ਚੰਡੀਗੜ੍ਹ: ਸ਼ੂਗਰ ਮਿੱਲ ਨੂੰ ਸੂਬੇ ਵਿੱਚ ਹੋਰ ਮਜ਼ਬੂਤ ਬਣਾਉਣ ਲਈ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਭਵਨ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੂਗਰ ਮਿੱਲ ਹੁਣ ਚੀਨੀ ਸਣੇ ਇੰਫਾਲ, ਸੀਐੱਨਜੀ, ਬਾਇਓਗੈਸ ਅਤੇ ਫਰਟੀਲਾਈਜ਼ਰ ਵੀ ਤਿਆਰ ਕਰੇਗਾ। ਇਸ ਨੂੰ ਬਣਾਉਣ ਲਈ ਗੰਨੇ ਦੀ ਫਸਲ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਨਾਲ ਕਿਸਾਨਾਂ ਨੂੰ ਫ਼ਸਲੀ ਚੱਕਰ 'ਚੋਂ ਕੱਢਣ ਦਾ ਇੱਕ ਕਾਮਯਾਬ ਤਰੀਕਾ ਬਣਾਇਆ ਜਾ ਸਕਦਾ ਹੈ। ਇਸ ਲਈ ਇੱਕ ਨਵਾਂ ਰੋਡ ਮੈਪ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਦੇ ਨਾਲ ਲਗਾਤਾਰ ਹੇਠਲੇ ਪੱਧਰ 'ਤੇ ਜਾ ਰਹੇ ਪਾਣੀ ਨੂੰ ਵੀ ਬਚਾਇਆ ਜਾ ਸਕੇਗਾ।
ਚੀਨੀ ਸਣੇ ਸੀਐੱਨਜੀ, ਬਾਇਓਗੈਸ ਅਤੇ ਫਰਟੀਲਾਈਜ਼ਰ ਤਿਆਰ ਕਰੇਗੀ ਸ਼ੂਗਰ ਮਿੱਲ: ਰੰਧਾਵਾ - Sugar mills to manufacture CNG
ਸ਼ੂਗਰ ਮਿੱਲ ਹੁਣ ਚੀਨੀ ਸਣੇ ਇੰਫਾਲ, ਸੀਐੱਨਜੀ, ਬਾਇਓਗੈਸ ਅਤੇ ਫਰਟੀਲਾਈਜ਼ਰ ਵੀ ਤਿਆਰ ਕਰੇਗਾ। ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਭਵਨ 'ਚ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ
ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ
ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੇ ਝਾੜ ਨੂੰ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਕਈ ਥਾਂ 'ਤੇ ਸੈਂਟਰ ਵੀ ਬਣਾਏ ਗਏ ਹਨ। ਉੱਥੇ ਹੀ ਦਸੰਬਰ ਜਨਵਰੀ, ਫਰਵਰੀ, ਮਾਰਚ ਵਿੱਚ ਦੁੱਧ ਦੀ ਪੈਦਾਵਾਰ ਵੱਧ ਜਾਂਦੀ ਹੈ, ਜਿਸ ਨਾਲ ਦੁੱਧ ਦੀ ਕੀਮਤ ਗਿਰ ਜਾਂਦੀ ਹੈ। ਲੇਕਿਨ ਇਸ ਵਾਰ ਸਰਕਾਰ ਵੱਲੋਂ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ।