ਪੰਜਾਬ

punjab

ETV Bharat / state

ਭਾਈ ਗੁਰਦਾਸ ਜੀ ਦੀ ਬਰਸੀ 'ਤੇ ਵਿਸ਼ੇਸ਼ - ਚੰਡੀਗੜ੍ਹ

ਅੱਜ ਭਾਈ ਗੁਰਦਾਸ ਜੀ ਦੀ ਬਰਸੀ ਹੈ ਜਿਨ੍ਹਾਂ ਨੂੰ ਸਿੱਖ ਸੰਗਤਾਂ ਵਿੱਚ ਬੜ੍ਹੇ ਹੀ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ। ਭਾਈ ਗੁਰਦਾਸ ਜੀ ਸਿੱਖ-ਮੱਤ ਦੇ ਪ੍ਰਚਾਰ ਲਈ ਆਪ ਆਗਰੇ, ਬਨਾਰਸ, ਉਜੈਨ ਆਦਿ ਕਈ ਥਾਂਵਾਂ 'ਤੇ ਗਏ। ਗੁਰਦਾਸ ਜੀ ਮਹਾਨ ਸਖ਼ਸ਼ੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚੇ ਗੁਰਸਿੱਖ ਦੀ ਤਰ੍ਹਾਂ ਉੱਚਾ ਤੇ ਸੁੱਚਾ ਬਤੀਤ ਕੀਤਾ।

ਭਾਈ ਗੁਰਦਾਸ ਜੀ ਦੀ ਬਰਸੀ ਤੇ ਵਿਸ਼ੇਸ
ਭਾਈ ਗੁਰਦਾਸ ਜੀ ਦੀ ਬਰਸੀ ਤੇ ਵਿਸ਼ੇਸ

By

Published : Aug 25, 2021, 3:19 PM IST

ਚੰਡੀਗੜ੍ਹ:ਅੱਜ ਭਾਈ ਗੁਰਦਾਸ ਜੀ ਦੀ ਬਰਸੀ ਹੈ ਜਿਨ੍ਹਾਂ ਨੂੰ ਸਿੱਖ ਸੰਗਤਾਂ ਵਿੱਚ ਬੜ੍ਹੇ ਹੀ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ। ਭਾਈ ਗੁਰਦਾਸ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਭੱਲਾ ਘਰਾਣੇ ਵਿੱਚ 1551 ਈ: ਨੂੰ ਗੋਇੰਦਵਾਲ ਪੰਜਾਬ ਵਿਖੇ ਹੋਇਆ। ਭਾਈ ਗੁਰਦਾਸ ਜੀ ਸਿੱਖ-ਮੱਤ ਦੇ ਪ੍ਰਚਾਰ ਲਈ ਆਪ ਆਗਰੇ, ਬਨਾਰਸ, ਉਜੈਨ ਆਦਿ ਕਈ ਥਾਂਵਾਂ 'ਤੇ ਗਏ। ਗੁਰਦਾਸ ਜੀ ਮਹਾਨ ਸਖ਼ਸ਼ੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚੇ ਗੁਰਸਿੱਖ ਦੀ ਤਰ੍ਹਾਂ ਉੱਚਾ ਤੇ ਸੁੱਚਾ ਬਤੀਤ ਕੀਤਾ। ਸਿੱਖ-ਮੱਤ ਦੇ ਪ੍ਰਚਾਰ ਲਈ ਆਪ ਆਗਰੇ, ਬਨਾਰਸ, ਉਜੈਨ ਆਦਿ ਕਈ ਥਾਂਵਾਂ 'ਤੇ ਗਏ।

ਇਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ। ਭਾਈ ਗੁਰਦਾਸ ਜੀ ਨੇ ਚਾਲ਼ੀ ਵਾਰਾਂ ਲਿਖੀਆਂ, ਜੋ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹਨ। ਇਨ੍ਹਾਂ ਵਾਰਾਂ ਵਿੱਚ ਆਪ ਨੇ ਗੁਰੂ ਤੇ ਪਰਮੇਸ਼ਰ ਦਾ ਪਿਆਰ, ਸ਼ਰਧਾ ਤੇ ਸਤਿਕਾਰ ਦ੍ਰਿੜ੍ਹ ਕਰਨਾ ਸਿਖਾਇਆ ਹੈ।

ਇਸ ਵਿੱਚ ਜਿੱਥੇ ਦੁਰਾਚਾਰ ਦੀ ਨਿਖੇਦੀ ਕੀਤੀ ਹੈ, ਉਥੇ ਹੀ ਸਦਾਚਾਰ ਦੀ ਸਿੱਖਿਆ ਵੀ ਦਿੱਤੀ ਹੈ। ਇਨ੍ਹਾਂ ਨੇ ਗੁਰਮਤਿ ਦੇ ਸਿਧਾਤਾਂ ਦੀ ਵਿਆਖਿਆ ਕੀਤੀ, ਜਿਸ ਕਰ ਕੇ ਇਨ੍ਹਾਂ ਦੀ ਰਚਨਾ ਨੂੰ 'ਗੁਰਬਾਣੀ ਦੀ ਕੁੰਜੀ' ਕਿਹਾ ਜਾਂਦਾ ਹੈ। ਇਨ੍ਹਾਂ ਦੀ ਬਰਸੀ ਦੇ ਮੌਕੇ 'ਤੇ ਵੱਖ-ਵੱਖ ਸਥਾਨਾਂ 'ਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:Sikh Religion:ਨੌਜਵਾਨ ਵੱਲੋਂ ਕਕਾਰਾਂ ਦੀ ਕੀਤੀ ਬੇਅਦਬੀ ਦਾ ਮੁੱਦਾ ਗਰਮਾਇਆ

ABOUT THE AUTHOR

...view details