ਚੰਡੀਗੜ੍ਹ: ਪੰਜਾਬ ਦੇ ਗਵਰਨ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਭਾਜਪਾ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਵੀ ਕੁੱਦ ਪਏ ਹਨ। ਸੁਭਾਸ਼ ਸ਼ਰਮਾ ਨੇ ਟਵੀਟ (Subhash Sharma tweeted) ਰਾਹੀਂ ਭਗਵੰਤ ਮਾਨ ਨੂੰ ਕੁੱਝ ਤੱਖ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਟਵੀਟ ਰਾਹੀਂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਤੁਹਾਨੂੰ ਪੀਏਯੂ ਐਕਟ ਦਾ ਚੈਪਟਰ III ਪੜ੍ਹਨਾ (Chapter III of the PAU Act) ਚਾਹੀਦਾ ਹੈ, ਜਿਸ ਵਿੱਚ ਇਹ ਬਹੁਤ ਸਪੱਸ਼ਟ ਤੌਰ ਉੱਤੇ ਲਿਖਿਆ ਗਿਆ ਹੈ ਕਿ ਜੇਕਰ ਬੋਰਡ ਵੀਸੀ ਦੀ ਅਸਾਮੀ ਖਾਲੀ ਹੋਣ ਦੇ ਦੋ ਮਹੀਨਿਆਂ ਦੇ ਅੰਦਰ ਨਿਯੁਕਤੀ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਬੋਰਡ ਨੂੰ ਚਾਂਸਲਰ ਨੂੰ ਰਿਪੋਰਟ ਕਰਨੀ (The Board reports to the Chancellor) ਪਵੇਗੀ। ਕਿ ਉਹ ਨਿਯੁਕਤੀ ਕਰ ਸਕਦਾ ਹੈ।