ਪੰਜਾਬ

punjab

ETV Bharat / state

ਦਿੱਗਜ ਕਬੱਡੀ ਖਿਡਾਰੀ ਅਤੇ ਕੋਚ ਦੇਵੀ ਦਿਆਲ ਦਾ ਹੋਇਆ ਦੇਹਾਂਤ, ਖੇਡ ਮੰਤਰੀ ਮੀਤ ਹੇਅਰ ਨੇ ਕੀਤਾ ਦੁੱਖ ਦਾ ਪ੍ਰਗਟਾਅ - legendary Kabaddi player

legendary Kabaddi player and coach Devi Dayal: ਦਿੱਗਜ ਕਬੱਡੀ ਖਿਡਾਰੀ ਅਤੇ ਕੋਚ ਦੇਵੀ ਦਿਆਲ ਦਾ ਅੱਜ ਦੇਹਾਂਤ ਹੋਣ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਮਾਂ ਖੇਡ ਕਬੱਡੀ ਲਈ ਦੇਵੀ ਦਿਆਲ ਦਾ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।

legendary Kabaddi player and coach Devi Dayal
ਦਿੱਗਜ ਕਬੱਡੀ ਖਿਡਾਰੀ ਅਤੇ ਕੋਚ ਦੇਵੀ ਦਿਆਲ ਦਾ ਹੋਇਆ ਦੇਹਾਂਤ

By ETV Bharat Punjabi Team

Published : Jan 17, 2024, 7:53 PM IST

ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਬੱਡੀ ਦੇ ਮਹਾਨ ਖਿਡਾਰੀ ਅਤੇ ਕੋਚ ਦੇਵੀ ਦਿਆਲ ਦੇ ਦੇਹਾਂਤ ਉੱਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਵੀ ਦਿਆਲ ਜੋ 76 ਵਰ੍ਹਿਆਂ ਦੇ ਸਨ, ਬੀਤੀ ਸ਼ਾਮ ਅਕਾਲ ਚਲਾਣਾ ਕਰ ਗਏ। ਮੀਤ ਹੇਅਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਕਬੱਡੀ ਖੇਡ ਨੂੰ ਦੇਵੀ ਦਿਆਲ ਦੀ ਦੇਣ ਭੁਲਾਈ ਨਹੀਂ ਜਾ ਸਕਦੀ। ਕਬੱਡੀ ਖੇਡ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਉਨ੍ਹਾਂ ਦੇ ਤੁਰ ਜਾਣ ਨਾਲ ਕਬੱਡੀ ਖੇਡ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਦੇਵੀ ਦਿਆਲ ਨੇ ਬਤੌਰ ਖਿਡਾਰੀ ਦੇਸ਼ ਅਤੇ ਵਿਦੇਸ਼ ਵਿੱਚ ਨਾਮ ਚਮਕਾਉਣ ਤੋਂ ਬਾਅਦ ਖੇਡ ਵਿਭਾਗ ਵਿੱਚ ਬਤੌਰ ਕੋਚ ਅਤੇ ਖੇਡ ਅਫਸਰ ਕਬੱਡੀ ਖੇਡ ਦੀ ਵੀ ਲੰਬੀ ਸੇਵਾ ਕੀਤੀ। ਉਹ ਖੇਡ ਵਿਭਾਗ ਤੋਂ 2005 ਵਿੱਚ ਖੇਡ ਅਫਸਰ ਸੇਵਾ ਮੁਕਤ ਹੋਏ ਸਨ। ਉਨ੍ਹਾਂ ਉਚੇਰੀ ਵਿੱਦਿਆ ਵੀ ਹਾਸਲ ਕੀਤੀ ਅਤੇ ਖਿਡਾਰੀਆਂ ਲਈ ਚਾਨਣ ਮੁਨਾਰਾ ਬਣੇ। ਮੀਤ ਹੇਅਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਦੇਵੀ ਦਿਆਲ ਦੀ ਆਤਮਿਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਅਤੇ ਖੇਡ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਦੱਸ ਦਈਏ ਕਬੱਡੀ ਦੇ ਇਸ ਪ੍ਰਸਿੱਧ ਖਿਡਾਰੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦੇ ਕੁੱਬਾ ਪਿੰਡ ਵਿਖੇ 2 ਦਸੰਬਰ, 1947 ਨੂੰ ਹੋਇਆ ਸੀ। ਅਠਵੀਂ ਜਮਾਤ ਤੱਕ ਤਾਂ ਪਿੰਡ ਵਿੱਚ ਹੀ ਪੜਾਈ ਕੀਤਾ ਅਤੇ ਖਾਲਸਾ ਹਾਈ ਸਕੂਲ, ਘੁਲਾਲ ਤੋਂ ਦਸਵੀਂ ਪਾਸ ਕੀਤੀ । ਦੇਵੀ ਦਿਆਲ ਕਾਲਜ ਦੇ ਦਿਨਾਂ ਤੋਂ ਹੀ ਚੰਗੀ ਕਬੱਡੀ ਖੇਡਦੇ ਸਨ ਸੀ। ਡੀ. ਏ. ਵੀ. ਕਾਲਜ ਪੜ੍ਹਦਿਆਂ ਇਨ੍ਹਾਂ ਦੀ ਟੀਮ ਤਿੰਨ ਵਾਰੀ ਪੰਜਾਬ ਯੂਨੀਵਰਸਿਟੀ ਦੀ ਚੈਂਪੀਅਨ ਬਣੀ।

ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਪ੍ਰਾਂਤ ਦੀਆਂ ਕਬੱਡੀ ਟੀਮਾਂ ਦਾ ਕਪਤਾਨ ਰਹੇ। ਪੰਜਾਬ ਦੇ ਪਿੰਡਾਂ ਦਸ਼ਾਇਦ ਹੀ ਅਜਿਹਾ ਕੋਈ ਟੂਰਨਾਮੈਂਟ ਹੋਵੇ ਜਿੱਥੇ ਇਹ ਖੇਡਣ ਨਾ ਗਏ ਹੋਣ। ਰਾਜਨੀਤਕ ਸ਼ਾਸਤਰ ਦੀ ਐਮ. ਏ. ਕਰਨ ਉਪਰੰਤ 1970 ਈ. ਵਿੱਚ ਇਹ ਪੰਜਾਬ ਪੰਚਾਇਤੀ ਰਾਜ ਖੰਡ ਪਰੀਸ਼ਦ ਵਿਚ ਕੋਚ ਲੱਗ ਗਏ । ਸੰਨ 1974 ਵਿਚ ਪੰਜਾਬ ਦੀ ਕਬੱਡੀ ਟੀਮ ਇੰਗਲੈਂਡ ਗਈ । ਇਹ ਇਸ ਟੀਮ ਦੇਕਪਤਾਨ ਸਨ । ਇੰਗਲੈਂਡ ਵਿੱਚ ਇਨ੍ਹਾਂ ਨੇ ਸੱਤ ਮੈਚਾਂ ਵਿੱਚੋਂ ਤਿੰਨ ਮੈਚ ਜਿੱਤੇ। ਸੰਨ 1977 ਵਿੱਚ ਪੰਜਾਬ ਦੀ ਟੀਮ ਦੂਜੀ ਵਾਰ ਇੰਗਲੈਂਡ ਗਈ । ਇਸ ਵਾਰ ਇਨ੍ਹਾਂ ਨੇ ਕਮਾਲ ਦੀ ਖੇਡ ਦਿਖਾਈ ਤੇ ਇਸ ਦੀ ਟੀਮ ਨੇ ਨੌਂ ਦੇ ਨੌਂ ਮੈਚ ਜਿੱਤ ਲਏ। (ਪ੍ਰੈੱਸ ਨੋਟ)

ABOUT THE AUTHOR

...view details