ਚੰਡੀਗੜ੍ਹ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਵੱਲੋਂ ਫਾਈਨਲ ਸਾਲ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਕਰਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਸਟੂਡੈਂਟ ਵਿੰਗ ਸੀ.ਵਾਈ.ਐਸ.ਐਸ ਵੱਲੋਂ ਚੰਡੀਗੜ੍ਹ ਦੇ ਭਾਜਪਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸਟੂਡੈਂਟ ਵਿੰਗ ਨੇ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।
ਇਸ ਮੌਕੇ ਆਪ ਦੇ ਸਟੂਡੈਂਟ ਵਿੰਗ ਸੀ.ਵਾਈ.ਐਸ.ਐਸ ਦੇ ਆਗੂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਮਾਨਸਿਕ ਸਿਹਤ ਦਾ ਖਿਆਲ ਰੱਖਦੇ ਹੋਏ ਸਾਰੇ ਇਮਤਿਹਾਨ ਰੱਦ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਵੱਖ-ਵੱਖ ਸੂਬਿਆਂ ਤੋਂ ਪੜ੍ਹਨ ਦੇ ਲਈ ਵਿਸ਼ਵ ਵਿਦਿਆਲਿਆਂ ਦੇ ਵਿੱਚ ਆਉਂਦੇ ਹਨ ਜੇ ਪ੍ਰੀਖਿਆਵਾਂ ਦੇਣ ਦੇ ਲਈ ਆਏ ਤਾਂ ਕੋਰੋਨਾ ਦੇ ਕਰਕੇ ਕਿਸੇ ਨਾਲ ਕੋਈ ਵੀ ਦਿੱਕਤ ਹੋ ਸਕਦੀ ਹੈ ਕਿ ਉਸ ਦੀ ਜ਼ਿੰਮੇਵਾਰੀ ਯੂਜੀਸੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਲਵੇਗਾ? ਉਨ੍ਹਾਂ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਪਿਛਲੇ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਆਧਾਰ 'ਤੇ ਪਾਸ ਕੀਤਾ ਜਾਣ ਅਤੇ ਨਾਲ ਹੀ ਕਿਹਾ ਜੇ ਕੋਈ ਵਿਦਿਆਰਥੀ ਆਪਣੇ ਪੁਰਾਣੇ ਨਤੀਜਿਆਂ ਤੋਂ ਖੁਸ਼ ਨਹੀ ਹੈ ਤਾਂ ਉਸ ਦੇ ਇਮਤਿਹਾਨ ਲਏ ਜਾਣ।