ਚੰਡੀਗੜ੍ਹ: ਨਵੰਬਰ ਮਹੀਨੇ ਵਿੱਚ ਝੋਨੇ ਦੀ ਕਟਾਈ ਮਗਰੋਂ ਬਾਕੀ ਬਚਿਆ ਪਰਾਲੀ ਦਾ ਨਾੜ ਅਕਸਰ ਕਿਸਾਨਾਂ ਵੱਲੋਂ ਸਾੜ ਕੇ ਖਤਮ ਕੀਤਾ ਜਾਂਦਾ ਹੈ ਅਤੇ ਇਸ ਕਾਰਣ ਪੂਰੇ ਉੱਤਰ-ਭਾਰਤ ਦੀ ਹਵਾ ਵਿੱਚ ਜ਼ਹਿਰ ਘੁਲਦਾ ਜਾ ਰਿਹਾ ਹੈ। ਜੇ ਗੱਲ ਕਰੀਏ ਤਾਂ ਇਸ ਸਾਲ ਪੰਜਾਬ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਭਾਰੀ ਕਮੀ ਆਈ ਹੈ। ਪੰਜਾਬ ਸਰਕਾਰ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 50 ਫੀਸਦੀ ਦੀ ਕਮੀ ਆਈ (50 percent reduction in cases) ਹੈ ਪਰ ਇਸ ਦੇ ਬਾਵਜੂਦ ਪੰਜਾਬ ਦੀ ਆਵੋ-ਹਵਾ ਵਿਗੜਨੀ ਸ਼ੁਰੂ ਹੋ ਗਈ ਹੈ।
Stubble Burning Cases Update: ਪੰਜਾਬ 'ਚ ਪਰਾਲੀ ਸਾੜਨ ਦੇ ਘਟੇ ਮਾਮਲੇ ਪਰ ਵਧਿਆ ਪ੍ਰਦੂਸ਼ਣ, ਲੁਧਿਆਣਾ ਅਤੇ ਰੋਪੜ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਜ਼ਿਲ੍ਹੇ, ਦਿੱਲੀ ਦਾ ਵੀ ਘੁਟਿਆ ਦਮ - Stubble Burning Cases Update
Stubble Burning in Punjab: ਪੰਜਾਬ ਸਰਕਾਰ ਦੇ ਜਾਰੀ ਅੰਕੜਿਆਂ ਮੁਤਾਬਿਕ ਭਾਵੇਂ ਇਸ ਵਾਰ ਸੂਬੇ ਵਿੱਚ 50 ਫੀਸਦ ਪਰਾਲੀ ਸਾੜੇ ਜਾਣ ਦੇ ਮਾਮਲੇ ਘਟੇ ਨੇ ਪਰ ਬਾਵਜੂਦ ਇਸ ਦੇ ਲੁਧਿਆਣਾ ਅਤੇ ਰੋਪੜ ਸੂਬੇ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ (Ludhiana and Ropar are the most polluted cities) ਵਿੱਚ ਆਏ ਹਨ।
Published : Oct 28, 2023, 2:30 PM IST
ਲੁਧਿਆਣਾ ਅਤੇ ਰੂਪਨਗਰ ਸਭ ਤੋਂ ਪ੍ਰਦੂਸ਼ਿਤ ਜ਼ਿਲ੍ਹੇ:ਪੰਜਾਬ ਸਰਕਾਰ ਨੇ ਭਾਵੇਂ ਜਾਰੀ ਕੀਤੇ ਅੰਕੜਿਆਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ 50 ਫੀਸਦ ਘੱਟ ਦਰਸ਼ਾਇਆ ਹੈ ਪਰ ਸੂਬੇ ਅੰਦਰ ਪ੍ਰਦੂਸ਼ਣ ਦੇ ਨਤੀਜੇ ਇਸ ਰਿਪੋਰਟ ਦੇ ਬਿਲਕੁੱਲ ਉਲਟ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) ਦੇ ਅੰਕੜਿਆਂ ਮੁਤਾਬਿਕ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਪਰਾਲੀ ਵੱਡੇ ਪੱਧਰ ਉੱਤੇ ਸੜ ਰਹੀ ਹੈ ਜਿਸ ਕਾਰਣ ਰਾਜਧਾਨੀ ਦਿੱਲੀ ਦਾ ਦਮ ਘੁਟ ਰਿਹਾ ਹੈ। ਨਾਲ ਹੀ (NASA satellite images) ਨਾਸਾ ਦੀਆਂ ਸੈਟੇਲਾਈਟ ਤਸਵੀਰਾਂ ਦੇ ਅਧਾਰ ਉੱਤੇ ਪੰਜਾਬ ਦੇ ਦੋ ਜ਼ਿਲ੍ਹੇ ਲੁਧਿਆਣਾ ਅਤੇ ਰੂਪਨਗਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਕਰਾਰ ਦਿੱਤਾ ਗਿਆ ਹੈ।
- Balwinder Kaur Suicide Case: ਸਹਾਇਕ ਪ੍ਰੋਫੈਸਰ ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਸਿਹਤ ਵਿਗੜੀ, ਪੀਜੀਆਈ ਲਈ ਕੀਤਾ ਗਿਆ ਰੈਫਰ, ਮਜੀਠੀਆ ਨੇ ਘੇਰੀ ਸਰਕਾਰ
- Punjab youth dies in New Zealand: ਫਤਿਹਗੜ੍ਹ ਚੂੜੀਆਂ ਦੇ ਨੌਜਵਾਨ ਦੀ ਨਿਊਜੀਲੈਂਡ ਵਿੱਚ ਹੋਈ ਮੌਤ, ਪਿੰਡ ਵਿੱਚ ਸੋਗ
- DRONE RECOVERY IN TARN TARAN : ਤਰਨ ਤਾਰਨ ਦੇ ਪਿੰਡ ਵਾਨ ਤੋਂ ਡਰੋਨ ਨਾਲ ਬੱਧੀ ਹੈਰੋਇਨ ਬਰਾਮਦ, ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਕੀਤਾ ਸਾਂਝਾ ਓਪਰੇਸ਼ਨ
ਏਅਰ ਕੁਆਇਲਟੀ ਦੀ ਹਾਲਤ ਬੁਰੀ: ਕੇਂਦਰੀ ਪ੍ਰਦੂਸ਼ਣ ਅਤੇ ਕੰਟਰੋਲ ਬੋਰਡ ਦੇ ਅਨੁਸਾਰ, ਦਿੱਲੀ ਵਿੱਚ AQI ਸਵੇਰੇ 7:05 ਵਜੇ 286 ਸੀ। ਇਸ ਦੇ ਨਾਲ ਹੀ ਜੇਕਰ ਅਸੀਂ ਦਿੱਲੀ ਐਨਸੀਆਰ ਵਿੱਚ ਹੋਰ ਥਾਵਾਂ ਦੀ ਗੱਲ ਕਰੀਏ ਤਾਂ ਫਰੀਦਾਬਾਦ ਵਿੱਚ 269, ਗੁਰੂਗ੍ਰਾਮ ਵਿੱਚ 231, ਗਾਜ਼ੀਆਬਾਦ ਵਿੱਚ 278, ਗ੍ਰੇਟਰ ਨੋਇਡਾ ਵਿੱਚ 338, ਹਾਪੁੜ ਵਿੱਚ 214 ਅਤੇ ਹਿਸਾਰ ਵਿੱਚ 104 ਸਨ। ਜਦੋਂ ਕਿ ਅੱਜ ਸਵੇਰੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਗਰੀਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਇੱਥੇ ਅਲੀਪੁਰ ਵਿੱਚ 274, ਆਈ.ਟੀ.ਓ ਵਿੱਚ 260, ਮੰਦਰ ਮਾਰਗ ਵਿੱਚ 279, ਆਯਾ ਨਗਰ ਵਿੱਚ 208, ਬਵਾਨਾ ਵਿੱਚ 228, ਜਹਾਂਗੀਰਪੁਰੀ ਵਿੱਚ 258, ਲੋਧੀ ਰੋਡ ਵਿੱਚ 235, ਪੂਸਾ ਵਿੱਚ 208, ਆਈਜੀਆਈ ਹਵਾਈ ਅੱਡੇ ਵਿੱਚ 269, ਜਵਾਹਰਲਾਲ ਵਿੱਚ 248, ਪਟਵਾਰਗੜ੍ਹ ਵਿੱਚ 248 ਅਤੇ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ AQI 267 ਦਰਜ ਕੀਤਾ ਗਿਆ।