ਪੰਜਾਬ

punjab

ETV Bharat / state

Punjab And Maharashtra Go To Study Abroad: ਪੰਜਾਬ ਅਤੇ ਮਹਾਰਾਸ਼ਟਰ ਦੇ ਵਿਦਿਆਰਥੀਆਂ ਸਭ ਤੋਂ ਜ਼ਿਆਦਾ ਪੜ੍ਹਾਈ ਲਈ ਜਾਂਦੇ ਨੇ ਵਿਦੇਸ਼

Study Abroad: ਓਂਡ ਬੈੱਡਸ ਐਂਡ ਬਾਉਂਡਰੀਜ਼ –ਇੰਡੀਅਨ ਸਟੂਡੈਂਟ ਮੋਬਿਲਿਟੀ 2023 (Indian Student Mobility 2023) ਦੀ ਰਿਪੋਰਟ ਇੱਕ ਵੱਡਾ ਖੁਲਾਸਾ ਹੋਇਆ। ਇਸ ਦੇ ਮੁਤਾਬਿਕ ਪੰਜਾਬ ਅਤੇ ਮਹਾਰਾਸ਼ਟਰ ਦੇਸ਼ ਦੋ ਮੋਹਰੀ ਸੂਬੇ ਨੇ ਜਿੱਥੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਹਰ ਸਾਲ ਪਰਵਾਸ ਕਰਕੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ ਜਾਂਦੇ ਹਨ।

Students from Punjab and Maharashtra go abroad for studies the most
Punjab and Maharashtra Students: ਪੰਜਾਬ ਅਤੇ ਮਹਾਰਾਸ਼ਟਰ ਦੇ ਵਿਦਿਆਰਥੀਆਂ ਸਭ ਤੋਂ ਜ਼ਿਆਦਾ ਪੜ੍ਹਾਈ ਲਈ ਜਾਂਦੇ ਨੇ ਵਿਦੇਸ਼,ਅਗਲੇ ਸਾਲਾਂ 'ਚ 20 ਲੱਖ ਤੱਕ ਪਹੁੰਚੇਗੀ ਵਿਦਿਆਰਥੀਆਂ ਦੀ ਗਿਣਤੀ

By ETV Bharat Punjabi Team

Published : Oct 28, 2023, 9:11 AM IST

ਚੰਡੀਗੜ੍ਹ: ਪੂਰੇ ਭਾਰਤ ਤੋਂ ਵਧੀਆ ਉੱਚ ਵਿੱਦਿਆ ਅਤੇ ਚੰਗੇ ਭਵਿੱਖ ਲਈ ਹਰ ਸਾਲ ਲੱਖਾਂ ਨੌਜਵਾਨ ਵਿਦਿਆਰਥੀ ਵਿਦੇਸ਼ਾਂ ਵਿੱਚ ਪਰਵਾਸ ਕਰਦੇ ਨੇ। ਇਹ ਵੀ ਵੇਖਿਆ ਜਾਂਦਾ ਹੈ ਕਿ ਪੰਜਾਬ ਦਾ ਲਗਭਗ ਹਰ ਦੂਜਾ ਨੌਜਵਾਨ ਵਿਦੇਸ਼ ਵਿੱਚ ਜਾਕੇ ਪੜ੍ਹਾਈ ਕਰਨ ਦਾ ਚਾਹਵਾਨ ਹੈ। ਪੰਜਾਬੀਆਂ ਦੇ ਵਿੱਚ ਵਿਦੇਸ਼ ਜਾਣ ਦੀ ਸਭ ਤੋਂ ਜ਼ਿਆਦਾ ਤਾਂਘ ਨੂੰ ਹੁਣ (Beyond Beds and Boundaries) ਬਿਓਂਡ ਬੈੱਡਸ ਐਂਡ ਬਾਉਂਡਰੀਜ਼ –ਇੰਡੀਅਨ ਸਟੂਡੈਂਟ ਮੋਬਿਲਿਟੀ 2023 ਦੀ ਰਿਪੋਰਟ ਨੇ ਸਾਬਿਤ ਕਰ ਦਿੱਤਾ ਹੈ। ਇਹ ਰਿਪੋਰਟ 27 ਅਕਤੂਬਰ ਨੂੰ ਦਿੱਲੀ ਵਿੱਚ ਗਲੋਬਲ ਐਜੂਕੇਸ਼ਨ ਕਨਕਲੇਵ ਵਿੱਚ ਲਾਂਚ ਕੀਤੀ ਗਈ।

ਰਿਪੋਰਟ ਨੇ ਕੀਤੇ ਅਹਿਮ ਅੰਕੜੇ ਨਸ਼ਰ:ਰਿਪੋਰਟ ਮੁਤਾਬਿਕ ਖੁਲਾਸਾ ਹੋਇਆ ਹੈ ਕਿ ਪੰਜਾਬ, ਤੇਲੰਗਾਨਾ ਅਤੇ ਮਹਾਰਾਸ਼ਟਰ ਤੋਂ ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਵਿਦੇਸ਼ ਜਾਣ ਵਾਲਿਆਂ ਵਿੱਚ ਪੰਜਾਬ ਤੋਂ 12.5%, ਆਂਧਰਾ ਪ੍ਰਦੇਸ਼-ਤੇਲੰਗਾਨਾ ਤੋਂ 12.5%, ਮਹਾਰਾਸ਼ਟਰ ਤੋਂ 12.5%, ਗੁਜਰਾਤ ਤੋਂ 8%, ਦਿੱਲੀ/ਐਨਸੀਆਰ ਤੋਂ 8%, ਤਾਮਿਲਨਾਡੂ ਤੋਂ 8%, 6% ਕਰਨਾਟਕ ਤੋਂ ਅਤੇ ਬਾਕੀ 33% ਦੂਜੇ ਸੂਬਿਆਂ ਤੋਂ ਹਨ। ਇਹ ਵੀ ਖੁਲਾਸਾ ਹੋਇਆ ਕਿ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਜ਼ਿਆਦਾਤਰ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਜਾਣ ਨੂੰ ਤਰਜੀਹ (Preference to go to Canada and Australia) ਦਿੰਦੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਵਿਦਿਆਰਥੀ ਜਰਮਨੀ, ਕਿਰਗਿਸਤਾਨ, ਆਇਰਲੈਂਡ, ਸਿੰਗਾਪੁਰ, ਰੂਸ ਅਤੇ ਫਰਾਂਸ ਵੀ ਜਾਣ ਲੱਗੇ ਹਨ।

20 ਲੱਖ ਤੋਂ ਜ਼ਿਆਦਾ ਵਿਦਿਆਰਥੀ ਕਰਨਗੇ ਪਰਵਾਸ:ਬਿਓਂਡ ਬੈੱਡਸ ਐਂਡ ਬਾਉਂਡਰੀਜ਼ –ਇੰਡੀਅਨ ਸਟੂਡੈਂਟ ਮੋਬਿਲਿਟੀ 2023 ਦੀ ਰਿਪੋਰਟ ਵਿੱਚ ਅੱਗੇ ਇਹ ਵੀ ਸਪੱਸ਼ਟ ਦੱਸਿਆ ਗਿਆ ਹੈ ਕਿ ਸਾਲ 2019 ਵਿੱਚ ਲਗਭਗ 10 ਲੱਖ 90 ਹਜ਼ਾਰ ਭਾਰਤੀ ਵਿਦਿਆਰਥੀਆਂ ਨੇ ਵਿਦੇਸ਼ਾਂ ਵਿੱਚ ਸਿੱਖਿਆ ਲਈ। ਇਸ ਅੰਕੜੇ ਵਿੱਚ 2022 ਵਿੱਚ 7 ​​ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜੋ ਲਗਭਗ 13 ਲੱਖ 24 ਹਜ਼ਾਰ ਵਿਦਿਆਰਥੀਆਂ ਤੱਕ ਪਹੁੰਚ ਗਿਆ। ਰਿਪੋਰਟ ਮੁਤਾਬਿਕ ਜੇਕਰ 15 ਫੀਸਦੀ ਵਾਧੇ ਦੀ ਮੌਜੂਦਾ ਦਰ ਜਾਰੀ ਰਹੀ ਤਾਂ 2025 ਤੱਕ ਵਿਦੇਸ਼ਾਂ 'ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ (Number of Indian students) 20 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ।

ABOUT THE AUTHOR

...view details