ਪੰਜਾਬ

punjab

ETV Bharat / state

PU ਚੋਣਾਂ: ਏਬੀਵੀਪੀ ਅਤੇ ਐੱਸਓਆਈ ਵਿਚਕਾਰ ਲੜਾਈ, ਇੱਕ ਜ਼ਖ਼ਮੀ - 1 injured during PU elections

ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਲਈ ਅੱਜ ਵੋਟਾਂ ਪਈਆਂ। ਚੋਣਾਂ ਦੌਰਾਨ ਵਿਦਿਆਰਥੀ ਗਰੁੱਪਾਂ ਵਿੱਚ ਲੜਾਈ ਵੀ ਹੋਈ ਜਿਸ ਵਿੱਚ ਇੱਕ ਵਿਦਿਆਰਥੀ ਜ਼ਖ਼ਮੀ ਵੀ ਹੋ ਗਿਆ।

PU ਚੋਣਾਂ : ਏਬੀਵੀਪੀ ਅਤੇ ਐੱਸਓਆਈ ਵਿਚਕਾਰ ਲੜਾਈ, ਇੱਕ ਜ਼ਖ਼ਮੀ

By

Published : Sep 6, 2019, 4:34 PM IST

ਚੰਡੀਗੜ੍ਹ : ਯੂਨੀਵਰਸਿਟੀ ਵਿੱਚ ਸਵੇਰੇ ਵੋਟਾਂ ਪੈਣ ਦਾ ਸਿਲਸਿਲਾ ਪੂਰੀ ਸ਼ਾਂਤੀ ਨਾਲ ਸ਼ੁਰੂ ਹੋਇਆ, ਪਰ ਵੋਟਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਹੀ ਐੱਸਓਆਈ ਗਰੁੱਪ ਦੇ ਵਿਦਿਆਰਥੀਆਂ ਨੇ ਏਬੀਵੀਪੀ ਦੇ ਮੈਂਬਰਾਂ ਨਾਲ ਮਾਰ-ਕੁੱਟ ਕੀਤੀ। ਜਿਸ ਵਿੱਚ ਇੱਕ ਵਿਦਿਆਰਥੀ ਜ਼ਖ਼ਮੀ ਹੋ ਗਿਆ।

ਜਾਣਕਾਰੀ ਮੁਤਾਬਕ ਜ਼ਖ਼ਮੀ ਵਿਦਿਆਰਥੀ ਨੂੰ ਸੈਕਟਰ-16 ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

ਬਟਾਲਾ ਧਮਾਕੇ 'ਤੇ ਬੋਲੇ ਭਗਵੰਤ ਮਾਨ- ਕੈਪਟਨ ਤੇ ਬਾਦਲ ਖੇਡ ਰਹੇ 'ਟਵੀਟ-ਟਵੀਟ'

ਦੱਸ ਦਈਏ ਕਿ ਵਿਦਿਆਰਥੀ ਰਾਜਨੀਤੀ ਲਈ ਅੱਲਗ ਪਹਿਚਾਣ ਰੱਖਣ ਵਾਲੀ ਪੰਜਾਬ ਯੂਨੀਵਰਸਿਟੀ ਵਿੱਚ ਹਰ ਸਾਲ ਵਿਦਿਆਰਥੀ ਚੋਣਾਂ ਹੁੰਦੀਆਂ ਹਨ ਅਤੇ ਇਹ ਚੋਣਾਂ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਕਰਵਾਈਆਂ ਜਾਂਦੀਆਂ ਹਨ। ਇਸ ਵਾਰ ਚੋਣਾਂ ਲਈ 167 ਪੋਲਿੰਗ ਬੂਥ ਬਣਾਏ ਗਏ ਸਨ।

ਇਸ ਵਿਦਿਆਰਥੀ ਚੋਣਾਂ ਵਿੱਚ ਮੁੱਖ ਮੁਕਾਬਲਾ ਏਬੀਵੀਪੀ, ਐੱਸਐੱਸਯੂਆਈ ਅਤੇ ਐੱਸਐੱਫ਼ਐੱਸ ਵਿਚਕਾਰ ਮੰਨਿਆ ਜਾ ਰਿਹਾ ਹੈ। ਵਿਦਿਆਰਥੀ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਸਨ। ਯੂਨੀਵਰਸਿਟੀ ਅਤੇ ਕਾਲਜਾਂ ਵਿੱਚ 1008 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ, ਹਾਲਾਂਕਿ ਫ਼ਿਰ ਵੀ ਵਿਦਿਆਰਥੀ ਗਰੁੱਪਾਂ ਵਿੱਚ ਲੜਾਈ ਹੋ ਗਈ।

ABOUT THE AUTHOR

...view details