ਮੁੱਖ ਮੰਤਰੀ ਦੀ ਮਹਾਂ ਬਹਿਸ 'ਚ ਕਿਸਾਨ ਆਗੂ ਲਏ ਗਏ ਹਿਰਾਸਤ 'ਚ ਚੰਡੀਗੜ੍ਹ ਡੈਸਕ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੁਧਿਆਣਾ ਵਿੱਚ ਹੋਈ ਮਹਾਂ ਬਹਿਸ ਦੌਰਾਨ ਜਿੱਥੇ ਇਕ ਪਾਸੇ ਵਿਰੋਧੀ ਧਿਰਾਂ ਨਦਾਰਦ ਰਹੀਆਂ ਹਨ, ਦੂਜੇ ਪਾਸੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਹਾਲੀ 'ਚ ਟੈਂਕੀ 'ਤੇ ਚੜ੍ਹ ਕੇ ਵਿਰੋਧ ਕਰਨ ਵਾਲੇ ਸਿੱਪੀ ਸ਼ਰਮਾ ਵੀ ਪੀ.ਏ.ਯੂ. ਪਹੁੰਚੀ ਹੈ। ਇਹ ਯਾਦ ਰਹੇ ਕਿ ਅਰਵਿੰਦ ਕੇਜਰੀਵਾਲ ਨੇ ਸਿੱਪੀ ਸ਼ਰਮਾ ਨੂੰ ਆਪਣੀ ਭੈਣ ਕਿਹਾ ਸੀ।
ਵਿਰੋਧੀ ਰਹੇ ਨਦਾਰਦ :ਜ਼ਿਕਰਯੋਗ ਹੈ ਕਿ 'ਮੈਂ ਪੰਜਾਬ ਬੋਲਦਾ ਹਾਂ' ਦੀ ਵਿਸ਼ਾਲ ਬਹਿਸ ਪੀਏਯੂ, ਲੁਧਿਆਣਾ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਹੋਈ ਹੈ। ਪ੍ਰੋਗਰਾਮ ਵਿੱਚ 5 ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚੋਂ 4 ਖਾਲੀ ਰਹੀਆਂ। ਸੀਐਮ ਭਗਵੰਤ ਮਾਨ ਨੇ ਐਸਵਾਈਐਲ, ਟਰਾਂਸਪੋਰਟ, ਕਰਜ਼ਾ, ਰੁਜ਼ਗਾਰ ਅਤੇ ਨਿਵੇਸ਼ ਨੂੰ ਲੈ ਕੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ। ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਦਿਆਂ ਬਾਰੇ ਕਿਤਾਬਚੇ ਵੀ ਵੰਡੇ ਗਏ।
ਮਾਨ ਦਾ ਲੰਬਾ ਭਾਸ਼ਣ : ਵਿਰੋਧੀਆਂ ਦੇ ਮੈਦਾਨ ਵਿੱਚ ਉਤਰਨ ਦੀ ਮਨਾਹੀ ਮਗਰੋਂ ਸੀਐੱਮ ਮਾਨ ਨੂੰ ਖੁੱਲ੍ਹਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਪੰਜਾਬ ਨੇ ਲਗਭਗ ਇੱਕ ਘੰਟਾ 50 ਮਿੰਟ ਤੱਕ ਲੁਧਿਆਣਾ ਵਿੱਚ ਲੋਕਾਂ ਨੂੰ ਸੰਬੋਧਨ (Addressing the people in Ludhiana) ਕੀਤਾ ਅਤੇ ਇਹ ਸੰਬੋਧਨ ਉਨ੍ਹਾਂ ਦੇ ਸਿਆਸੀ ਸਫ਼ਰ ਜਾਂ ਸੀਐੱਮ ਵਜੋਂ ਸਭ ਤੋਂ ਲੰਮਾਂ ਚੱਲਣ ਵਾਲਾ ਸੰਬੋਧਨ ਹੋ ਨਿੱਬੜਿਆ।
ਵਿਰੋਧੀਆਂ ਉੱਤੇ ਕੀਤੇ ਸਵਾਲ :ਸੀਐੱਮ ਮਾਨ ਨੇ ਐੱਸਵਾਈਐੱਲ (SYL) ਦੇ ਮੁੱਦੇ ਤੋਂ ਸ਼ੁਰੂਆਤ ਕਰਕੇ ਨਸ਼ਾ,ਬੇਰੁਜ਼ਗਾਰੀ,ਵਿਦੇਸ਼ਾਂ ਵੱਲ ਪਰਵਾਸ ਅਤੇ ਕਾਨੂੰਨੀ ਸਥਿਤੀ ਆਦਿ ਨੂੰ ਲੈਕੇ ਸਾਰੇ ਤੱਥ ਲੋਕਾਂ ਦੇ ਅੱਗੇ ਰੱਖੇ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਇਹ ਵੀ ਕਿਹਾ ਕਿ ਅੱਜ ਦੀ ਡਿਬੇਟ ਨੇ ਸਾਬਿਤ ਕਰਨਾ ਸੀ ਕਿ ਸੂਬਾ ਲਈ ਕੌਣ ਇਮਾਨਦਾਰ ਸੀ ਅਤੇ ਕੌਣ ਗੱਦਾਰ ਪਰ ਵਿਰੋਧੀ ਧਿਰਾਂ ਨੇ ਮੈਦਾਨ ਹੀ ਛੱਡ ਦਿੱਤਾ। ਉਨ੍ਹਾਂ ਕਿਹਾ ਮੈਦਾਨ ਛੱਡ ਕੇ ਵਿਰੋਧੀ ਇਹ ਨਾ ਸਮਝਣ ਕਿ ਉਹ ਬਚ ਗਏ ਹਨ। ਹਰ ਇੱਕ ਦੇ ਗੁਨਾਹਾਂ ਦਾ ਹਿਸਾਬ ਹੋਵੇਗਾ।