ਚੰਡੀਗੜ੍ਹ: ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਆਈਪੀਐੱਸ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੁਰਾਣੀ ਐੱਸਆਈਟੀ ਨੂੰ ਤਲਬ ਕੀਤਾ ਹੈ।
ਬਹਿਬਲਕਲਾਂ ਗੋਲੀਕਾਂਡ: ਪੁਰਾਣੀ ਐੱਸਆਈਟੀ ਕੋਲੋਂ ਪੁੱਛਗਿੱਛ ਕਰ ਰਹੀ ਮੌਜੂਦਾ ਐੱਸਆਈਟੀ - punjab news
ਬਹਿਬਲਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਜਾਂਚ ਲਈ ਐੱਸਆਈਟੀ ਨੇ ਪੁਰਾਣੀ ਐੱਸਆਈਟੀ ਨੂੰ ਕੀਤਾ ਤਲਬ। ਅਕਾਲੀ-ਬੀਜੇਪੀ ਸਰਕਾਰ ਵੇਲੇ ਬਣਾਈ ਗਈ ਸੀ ਐੱਸਆਈਟੀ। ਚੰਡੀਗੜ੍ਹ ਹੈੱਡਕੁਆਟਰ ਚ ਤਿੰਨ ਪੁਲਿਸ ਅਧਿਕਾਰੀਆਂ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ।
ਫ਼ਾਈਲ ਫ਼ੋਟੋ
ਚੰਡੀਗੜ੍ਹ ਸਥਿਤ 82 ਬਟਾਲੀਅਨ ਦਫ਼ਤਰ ਚ ਤਿੰਨ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ 'ਚ ਉਸ ਸਮੇਂ ਦੀ ਐੱਸਆਈਟੀ ਵਿੱਚ ਸ਼ਾਮਲ ਤੱਤਕਾਲੀ ਬਿਉਰੋ ਆਫ਼ ਇਨਵੇਸਟੀਗੇਸ਼ਨ ਅਤੇ ਮੌਜੂਦਾ ਏਡੀਜੀਪੀ ਸਹੋਤ, ਤੱਤਕਾਲੀ ਡੀਆਈਜੀ ਫਿਰੋਜ਼ਪੁਰ ਅਮਰ ਸਿੰਘ ਚਹਿਲ, ਤੱਤਕਾਲੀ ਡੀਆਈਜੀ ਬਠਿੰਡਾ ਅਤੇ ਮੌਜੂਦਾ ਆਈਜੀ ਰਣਬੀਰ ਸਿੰਘ ਖੱਟੜਾ ਸ਼ਾਮਲ ਹਨ।
ਮੌਜੂਦਾ ਐੱਸਆਈਟੀ ਅਕਾਲੀ-ਬੀਜੇਪੀ ਸਰਕਾਰ ਦੌਰਾਨ ਬਣਾਈ ਗਈ ਐੱਸਆਈਟੀ ਦੇ ਮੈਂਬਰਾਂ ਕੋਲੋਂ ਪੁੱਛ ਪੜਤਾਲ ਕਰ ਰਹੀ ਹੈ।