ਚੰਡੀਗੜ੍ਹ : ਸਮਾਰਟ ਫੋਨ ਆਧੁਨਿਕ ਦੌਰ ਵਿੱਚ ਸਭ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਬੱਚੇ ਵੀ ਇਸ ਦੀ ਲਤ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਸਿੱਖਿਆ ਪ੍ਰਣਾਲੀ ਨੂੰ ਸਮਾਰਟ ਫੋਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਕੋਰੋਨਾ ਕਾਲ ਤੋਂ ਜਿਸ ਦੌਰ ਦੀ ਸ਼ੁਰੂਆਤ ਹੋਈ, ਉਹ ਦੌਰ ਹੁਣ ਆਧੁਨਿਕ ਸਿੱਖਿਆ ਪ੍ਰਣਾਲੀ ਲਈ ਖ਼ਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ। ਬੱਚਿਆਂ ਦੀ ਮਾਨਸਿਕਤਾ, ਭਾਵਾਤਮਕਤਾ, ਬੌਧਿਕਤਾ ਅਤੇ ਕਲਾਸ ਰੂਮ ਕਲਚਰ ਨੂੰ ਸਮਾਰਟਫੋਨ ਪ੍ਰਭਾਵਿਤ ਕਰਦਾ ਜਾ ਰਿਹਾ। ਪੰਜਾਬ ਦੇ ਸਕੂਲਾਂ ਵਿਚ ਵੀ ਸਮਾਰਟ ਫੋਨ ਦਾ ਰੁਝਾਨ ਵਧਿਆ ਹੋਇਆ ਹੈ।
Study With Smartphones : ਸਮਾਰਟਫੋਨ ਨਾਲ ਪੜ੍ਹਾਈ ਕਾਰਨ ਹੇਠਾਂ ਡਿੱਗ ਰਿਹਾ ਸਿੱਖਿਆ ਦਾ ਮਿਆਰ ! ਯੂਨੈਸਕੋ ਦੀ ਰਿਪੋਰਟ 'ਚ ਖੁਲਾਸੇ, ਵੇਖੋ ਖਾਸ ਰਿਪੋਰਟ - Smart phone use in punjab
ਹੁਣ ਸਕੂਲੀ ਪੜਾਈ ਵਿੱਚ ਵੀ ਸਮਾਰਟ ਫੋਨ ਨੇ ਆਪਣੀ ਥਾਂ ਬਣਾ ਲਈ ਹੈ ਜਿਸ ਨੂੰ ਲੈ ਕੇ ਯੂਨੈਸਕੋ ਦੀ ਰਿਪੋਰਟ ਵਿੱਚ ਕਈ ਹੈਰਾਨੀਜਨਕ ਅੰਕੜੇ ਪੇਸ਼ ਕੀਤੇ ਹਨ। ਪੜ੍ਹੋ ਇਹ ਖਾਸ ਰਿਪੋਰਟ।
Published : Aug 31, 2023, 1:54 PM IST
|Updated : Aug 31, 2023, 6:41 PM IST
UNESCO ਦਾ ਕੀ ਕਹਿਣਾ:ਯੂਨੈਸਕੋ ਦੀ ਡਾਇਰੈਕਟਰ ਜਨਰਲ ਆਂਦਰੇ ਅਜੌਲੇ ਦਾ ਕਹਿਣਾ ਹੈ ਕਿ "ਡਿਜੀਟਲ ਕ੍ਰਾਂਤੀ ਵਿੱਚ ਅਥਾਹ ਸੰਭਾਵਨਾਵਾਂ ਹਨ, ਪਰ ਜਿਵੇਂ ਸਮਾਜ ਵਿੱਚ ਇਸਨੂੰ ਕਿਵੇਂ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ, ਇਸ ਲਈ ਚੇਤਾਵਨੀਆਂ ਦਿੱਤੀਆਂ ਗਈਆਂ ਹਨ। ਉਸੇ ਤਰ੍ਹਾਂ ਸਿੱਖਿਆ ਵਿੱਚ ਇਸ ਦੀ ਵਰਤੋਂ ਦੇ ਤਰੀਕੇ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।" 14 ਦੇਸ਼ਾਂ ਵਿਚ ਇਸ ਦਾ ਨਾਂ ਪੱਖੀ ਅਸਰ ਹੋਇਆ ਹੈ।
ਸਿੱਖਿਆ ਮਾਹਿਰਾਂ ਦਾ ਕੀ ਕਹਿਣਾ ? :ਸਰਕਾਰੀ ਅਧਿਆਪਕ ਯੂਨੀਅਨ, ਮੁਹਾਲੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਮਾਰਟ ਫੋਨ ਅਧਿਆਪਕਾਂ ਅਤੇ ਬੱਚਿਆਂ ਵਿਚ ਸਿੱਧੇ ਸੰਪਰਕ ਨੂੰ ਖ਼ਤਮ ਕਰ ਰਿਹਾ ਹੈ ਅਤੇ ਬੱਚਿਆਂ ਦੇ ਰਵੱਈਏ ਵਿਚ ਵੀ ਫ਼ਰਕ ਆ ਰਿਹਾ ਹੈ। ਸਮਾਰਟ ਫੋਨ ਵਿਚ ਬੱਚਿਆਂ ਦੀ ਸਿਖਲਾਈ ਲਈ ਮਦਦਗਾਰ ਤਾਂ ਹੁੰਦਾ ਹੈ, ਪਰ ਕਿਤਾਬਾਂ ਰਾਹੀਂ ਜੋ ਬੱਚਿਆਂ ਦਾ ਮਾਨਸਿਕ ਅਤੇ ਵਿਦਿਅਕ ਵਿਕਾਸ ਹੁੰਦਾ ਹੈ, ਉਹ ਨਹੀਂ ਹੋ ਸਕਦਾ। ਵੱਡੇ ਵੱਡੇ ਆਈਏਐਸ ਅਤੇ ਹੋਰ ਯੋਗਤਾ ਆਧਾਰਿਤ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਕਈ ਮਹੀਨਿਆਂ ਅਤੇ ਸਾਲਾਂ ਤੱਕ ਫੋਨ ਤੋਂ ਦੂਰ ਰਹਿੰਦੇ ਹਨ। ਮਾਪਿਆਂ ਵਿਚ ਵੀ ਇਹੀ ਰੁਝਾਨ ਹੋ ਗਿਆ ਹੈ ਕਿ ਬੱਚਿਆਂ ਨੂੰ ਫੋਨ ਦੇ ਧਿਆਨੇ ਲਾ ਕੇ ਰੱਖੋ ਅਤੇ ਆਪਣਾ ਕੰਮ ਕਰਦੇ ਰਹੋ। ਅਧਿਆਪਕਾਂ ਨੇ ਸਮਾਰਟ ਫੋਨ ਰਾਹੀਂ ਪੜ੍ਹਾਈ ਦੀ ਰਿਵਾਇਤ ਅਜੇ ਤਿਆਗੀ ਨਹੀਂ। ਬੱਚਿਆਂ ਵਿਚੋਂ ਅਨੁਸ਼ਾਸਨ ਅਤੇ ਸਮਾਰਟ ਫੋਨ ਕਲਚਰ ਖ਼ਤਮ ਹੋ ਰਿਹਾ ਹੈ।