ਮੋਗਾ: ਆਪਣੀ ਹੀ ਪਾਰਟੀ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੱਧੂ ਅੱਜ ਲੰਮੇ ਸਮੇਂ ਤੋਂ ਬਾਅਦ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰਾਹੁਲ ਗਾਂਧੀ ਦੀ ਅਗਵਾਈ 'ਚ ਹੋ ਰਹੀ ਟਰੈਕਟਰ ਰੈਲੀ 'ਚ ਸ਼ਾਮਲ ਹੋਏ।
ਚੱਲਦੇ ਭਾਸ਼ਣ 'ਚ ਰੰਧਾਵਾ ਦੇ ਰੋਕਣ 'ਤੇ ਭੜਕੇ ਸਿੱਧੂ, ਕਿਹਾ 'ਅੱਜ ਨਾ ਰੋਕ, ਪਹਿਲਾਂ ਵੀ ਬੈਠਾਈ ਰੱਖਿਐ ਤੁਸੀਂ' - ਨਵਜੋਤ ਸਿੱਧੂ ਭਾਸ਼ਣ
ਮੋਗਾ 'ਚ ਅੱਜ ਕਾਂਗਰਸ ਰੈਲੀ ਦੌਰਾਨ ਜਦੋਂ ਨਵਜੋਤ ਸਿੱਧੂ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੇ ਜਲਦੀ ਭਾਸ਼ਣ ਖਤਮ ਲਈ ਕਿਹਾ ਤਾਂ ਸਿੱਧੂ ਨੇ ਗੁੱਸੇ 'ਚ ਰੰਧਾਵਾ ਨੂੰ ਜਵਾਬ ਦਿੰਦਿਆਂ ਕਿਹਾ 'ਭਾਜੀ ਅੱਜ ਨਾ ਰੋਕੋ'।
ਪਰ ਨਵਜੋਤ ਸਿੱਧੂ ਦੀ ਨਾਰਾਜ਼ਗੀ ਲੱਗਦਾ ਅਜੇ ਤੱਕ ਖਤਮ ਨਹੀਂ ਹੋਈ। ਸਿੱਧੂ ਦੀ ਨਾਰਾਜ਼ਗੀ ਅੱਜ ਇੱਕ ਵਾਰ ਫਿਰ ਦੇਖਣ ਨੂੰ ਮਿਲੀ। ਅੱਜ ਸਿੱਧੂ ਜਦੋਂ ਸਟੇਜ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ 'ਤੇ ਨਿਸ਼ਾਨੇ ਵਿੰਨ੍ਹ ਰਹੇ ਸਨ ਤਾਂ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਜਲਦੀ ਭਾਸ਼ਣ ਖਤਮ ਕਰਨ ਲਈ ਸਿੱਧੂ ਸਾਹਮਣੇ ਇੱਕ ਪਰਚੀ ਰੱਖੀ ਤਾਂ ਇਸ 'ਤੇ ਸਿੱਧੂ ਨੇ ਰੰਧਾਵਾ ਨੂੰ ਜਵਾਬ ਦਿੰਦਿਆਂ ਕਿਹਾ 'ਭਾਜੀ ਅੱਜ ਨਾ ਰੋਕ', ਘੋੜੇ ਨੂੰ ਇਸ਼ਾਰਾ ਬਹੁਤ ਹੁੰਦੈ, ਆਪੇ ਕਿਸੇ ਦੇ ਲੱਤਾਂ ਮਾਰੀ ਜਾਊਗਾ। ਇਸ ਦੇ ਨਾਲ ਸਿੱਧੂ ਨੇ ਰੰਧਾਵਾ ਨੂੰ ਵੀ ਇਹ ਕਿਹ ਦਿੱਤਾ ਕਿ ਪਹਿਲਾਂ ਵੀ ਤਾਂ ਉਨ੍ਹਾਂ ਨੂੰ ਬਿਠਾਈ ਰੱਖਿਆ ਸੀ।
ਇਸ ਦੇ ਨਾਲ ਅੱਜ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਪੰਜਾਬ ਸਰਕਾਰ ਨੂੰ ਨਸੀਹਤ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਸੇਬ 'ਤੇ ਐਮਐਸਪੀ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਕਿਸਾਨ ਨੂੰ ਐਮਐਸਪੀ ਕਿਉ ਨਹੀਂ ਦੇ ਸਕਦੀ? ਸਿੱਧੂ ਨੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਆਟਾ ਦਾਲ ਸਕੀਮ ਲਈ ਅਨਾਜ ਬਾਹਰੋਂ ਕਿਉਂ ਲੈ ਰਹੀ ਹੈ ਜੇ ਉਹ ਕਿਸਾਨਾਂ ਨੂੰ ਦਾਲਾਂ ਅਤੇ ਤੇਲ ਬੀਜਾਂ 'ਤੇ ਐਮਐਸਪੀ ਦੇ ਦੇਵੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਸਕਦਾ। ਸਿੱਧੂ ਨੇ ਕਿਹਾ ਕਿ ਸਰਕਾਰਾਂ ਦਿਖਾਵੇ ਜਾਂ ਪਿੱਠ ਦਿਖਾਉਣ ਲਈ ਨਹੀਂ ਹੁੰਦੀਆਂ। ਪੰਜਾਬ ਸਰਕਾਰ ਲੋਕਾਂ ਨੂੰ ਹੱਲ ਦੇਵੇ।