ਪੰਜਾਬ

punjab

ETV Bharat / state

ਮਾਸਕ ਨਾ ਪਾਉਣ ਵਾਲਿਆਂ ਨੂੰ ਇਸ ਤਰ੍ਹਾਂ ਸਬਕ ਸਿਖਾਉਂਦੀ ਹੈ ਚੰਡੀਗੜ੍ਹ ਦੀ ਸਮਾਜ ਸੇਵੀ ਪੂਨਮ - ਮਾਸਕ ਪਾਓ ਜਾਗਰੂਕਤਾ ਮੁਹਿੰਮ

ਮਾਸਕ ਨਾ ਪਾਉਣ ਸੰਬੰਧੀ ਸਮਾਜ ਸੇਵੀ ਪੂਨਮ ਨੇ ਜਾਗਰੂਕਤਾ ਮੁਹਿੰਮ ਚਲਾਈ ਹੈ। ਪੂਨਮ ਵਾਰ-ਵਾਰ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕਰ ਰਹੀ ਹੈ।

ਸਮਾਜ ਸੇਵੀ ਪੂਨਮ
ਸਮਾਜ ਸੇਵੀ ਪੂਨਮ

By

Published : Jul 2, 2020, 5:50 PM IST

ਚੰਡੀਗੜ੍ਹ: ਪੂਰੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਿਹਤ ਵਿਭਾਗ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਏ ਰੱਖਣ ਅਤੇ ਹੱਥਾਂ ਨੂੰ ਵਾਰ ਵਾਰ ਧੋਏ ਜਾਣ ਦੀ ਅਪੀਲ ਕਰ ਰਹੇ ਹਨ, ਪਰ ਇਸ ਸਭ ਦੇ ਬਾਅਦ ਵੀ ਬਹੁਤ ਸਾਰੇ ਲੋਕ ਇਨ੍ਹਾਂ ਹਦਾਇਤਾਂ ਦੀ ਲਾਪਰਵਾਹੀ ਕਰਦੇ ਨਜ਼ਰ ਆ ਰਹੇ ਹਨ। ਚੰਡੀਗੜ੍ਹ ਵਿੱਚ, ਪੂਨਮ ਨਾਅ ਦੀ ਸਮਾਜ ਸੇਵੀ ਨੇ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਮਾਸਕ ਜਾਗਰੂਕਤਾ ਮੁਹਿੰਮ ਚਲਾਈ ਹੈ।

ਸਮਾਜ ਸੇਵੀ ਪੂਨਮ

ਦੱਸਣਯੋਗ ਹੈ ਕਿ ਪੂਨਮ ਵਾਰ ਵਾਰ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕਰ ਰਹੀ ਹੈ। ਉਹ ਆਪਣੇ ਨਾਲ ਇੱਕ ਬੈਨਰ ਲੈ ਕੇ ਵੀ ਚਲ ਰਹੀ ਹੈ ਜਿਸ ਤੇ ਲਿਖਿਆ ਹੈ 'ਲਾਜ਼ਮੀ ਤੌਰ ਤੇ ਮਾਸਕ ਪਾਓ ਪੁਲਿਸ ਨੂੰ ਚਲਾਨ ਕੱਟਣ ਲਈ ਮਜਬੂਰ ਨਾ ਕਰੋ'। ਪੂਨਮ ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਰੋਜ਼ਾਨਾ ਲੋਕਾਂ ਨੂੰ ਮਾਸਕ ਪਾਉਣ ਦੀ ਮਹੱਤਤਾ ਬਾਰੇ ਦੱਸਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਮਝਾਉਣਾ ਸਿਰਫ ਪੁਲਿਸ ਦਾ ਕੰਮ ਨਹੀਂ ਹੈ। ਆਮ ਲੋਕਾਂ ਨੂੰ ਵੀ ਇਸ ਵਿੱਚ ਸਹਿਯੋਗ ਕਰਨਾ ਹੋਵੇਗਾ।

ਪੂਨਮ ਨੇ ਦੱਸਿਆ ਕਿ ਇੱਕ ਦਿਨ ਉਹ ਕਿੱਧਰੇ ਜਾ ਰਹੀ ਸੀ, ਉਸਨੇ ਦੇਖਿਆ ਕਿ ਪੁਲਿਸ ਮੁਲਾਜ਼ਮ ਇੱਕ ਵਿਅਕਤੀ ਨੂੰ ਮਾਸਕ ਨਾ ਪਾਉਣ 'ਤੇ ਕੁੱਝ ਸਮਝਾ ਰਹੀ ਸੀ। ਉਸ ਤੋਂ ਬਾਅਦ ਉਸ ਵਿਅਕਤੀ ਨੇ ਪੁਲਿਸ ਮੁਲਾਜ਼ਮ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਅਤੇ ਬਾਅਦ ਵਿੱਚ ਉਸ ਨੇ ਹੌਲੀ ਆਵਾਜ਼ ਵਿੱਚ ਗਲਤ ਸ਼ਬਦ ਦੀ ਵਰਤੋਂ ਕੀਤੀ। ਉਨ੍ਹਾਂ ਸ਼ਬਦਾਂ ਨੂੰ ਸੁਣਨ ਤੋਂ ਬਾਅਦ, ਮੈਂ ਫੈਸਲਾ ਕੀਤਾ ਕਿ ਹੁਣ ਮੈਂ ਲੋਕਾਂ ਨੂੰ ਸਮਝਾਵਾਂਗੀ। ਪੂਨਮ ਦਾ ਮੰਨਣਾ ਹੈ ਕਿ ਪੁਲਿਸ ਦੇ ਨਾਲ ਨਾਲ ਜੇ ਜਨਤਾ ਵੀ ਅਜਿਹੇ ਲੋਕਾਂ ਨੂੰ ਸਮਝਾਵੇਗੀ ਤਾਂ ਇਸ ਨਾਲ ਬਹੁਤ ਫ਼ਰਕ ਪਵੇਗਾ।

ਉਸ ਨੇ ਦੱਸਿਆ ਕਿ ਜਦੋਂ ਉਹ ਕਿਸੇ ਵਿਅਕਤੀ ਨੂੰ ਮਾਸਕ ਤੋਂ ਬਿਨਾਂ ਵੇਖਦੀ ਹੈ ਤਾਂ ਪਹਿਲਾਂ ਤਾਂ ਉਹ ਉਸ ਨੂੰ ਸਮਝਾਉਂਦੀ ਹੈ ਅਤੇ ਉਸ ਨੂੰ ਗਲਤੀ ਦਾ ਅਹਿਸਾਸ ਕਰਾਉਂਦੀ ਹੈ। ਉਸ ਨੇ ਅੱਗੇ ਕਿਹਾ ਕਿ ਜੇਕਰ ਉਹ ਸਮਝਾਉਣ ਦੇ ਬਾਅਦ ਵੀ ਮਾਸਕ ਨਹੀਂ ਪਾਉਂਦੇ ਤਾਂ ਉਹ ਉਨ੍ਹਾਂ ਨੂੰ ਥਾਣੇ ਲੈ ਜਾ ਉਨ੍ਹਾਂ ਦਾ ਚਲਾਨ ਕਰਾਉਂਦੀ ਹੈ। ਸਿਰਫ਼ ਇੰਨਾਂ ਹੀ ਨਹੀਂ ਉਹ ਸਜ਼ਾ ਦੇ ਤੌਰ 'ਤੇ ਉਠਕ ਬੈਠਕ ਵੀ ਕਰਵਾਉਂਦੀ ਹੈ। ਪੂਨਮ ਆਪਣੇ ਨਾਲ ਸੈਨੇਟਾਈਜ਼ਰ ਵੀ ਰੱਖਦੀ ਹੈ ਜੋ ਉਸ ਨੇ ਘਰ ਤਿਆਰ ਕੀਤਾ ਹੈ।

ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਵਿੱਚ, 6 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 446 ਹੋ ਗਈ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ 73 ਹੈ। ਜਿਸ ਕਾਰਨ ਲੋਕਾਂ ਨੂੰ ਵਾਰ ਵਾਰ ਮਾਸਕ ਪਹਿਨਣ ਦੀ ਅਪੀਲ ਕੀਤੀ ਜਾ ਰਹੀ ਹੈ।

ABOUT THE AUTHOR

...view details