ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਸੀ। ਲੌਕਡਾਊਨ 3.0 ਤੋਂ ਬਾਅਦ ਹਰ ਥਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਸਪੈਸ਼ਲ ਸ਼੍ਰਮਿਕ ਟਰੇਨਾਂ ਚਲਾਈਆਂ ਗਈਆਂ ਹਨ। ਇਹ ਟ੍ਰੇਨਾਂ ਰੋਜ਼ਾਨਾ 2 ਸਮੀਕਰਨਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਚੰਡੀਗੜ੍ਹ ਤੋਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਰਹੀਆਂ ਹਨ।
ਸਿੱਕਮ ਸਰਕਾਰ ਹਿਮਾਚਲ, ਹਰਿਆਣਾ, ਪੰਜਾਬ ਅਤੇ ਉੱਤਰਾਖੰਡ ਵਿੱਚ ਫਸੇ ਸਿੱਕਿਮ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਯਤਨਬੱਧ ਹੋਈ ਹੈ। ਸਿੱਕਮ ਸਰਕਾਰ ਨੇ ਚੰਡੀਗੜ੍ਹ ਤੋਂ ਲੈ ਕੇ ਸਿੱਕਮ ਤੱਕ ਟ੍ਰੇਨ ਚਲਾਈ ਹੈ, ਜੋ ਕਿ ਦਿੱਲੀ, ਲਖਨਊ, ਮੁਰਾਦਾਬਾਦ ਹੁੰਦੀ ਹੋਈ ਸਿੱਕਮ ਵਿਖੇ ਪਹੁੰਚੇਗੀ।
ਜਾਣਕਾਰੀ ਮੁਤਾਬਕ ਇਸ ਟ੍ਰੇਨ ਰਾਹੀਂ 252 ਲੋਕਾਂ ਨੂੰ ਸਿੱਕਮ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇੰਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹੀ ਹਨ, ਜੋ ਕਿ ਸ਼ਿਮਲਾ ਯੂਨੀਵਰਸਿਟੀ ਵਿਖੇ ਪੜ੍ਹਨ ਲਈ ਆਏ ਹਨ ਅਤੇ ਕੁੱਝ ਸੈਲਾਨੀ ਵੀ ਹਨ ਜੋ ਸ਼ਿਮਲਾ ਘੁੰਮਣ ਆਏ ਸਨ।
ਤੁਹਾਨੂੰ ਦੱਸ ਦਈਏ ਕਿ ਇੰਨ੍ਹਾਂ ਲੋਕਾਂ ਨੂੰ ਪਹਿਲਾਂ ਪੰਜਾਬ, ਉੱਤਰਾਖੰਡ, ਹਰਿਆਣਾ ਤੋਂ ਚੰਡੀਗੜ੍ਹ ਵਿਖੇ ਬੱਸਾਂ ਰਾਹੀਂ ਪਹੁੰਚਾਇਆ ਜਾਵੇਗਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਟ੍ਰੇਨਾਂ ਰਾਹੀਂ ਸਿੱਕਮ ਵੱਲ ਰਵਾਨਾ ਕੀਤਾ ਜਾਵੇਗਾ।
ਚੰਡੀਗੜ੍ਹ ਦੇ ਨੋਡਲ ਅਫ਼ਸਰ ਰਾਜੀਵ ਤਿਵਾੜੀ ਨੇ ਦੱਸਿਆ ਕਿ ਇਹ ਸਪੈਸ਼ਲ ਟ੍ਰੇਨ ਸਿੱਕਮ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਜਿਹੜੇ ਪੰਜਾਬ ਹਿਮਾਚਲ ਉੱਤਰਾਖੰਡ ਦੇ ਵਿੱਚ ਸਿੱਕਮ ਦੇ ਲੋਕ ਲੌਕਡਾਊਨ ਕਰਕੇ ਫਸੇ ਸਨ। ਉਨ੍ਹਾਂ ਨੂੰ ਲਿਜਾਣ ਵਾਸਤੇ ਇਹ ਸਪੈਸ਼ਲ ਟ੍ਰੇਨ ਸਿੱਕਿਮ ਲਈ ਅੱਜ ਚੰਡੀਗੜ੍ਹ ਤੋਂ ਜਾਰੀ ਹੈ।