ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਵਿੱਚ ਕਾਫ਼ੀ ਪ੍ਰਸਤਾਵ ਅਤੇ ਬਿੱਲ ਰੱਖੇ ਗਏ। ਇਸ ਦੌਰਾਨ ਆਫ਼ਿਸ ਆਫ਼ ਪ੍ਰਾਫਿਟ ਬਿੱਲ ਸਦਨ ਵਿੱਚ ਪੇਸ਼ ਕੀਤੇ ਜਾਣ ਮਗਰੋ ਬੈਂਸ ਭਰਾਵਾਂ ਨੇ ਖੂਬ ਹੰਗਾਮਾ ਕੀਤਾ।
ਵਿਧਾਨ ਸਭਾ ਦੇ ਦੂਜੇ ਦਿਨ ਮੁੜ ਗਰਜੇ ਬੈਂਸ ਭਰਾ
ਆਫ਼ਿਸ ਆਫ਼ ਪ੍ਰਾਫਿਟ ਬਿੱਲ ਸਦਨ ਵਿੱਚ ਪੇਸ਼ ਕੀਤੇ ਜਾਣ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਬੈਂਸ ਵੱਲੋਂ ਵਿਰੋਧ ਕੀਤਾ ਗਿਆ।
ਬੈਂਸ ਭਰਾਵਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਲਗਾਏ ਗਏ ਸਲਾਹਕਾਰਾਂ ਨੂੰ ਫਾਲਤੂ ਭੱਤਾ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਸਲਾਹਕਾਰਾਂ ਨੂੰ ਵਿਧਾਇਕਾਂ ਦੀ ਤਨਖ਼ਾਹ ਵਿੱਚ ਹੀ ਰੱਖਣਾ ਚਾਹਿਦਾ ਹੈ ਤਾਂ ਜੋ ਸਰਕਾਰ 'ਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਾ ਪਵੇ। ਬਲਵਿੰਦਰ ਬੈਂਸ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਸਾਡੇ ਵੱਲੋਂ ਸੱਚਾਈ ਸੁਣ ਕੇ ਮਿਰਚਾਂ ਲਗਦੀਆਂ ਨੇ, ਕਿਉਂਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਮਨਸੂਬਾ ਪੂਰਾ ਕਰਨਾ ਚਾਹੁੰਦੀ ਹੈ।
ਸ੍ਰੀ ਹਰਿਮੰਦਰ ਸਾਹਿਬ ਵਿੱਚ ਬੀਬੀਆਂ ਦੇ ਕੀਰਤਨ ਕਰਨ ਦੇ ਪ੍ਰਸਤਾਵ 'ਤੇ ਬੈਂਸ ਨੇ ਕਿਹਾ ਕਿ ਅਸੀਂ ਇਸ ਦਾ ਸਦਨ ਵਿੱਚ ਸਮਰਥਨ ਕੀਤਾ ਹੈ ਕਿਉਂਕਿ ਹੁਣ ਤੱਕ ਇੱਕ ਜਥੇਬੰਦੀ ਅਤੇ ਪਾਰਟੀ ਹੀ ਇਸ ਤੇ ਕਬਜ਼ਾ ਕਰੀ ਬੈਠੀ ਸੀ।