ਪੰਜਾਬ

punjab

ETV Bharat / state

'ਔਰਤਾਂ ਦੀ ਸਮੱਸਿਆਵਾਂ ਉਜਾਗਰ ਕਰਨ ਲਈ ਛਪਾਕ ਵਰਗੀਆਂ ਫ਼ਿਲਮਾਂ ਦੀ ਲੋੜ' - navneet kaur talks about bollywood film chhapaak

ਦੀਪਿਕਾ ਦੀ ਫ਼ਿਲਮ ਛਪਾਕ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੀ ਪ੍ਰੋਫੈਸਰ ਨਵਨੀਤ ਕੌਰ ਦਾ ਕਹਿਣਾ ਹੈ ਕਿ ਅਜਿਹੀਆਂ ਫ਼ਿਲਮਾਂ ਹੋਰ ਵੀ ਬਣਨੀਆਂ ਚਾਹੀਦੀਆਂ ਹਨ ਤਾਂ ਜੋ ਸਮਾਜ ਨੂੰ ਚੰਗੀ ਸੇਧ ਮਿਲ ਸਕੇ।

bollywood film chhapaak
ਫ਼ੋਟੋ

By

Published : Jan 10, 2020, 7:36 PM IST

ਚੰਡੀਗੜ੍ਹ: ਫ਼ਿਲਮ ਛਪਾਕ ਨੂੰ ਲੈ ਕੇ ਪੂਰੀ ਦੇਸ਼ ਭਰ ਵਿੱਚ ਹਾਹਾਕਾਰ ਮੱਚੀ ਹੋਈ ਹੈ। ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਦੇ ਵਿਚਕਾਰ ਪੰਜਾਬ ਯੂਨੀਵਰਸਿਟੀ ਦੇ UILS ਵਿਭਾਗ ਦੀ ਪ੍ਰੋਫੈਸਰ ਨਵਨੀਤ ਕੌਰ ਨੇ ਪ੍ਰਸ਼ਾਸਨ ਤੇ ਸਿਆਸਤਦਾਨਾਂ ਨੂੰ ਕਿਹਾ ਕਿ ਇਹ ਫ਼ਿਲਮ ਪਹਿਲਾਂ ਸਮਾਜਿਕ ਸੁਰੱਖਿਆ ਦੇ ਲਿਹਾਜ਼ ਨਾਲ ਦੇਖਣੀ ਚਾਹੀਦੀ ਹੈ। ਦੀਪਿਕਾ ਪਾਦੁਕੋਣ ਦੀ ਇਹ ਫ਼ਿਲਮ ਮਹਿਲਾਵਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਦੀ ਹੈ।

ਵੀਡੀਓ

ਹੋਰ ਪੜ੍ਹੋ: ਮਲੇਸ਼ੀਆ ਮਾਸਟਰਜ਼: ਮਾਰਿਨ ਦੇ ਸਾਹਮਣੇ ਨਹੀਂ ਟਿਕ ਸਕੀ ਸਾਇਨਾ

ਇਸ ਦੇ ਨਾਲ ਉਨ੍ਹਾਂ ਕਿਹਾ ਕਿ ਐਸਿਡ ਅਟੈਕ ਪੀੜ੍ਹਤ ਔਰਤਾਂ ਨੂੰ ਸਮਾਜ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨੈਸ਼ਨਲ ਕ੍ਰਾਈਮ ਆਫ਼ ਬਿਊਰੋ ਰਿਕਾਰਡ ਦੇ ਮੁਤਾਬਿਕ ਹਰ ਸਾਲ ਇਨ੍ਹਾਂ ਕੇਸਾਂ ਵਿੱਚ ਜੋ ਵਾਧਾ ਹੋ ਰਿਹਾ ਹੈ, ਉਸ ਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਪ੍ਰਸ਼ਾਸਨ ਹੀ ਹੈ।

ਹੋਰ ਪੜ੍ਹੋ: ਇਸ ਕਰਕੇ ਟੋਕਿਓ ਉਲੰਪਿਕ ਨੂੰ "ਰੀਸਾਈਕਲਡ ਉਲੰਪਿਕ" ਕਿਹਾ ਜਾਂਦਾ ਹੈ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨਾਲ ਘਰ ਘਰ ਵਿੱਚ ਜਾਗਰੁਕਤਾ ਆਵੇਗੀ ਤੇ ਇਹ ਫ਼ਿਲਮ ਹਰ ਇੱਕ ਪਰਿਵਾਰਕ ਮੈਂਬਰ ਨੂੰ ਦੇਖਣੀ ਚਾਹੀਦੀ ਹੈ। ਫ਼ਿਲਮ ਛਪਾਕ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾ ਇੱਕ ਐਸਿਡ ਅਟੈਕ ਪੀੜਤ ਔਰਤ ਆਪਣੀ ਜ਼ਿੰਦਗੀ ਨੂੰ ਖ਼ੂਬਸੁਰਤੀ ਨਾਲ ਜਿਉਣ ਦੀ ਕੋਸ਼ਿਸ਼ ਕਰਦੀ ਹੈ। ਪ੍ਰੋਫੈਸਰ ਨਵਨੀਤ ਕੌਰ ਦਾ ਕਹਿਣਾ ਹੈ ਕਿ ਅਜਿਹੀਆਂ ਹੋਰ ਫ਼ਿਲਮਾਂ ਵੀ ਬਣਨੀਆਂ ਚਾਹੀਦੀਆਂ ਹਨ ਤਾਂ ਜੋ ਸਮਾਜ ਨੂੰ ਚੰਗੀ ਸੇਧ ਮਿਲ ਸਕੇ।

For All Latest Updates

ABOUT THE AUTHOR

...view details