ਪੰਜਾਬ

punjab

ETV Bharat / state

ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹਾਲੇ ਵੀ ਜਾਰੀ, ਨਹੀਂ ਪਾਈ ਜ਼ਮਾਨਤ ਲਈ ਅਰਜ਼ੀ - ਸਿੱਧੂ ਮੂਸੇਵਾਲਾ ਦਾ ਗੋਲੀ ਕਾਂਡ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਹਾਲੇ ਤੱਕ ਗੋਲੀ ਮਾਮਲੇ ਸਬੰਧੀ ਆਪਣੀ ਜ਼ਮਾਨਤ ਅਪਲਾਈ ਨਹੀਂ ਕੀਤੀ ਹੈ, ਜੇਕਰ ਗਾਇਕ ਨੇ ਛੇਤੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਹੋਰ ਵੀ ਜ਼ਿਆਦਾ ਮੁਸ਼ਕਲਾਂ ਵਿੱਚ ਫੱਸ ਸਕਦੇ ਹਨ।

singer-sidhu-moosewala-has-not-applied-for-bail
ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹਾਲੇ ਵੀ ਜਾਰੀ, ਨਹੀਂ ਪਾਈ ਜ਼ਮਾਨਤ ਲਈ ਅਰਜ਼ੀ

By

Published : Jun 12, 2020, 10:14 PM IST

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੁਸ਼ਕਿਲ ਹਾਲੇ ਵੀ ਘੱਟ ਨਹੀ ਹੋਈਆਂ ਹਨ। ਸਿੱਧੂ ਮੂਸੇਵਾਲਾ ਨੇ ਜ਼ਮਾਨਤ ਲਈ ਹਾਲੇ ਤੱਕ ਕੋਈ ਅਰਜ਼ੀ ਦਾਖ਼ਲ ਨਹੀਂ ਕੀਤੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਆਰੋਪੀ ਕਈ ਪੁਲਿਸ ਕਰਮੀਆਂ ਨੂੰ ਜ਼ਮਾਨਤ ਮਿਲ ਗਈ ਹੈ।

ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹਾਲੇ ਵੀ ਜਾਰੀ, ਨਹੀਂ ਪਾਈ ਜ਼ਮਾਨਤ ਲਈ ਅਰਜ਼ੀ

ਦੱਸ ਦੇਈਏ ਕਿ ਜੇ ਸਿੱਧੂ ਮੂਸੇਵਾਲਾ ਜ਼ਮਾਨਤ ਲਈ ਅਪਲਾਈ ਨਹੀਂ ਕਰਦੇ ਤਾਂ ਉਨ੍ਹਾਂ 'ਤੇ ਗ੍ਰਿਫ਼ਤਾਰੀ ਵਾਲੀ ਤਲਵਾਰ ਲਟਕੀ ਰਵੇਗੀ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਪੀਆਈਐਲ ਦਾਖਲ ਕਰਨ ਵਾਲੇ ਵਕੀਲ ਰਵੀ ਦੋਸ਼ੀ ਦੱਸਿਆ ਕਿ ਹਾਈਕੋਰਟ ਵਿੱਚ ਸਾਰਿਆਂ ਆਰੋਪੀਆਂ ਨੂੰ ਸਿਰਫ਼ ਇੰਟਰ ਬੇਲ ਮਿਲੀ ਹੈ।

ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ AK 47 ਚਲਾਏ ਜਾਣ 'ਤੇ ਮਾਮਲੇ ਦਰਜ਼ ਹੋਇਆ ਹੈ, ਜਿਸ ਤੋਂ ਬਾਅਦ ਆਰਮਸ ਐਕਟ ਦੀਆਂ ਧਾਰਾਵਾਂ ਤਹਿਤ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details