ਪੰਜਾਬ

punjab

ETV Bharat / state

'ਖਿਡਾਰੀਆਂ ਨੂੰ 5 ਅਗਸਤ ਤੋਂ ਦਿੱਤੀ ਜਾਵੇਗੀ ਆਨਲਾਈਨ ਸਿਖਲਾਈ' - ਆਨਲਾਈਨ ਸਿਖਲਾਈ

ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿੱਚ ਖੇਡਾਂ ਲਈ ਬੁਨਿਆਦੀ ਢਾਂਚਾ ਤੇ ਕੋਚਿੰਗ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸੂਬੇ ਭਰ ਦੇ ਕੋਚਾਂ ਨਾਲ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਖਿਡਾਰੀਆਂ ਲਈ ਇਸ ਸਿਖਲਾਈ ਲਈ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕਰਨ ਦੇ ਆਦੇਸ਼ ਦਿੱਤੇ।

'ਖਿਡਾਰੀਆਂ ਨੂੰ 5 ਅਗਸਤ ਤੋਂ ਦਿੱਤੀ ਜਾਵੇਗੀ ਆਨਲਾਈਨ ਸਿਖਲਾਈ'
'ਖਿਡਾਰੀਆਂ ਨੂੰ 5 ਅਗਸਤ ਤੋਂ ਦਿੱਤੀ ਜਾਵੇਗੀ ਆਨਲਾਈਨ ਸਿਖਲਾਈ'

By

Published : Aug 1, 2020, 8:06 PM IST

ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ 5 ਅਗਸਤ ਤੋਂ ਆਨਲਾਈਨ ਸਿਖਲਾਈ ਦੇਣ ਲਈ ਖੇਡ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ। ਕੋਵਿਡ-19 ਮਹਾਂਮਾਰੀ ਮਗਰੋਂ ਹਾਲਾਤ ਆਮ ਵਾਂਗ ਹੋਣ ਉਪਰ ਕਰਵਾਏ ਜਾਣ ਵਾਲੇ ਸੂਬਾਈ, ਕੌਮੀ ਤੇ ਕੌਮਾਂਤਰੀ ਟੂਰਨਾਮੈਂਟਾਂ ਲਈ ਖਿਡਾਰੀਆਂ ਨੂੰ ਤਿਆਰ ਰੱਖਣ ਅਤੇ ਨਵੀਆਂ ਖੇਡ ਤਕਨੀਕਾਂ ਤੋਂ ਜਾਣੂੰ ਕਰਵਾਉਣ ਉਪਰ ਜ਼ੋਰ ਦਿੰਦਿਆਂ ਰਾਣਾ ਸੋਢੀ ਨੇ ਖੇਡ ਵਿਭਾਗ ਦੇ ਡਾਇਰੈਕਟਰ, ਜੁਆਇੰਟ ਡਾਇਰੈਕਟਰ, ਸੂਬੇ ਭਰ ਦੇ ਜ਼ਿਲਾ ਖੇਡ ਅਫ਼ਸਰਾਂ ਤੇ ਕੋਚਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਪਹਿਲਕਦਮੀ ਲਈ ਜ਼ੋਰ ਸ਼ੋਰ ਨਾਲ ਕੰਮ ਕਰਨ।

ਉਨ੍ਹਾਂ ਕਿਹਾ ਕਿ ਆਨਲਾਈਨ ਸਿਖਲਾਈ ਤੇ ਕੋਚਿੰਗ ਇੱਕ ਪਾਸੇ ਉੱਭਰਦੇ ਤੇ ਸਥਾਪਤ ਖਿਡਾਰੀਆਂ ਨੂੰ ਇਸ ਮਹਾਂਮਾਰੀ ਦੌਰਾਨ ਅਗਲੇ ਟੂਰਨਾਮੈਂਟਾਂ ਲਈ ਤਿਆਰ ਰੱਖੇਗੀ, ਜਦੋਂ ਕਿ ਦੂਜੇ ਪਾਸੇ ਖਿਡਾਰੀਆਂ ਵਿੱਚ ਇਸ ਖ਼ਤਰਨਾਕ ਬਿਮਾਰੀ ਨਾਲ ਲੜਨ ਦੀ ਭਾਵਨਾ ਭਰੀ ਜਾਵੇਗੀ। ਇਸ ਲਈ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਨੇ ਸੂਬੇ ਭਰ ਦੇ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ।

ਰਾਣਾ ਸੋਢੀ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿੱਚ ਖੇਡਾਂ ਲਈ ਬੁਨਿਆਦੀ ਢਾਂਚਾ ਤੇ ਕੋਚਿੰਗ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸੂਬੇ ਭਰ ਦੇ ਕੋਚਾਂ ਨਾਲ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਖਿਡਾਰੀਆਂ ਲਈ ਇਸ ਸਿਖਲਾਈ ਲਈ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕਰਨ ਦੇ ਆਦੇਸ਼ ਦਿੱਤੇ।

ਰਾਣਾ ਸੋਢੀ ਨੇ ਇਹ ਵੀ ਹਦਾਇਤ ਕੀਤੀ ਕਿ ਉੱਭਰਦੇ ਤੇ ਸਥਾਪਤ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਦੌਰਾਨ ਸਾਰੇ ਤੈਅ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਕਿ ਖਿਡਾਰੀ ਹਮੇਸ਼ਾ ਟੂਰਨਾਮੈਂਟਾਂ ਲਈ ਤਿਆਰ ਰਹਿਣ। ਖਿਡਾਰੀਆਂ ਦੇ ਪੋਸ਼ਣ ਵਿੱਚ ਕੋਈ ਘਾਟ ਨਾ ਆਉਣ ਦੇਣ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਖੁਰਾਕ ਤੇ ਸਿਹਤ ਪ੍ਰੋਟੋਕੋਲ ਬਾਰੇ ਵੀ ਦੱਸਿਆ ਜਾਵੇ ਤਾਂ ਕਿ ਉਹ ਕੋਰੋਨਾ ਬਿਮਾਰੀ ਤੋਂ ਬਚ ਸਕਣ।

ਖੇਡ ਮੰਤਰੀ ਨੇ ਕਿਹਾ ਕਿ ਸਾਡਾ ਮੰਤਵ ਇਹ ਹੈ ਕਿ ਖਿਡਾਰੀਆਂ ਨੂੰ ਖੇਡਾਂ ਦੀ ਲੋੜ ਮੁਤਾਬਕ ਤਿਆਰ ਰੱਖਿਆ ਜਾ ਸਕੇ ਤਾਂ ਕਿ ਜਦੋਂ ਉਹ ਮੁੜ ਮੈਦਾਨ ਵਿੱਚ ਆਉਣ ਤਾਂ ਸਰੀਰਕ ਤੌਰ ਉਤੇ ਫਿੱਟ ਹੋਣ। ਖਿਡਾਰੀਆਂ ਦਾ ਫਿੱਟਨੈੱਸ ਪੱਧਰ, ਲਚਕੀਲਾਪਣ ਤੇ ਚੁਸਤੀ ਫੁਰਤੀ ਬਰਕਰਾਰ ਰੱਖਣ ਲਈ ਉਨਾਂ ਨੂੰ ਆਪਣੀ ਖੇਡ ਜਾਰੀ ਰੱਖਣ ਲਈ ਲਗਾਤਾਰ ਪ੍ਰੇਰਿਆ ਜਾ ਰਿਹਾ ਹੈ। ਆਨਲਾਈਨ ਕੋਚਿੰਗ ਨਾਲ ਖਿਡਾਰੀਆਂ ਨੂੰ ਮਸਰੂਫ਼ ਰੱਖਣ ਵਿੱਚ ਮਦਦ ਮਿਲੇਗੀ।

ABOUT THE AUTHOR

...view details