ਪੰਜਾਬ

punjab

ETV Bharat / state

ਆਪਣਾ ਬਿਆਨ ਵਾਪਸ ਲੈਣ ਸੁਬਰਾਮਨੀਅਮ ਸੁਆਮੀ : ਚੰਦੂਮਾਜਰਾ - Subramanium Swami

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਮ ਸੁਆਮੀ ਦੇ ਬਿਆਨ ਨੂੰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੰਦਭਾਗਾ ਅਤੇ ਦੁਖਦਾਇਕ ਕਰਾਰ ਦਿੱਤਾ ਹੈ। ਉਨ੍ਹਾਂ ਸੁਆਮੀ ਨੂੰ ਆਪਣੇ ਬਿਆਨ ਤੇ ਸੋਚ ਵਿਚਾਰ ਕਰ ਬਿਆਨ ਵਾਪਸ ਲੈਣ ਦੀ ਗੱਲ ਆਖੀ ਹੈ।

ਮ ਸਿੰਘ ਚੰਦੂਮਾਜਰਾ

By

Published : Aug 26, 2019, 2:08 PM IST

ਮੁਹਾਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਮ ਸੁਆਮੀ ਦੇ ਬਿਆਨ ਦੀ ਜਿੱਥੇ ਕਈ ਰਾਜਨੀਤਕ ਆਗੂਆਂ ਨੇ ਨਿਖੇਦੀ ਕੀਤੀ ਹੈ ਉੱਥੇ ਹੀ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਆਮੀ ਦੇ ਬਿਆਨ ਨੂੰ ਮੰਦਭਾਗਾ ਅਤੇ ਦੁਖਦਾਇਕ ਕਰਾਰ ਦਿੱਤਾ ਹੈ।

ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਭਾਜਪਾ ਦੇ ਆਗੂ ਅਤੇ ਰਾਜਸਭਾ ਮੈਂਬਰ ਸੁਬਰਾਮਨੀਅਮ ਸੁਆਮੀ ਨੇ ਕਰਤਾਰਪੁਰ ਲਾਂਘੇ ਸੰਬੰਧੀ ਬਿਆਨ ਦਿੰਦਿਆ ਕਿਹਾ ਕਿ ਦੇਸ਼ਹਿੱਤ ਲਈ ਕਰਤਾਰਪੁਰ ਲਾਂਘੇ ਦੇ ਕਾਰਜ ਨੂੰ ਪਾਕਿਸਤਾਨ ਨਾਲ ਅੱਗੇ ਨਹੀਂ ਵਧਾਉਣਾ ਚਾਹੀਦਾ। ਸੁਆਮੀ ਦੇ ਇਸ ਬਿਆਨ ਦੀ ਰਾਜਨੀਤਕ ਪਾਰਟੀਆਂ ਵੱਲੋਂ ਨਿਖੇਦੀ ਕੀਤੀ ਜਾ ਰਹੀ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਸੁਆਮੀ ਤੋਂ ਮੁਆਫੀ ਮੰਗਣ ਦੀ ਵੀ ਮੰਗ ਕਰ ਰਿਹਾ ਹੈ।

ਮ ਸਿੰਘ ਚੰਦੂਮਾਜਰਾ

ਚੰਦੂਮਾਜਰਾ ਨੇ ਕਿਹਾ ਕਿ ਸੁਆਮੀ ਦਾ ਬਿਆਨ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਤੋਂ ਉਲਟ ਹੈ ਉਨ੍ਹਾਂ ਨੇ ਕਿਹਾ ਕਿ ਸੁਬਰਮਨੀਅਮ ਸੁਆਮੀ ਪੰਜਾਬ ਨਾਲ ਗੂੜ੍ਹਾ ਰਿਸ਼ਤਾ ਰੱਖਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਬਿਆਨ 'ਤੇ ਇੱਕ ਵਾਰ ਸੋਚ ਵਿਚਾਰ ਕਰ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਹੜ੍ਹਾਂ ਦੇ ਜ਼ਿੰਮੇਵਾਰ ਅਧਿਕਾਰੀਆਂ 'ਤੇ ਹੋਵੇਗੀ ਕਾਰਵਾਈ: ਚਰਨਜੀਤ ਚੰਨੀ

ਜ਼ਾਹਿਰ ਹੈ ਕਿ ਸੁਆਮੀ ਦੇ ਇਸ ਬਿਆਨ ਨਾਲ ਜਿੱਥੇ ਰਾਜਨੀਤਕ ਪਾਰਟੀਆਂ 'ਚ ਹਲਚਲ ਮਚੀ ਹੈ ਉੱਥੇ ਹੀ ਕਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਵੱਜੀ ਹੈ।

ABOUT THE AUTHOR

...view details