ਚੰਡੀਗੜ੍ਹ: ਪੀਜੀਆਈ ਦੇ ਵਿੱਚ ਨਹਿਰੂ ਐਕਸਟੈਂਸ਼ਨ ਨੂੰ ਕੋਰੋਨਾ ਵਾਇਰਸ ਦਾ ਸਮਰਪਿਤ ਹਸਪਤਾਲ ਬਣਾਇਆ ਗਿਆ ਹੈ, ਜਿਸ ਵਿੱਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ। ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਨੇ ਕੋਵਿਡ ਹਸਪਤਾਲ ਵਿੱਚ ਜਾ ਕੇ ਜਾਣਿਆ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਤੇ ਕਿਸ ਤਰੀਕੇ ਨਾਲ ਨਜ਼ਰ ਰੱਖੀ ਜਾਂਦੀ ਹੈ ਅਤੇ ਉਨ੍ਹਾਂ ਦਾ ਟਰੀਟਮੈਂਟ ਕਿਸ ਤਰੀਕੇ ਕੀਤਾ ਜਾਂਦਾ ਹੈ।
ਪੀ.ਜੀ.ਆਈ. ਵਿੱਚ ਹੁੰਦਾ ਹੈ ਕੋਰੋਨਾ ਮਰੀਜ਼ਾਂ ਦਾ ਇਲਾਜ ਕੋਵਿਡ ਹਸਪਤਾਲ ਵਿੱਚ ਜਾਂਦੇ ਹੀ ਪਹਿਲਾਂ ਕੰਟਰੋਲ ਰੂਮ ਹੈ ਜਿਸ ਦੇ ਵਿੱਚ ਸਾਰੇ ਮਰੀਜ਼ਾਂ ਦੀ ਸੂਚੀ ਰੱਖੀ ਜਾਂਦੀ ਹੈ। ਇਸ ਬਾਰੇ ਦੱਸਦੇ ਹੋਏ ਸੀਨੀਅਰ ਟੈਕਨੀਕਲ ਸਟਾਫ ਜਗਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਥੇ ਤਕਨੀਕੀ ਚੀਜ਼ਾਂ ਦੇਖੀਆਂ ਜਾਂਦੀਆਂ ਹਨ ਜੋ ਕਿ ਮਸ਼ੀਨਰੀ ਰਿਕਾਰਡਿੰਗ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਹਰ ਵੇਲੇ ਕੋਰੋਨਾ ਦੇ ਮਰੀਜ਼ਾਂ 'ਤੇ ਬਿਲਕੁਲ ਪੈਨੀ ਨਿਗ੍ਹਾ ਰੱਖੀ ਜਾਂਦੀ ਹੈ। ਉਹ ਚੌਵੀ ਘੰਟੇ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਮੌਜੂਦ ਰਹਿੰਦੇ ਹਨ।
ਪੀ.ਜੀ.ਆਈ. ਵਿੱਚ ਹੁੰਦਾ ਹੈ ਕੋਰੋਨਾ ਮਰੀਜ਼ਾਂ ਦਾ ਇਲਾਜ ਦੂਜੇ ਕੰਟਰੋਲ ਰੂਮ ਵਿੱਚ ਨਰਸਿੰਗ ਅਫ਼ਸਰ ਸਤਿਆਵੀਰ ਡੋਗਰ ਨੇ ਦੱਸਿਆ ਕੀ ਉਨ੍ਹਾਂ ਵੱਲੋਂ ਕੋਰੋਨਾ ਮਰੀਜ਼ਾਂ ਦੀ ਦੇਖ ਭਾਲ ਕਰਨ ਵਾਲੇ ਸਟਾਫ ਦੀ ਡਿਊਟੀ ਲਗਾਈ ਜਾਂਦੀ ਹੈ। ਸਟਾਫ਼ ਪੀ.ਪੀ.ਈ. ਕਿੱਟਾਂ ਪਾ ਕੇ ਪੂਰੀ ਤਿਆਰੀ ਦੇ ਨਾਲ ਮਰੀਜ਼ਾਂ ਕੋਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸੀਸੀਟੀਵੀ ਰਾਹੀਂ ਇੱਥੋਂ ਕੰਟਰੋਲ ਰੂਮ ਚੋਂ ਇਹ ਲਗਾਤਾਰ ਮੋਨੀਟਰ ਕਰਦੇ ਹਾਂ ਕਿ ਮਰੀਜ਼ ਕੀ ਕਰ ਰਹੇ ਹਨ।
ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਕਿ ਪੂਰੇ ਸਟਾਫ ਵੱਲੋਂ ਕੋਰੋਨਾ ਵਾਇਰਸ ਪੌਜ਼ੀਟਿਵ ਮਰੀਜ਼ਾਂ 'ਤੇ ਨਿਗ੍ਹਾ ਰੱਖਣ ਲਈ ਦੋ ਕੰਟਰੋਲ ਰੂਮ ਬਣਾਏ ਗਏ ਹਨ ਅਤੇ ਲੋੜਵੰਦ ਸਟਾਫ 24 ਘੰਟੇ ਤੈਨਾਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਟਾਫ ਹਸਪਤਾਲ ਦੇ ਮਰੀਜ਼ਾਂ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੇ ਹਨ।
ਨਰਸਿੰਗ ਸੁਪਰੀਟੈਂਡੈਂਟ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਰਸਾਂ ਨੂੰ ਪੂਰੀ ਤਿਆਰੀ ਦੇ ਨਾਲ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਭੇਜਿਆ ਜਾਂਦਾ ਹੈ। ਉੱਥੇ ਟੈਕਨੀਸ਼ੀਅਨ ਮਨੋਜ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੇ ਲਈ ਜਦੋਂ ਦਾ ਹਸਪਤਾਲ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਸਭ ਪੂਰੀ ਤਿਆਰੀ ਦੇ ਨਾਲ ਇੱਥੇ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਹਨ।
ਉੱਥੇ ਹੀ ਇਸ ਬਾਰੇ ਹਸਪਤਾਲ ਦੇ ਐਡਮਿਨਿਸਟ੍ਰੇਟਰ ਪ੍ਰਣੇ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਪਹਿਲਾਂ ਸਾਰੀ ਲਿਸਟ ਤਿਆਰ ਕੀਤੀ ਜਾਂਦੀ ਹੈ ਕਿੱਥੇ ਕਿਸ ਸਾਮਾਨ ਦੀ ਲੋੜ। ਨਾਲ ਹੀ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਨੂੰ ਦੇਖਣ ਦੇ ਲਈ ਜਾਂਦੇ ਸਟਾਫ ਨੂੰ ਮੁਤਾਬਕ ਟਰੇਨਿੰਗ ਦਿੱਤੀ ਜਾਂਦੀ ਹੈ।
ਉੱਥੇ ਹੀ ਨਰਸਿੰਗ ਅਫ਼ਸਰ ਮਰਸੀ ਨੇ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਜ਼ਰੂਰ ਡਰ ਲੱਗਦਾ ਸੀ ਕਿ ਉਹ ਕੋਰੋਨਾ ਵਾਇਰਸ ਮਰੀਜ਼ਾਂ ਦੀ ਦੇਖਭਾਲ ਕਰਨ ਜਾ ਰਹੇ ਨੇ ਪਰ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਗਈ ਜਿਸ ਤੋਂ ਬਾਅਦ ਉਹ ਆਪਣਾ ਕੰਮ ਬੜੀ ਆਸਾਨੀ ਦੇ ਨਾਲ ਕਰ ਰਹੇ ਹਨ।
ਕੋਵਿਡ ਹਸਪਤਾਲ ਦੇ ਇੰਚਾਰਜ ਵਿਪਿਨ ਕੌਸ਼ਲ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਅਪ੍ਰੈਲ ਮਹੀਨੇ 'ਚ ਕੋਰੋਨਾ ਵਾਇਰਸ ਦਾ ਮਾਮਲਾ ਆਇਆ ਸੀ ਜਿਸ ਮਗਰੋਂ ਪੀ.ਜੀ.ਆਈ. ਡਾਇਰੈਕਟਰ ਨੇ ਪੀ.ਜੀ.ਆਈ ਵਿੱਚ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਕੋਵਿਡ ਹਸਪਤਾਲ ਬਣਾਉਣ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਸਿਰਫ਼ 15 ਦਿਨ ਦੇ ਵਿੱਚ ਹੀ ਇਹ ਹਸਪਤਾਲ ਪੂਰੀ ਤਰ੍ਹਾਂ ਨਾਲ ਤਿਆਰ ਕਰ ਦਿੱਤਾ ਗਿਆ ਅਤੇ ਅੱਜ ਇੱਥੇ ਸਫ਼ਾਈ ਕਰਮੀ ਤੋਂ ਲੈ ਕੇ ਡਾਕਟਰ ਤੱਕ ਸਾਰਾ ਸਟਾਫ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਅਤੇ ਇਹ ਸਾਡੀ ਉਪਲੱਬਧੀ ਹੈ ਕਿ ਮਰੀਜ਼ ਜਲਦ ਤੋਂ ਜਲਦ ਠੀਕ ਹੋ ਕੇ ਜਾ ਰਹੇ ਹਨ।