ਚੰਡੀਗੜ੍ਹ :ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੇ ਭਰਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ AGTF ਨੇੇ ਵੀ ਕਾਰਵਾਈ ਕੀਤੀ ਹੈ। ਏਜੀਟੀਐੱਫ ਨੇ ਗਾਇਕ ਕਰਨ ਔਜਲਾ ਦੀ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰਿਆਂ ਖ਼ਿਲਾਫ਼ ਮੋਹਾਲੀ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਦਿੱਤਾ ਸੀ ਸਪਸ਼ਟੀਕਰਨ :ਦੱਸ ਦਈਏ ਕਿ ਲੰਘੀ 16 ਅਪ੍ਰੈਲ ਨੂੰ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਦਾ ਅਮਰੀਕਾ 'ਚ ਇਕ ਸ਼ੋਅ ਸੀ ਅਤੇ ਇਕ ਵਿਆਹ ਸਮਾਗਮ ਵਿੱਚ ਪੇਸ਼ਕਾਰੀ ਦੇ ਰਹੇ ਸਨ। ਇਸ ਦੌਰਾਨ ਇਕ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਿੱਚ ਲਾਰੈਂਸ ਦੇ ਭਰਾ ਅਨਮੋਲ ਡਾਂਸ ਕਰਦੇ ਦਿਸੇ ਸਨ। ਇਹ ਵੀ ਜਿਕਰਯੋਗ ਹੈ ਕਿ ਵਿਦੇਸ਼ ਮੰਤਰਾਲੇ ਨੇ ਸਤੰਬਰ 2022 'ਚ ਬਿਆਨ ਜਾਰੀ ਕੀਤਾ ਸੀ ਕਿ ਅਨਮੋਲ ਨੂੰ ਕੀਨੀਆ 'ਚ ਫੜਿਆ ਗਿਆ ਹੈ। ਪਰ, ਅਪ੍ਰੈਲ 'ਚ ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਤਰਾਲੇ ਨੂੰ ਵੀ ਇਸ ਬਾਰੇ ਸਪਸ਼ਟੀਕਰਨ ਦੇਣਾ ਪੈ ਗਿਆ ਸੀ।
ਮੂਸੇਵਾਲਾ ਦੇ ਕਤਲ ਕੇਸ ਵਿੱਚ ਨਾਂ :ਦਰਅਸਲ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਦੇ ਨਾਲ-ਨਾਲ ਅਨਮੋਲ ਦਾ ਨਾਂ ਵੀ ਉਚੇਚਾ ਲਿਆ ਗਿਆ ਹੈ। ਲਾਰੈਂਸ ਨੇ ਉਸ ਨੂੰ ਨੇਪਾਲ ਰਾਹੀਂ ਫਰਜ਼ੀ ਪਾਸਪੋਰਟ ਦੇ ਕੇ ਵਿਦੇਸ਼ ਭੇਜਿਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਸਤੰਬਰ 2022 ਵਿਚ ਅਨਮੋਲ ਨੂੰ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਤੋਂ ਬਾਅਦ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ ਉਸ ਦੀ ਦੇਖਭਾਲ ਕੀਤੀ। ਉਹ ਅਮਰੀਕਾ ਵਿਚ ਆਜ਼ਾਦ ਘੁੰਮ ਰਿਹਾ ਸੀ ਅਤੇ ਵਿਦੇਸ਼ ਮੰਤਰਾਲੇ ਨੂੰ ਇਹ ਵੀ ਪਤਾ ਨਹੀਂ ਸੀ ਕਿ ਅਮਰੀਕੀ ਸਰਕਾਰ ਨੇ ਉਸ ਦੀ ਨਜ਼ਰਬੰਦੀ ਖਤਮ ਕਰਕੇ ਉਸ ਨੂੰ ਰਿਹਾਅ ਕਰ ਦਿੱਤਾ ਹੈ।
ਇਹ ਵੀ ਪੜ੍ਹੋ :Sukhpal Khaira: ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ, ਭੁਲੱਥ SDM ਨੇ ਦਰਜ ਕਰਵਾਈ ਸ਼ਿਕਾਇਤ
ਹਾਲਾਂਕਿ, ਹੁਣ ਸ਼ਾਰਪੀ ਪਟਿਆਲਾ ਤੋਂ ਫੜਨ ਦੀਆਂ ਖਬਰਾਂ ਆ ਰਹੀਆਂ ਹਨ। ਸ਼ਾਰਪੀ ਗਾਇਕ ਕਰਨ ਔਜਲਾ ਦਾ ਖਾਸ ਮੰਨਿਆ ਜਾਂਦਾ ਹੈ। ਕਰਨ ਔਜਲਾ ਦੇ ਨਾਲ ਨਜ਼ਰ ਆਉਣ ਤੋਂ ਇਲਾਵਾ ਉਸ ਦਾ ਨਾਂ ਕਬੱਡੀ ਦੇ ਸਮਾਗਮ ਕਰਵਾਉਣ ਵਿਚ ਵੀ ਆਉਂਦਾ ਹੈ। ਫਿਲਹਾਲ ਪੁਲਿਸ ਟੀਮ ਉਸ ਕੋਲੋਂ ਪੁੱਛ ਪੜਤਾਲ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਰਪੀ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਾਰਪੀ ਗਾਇਕ ਕਰਨ ਔਜਲਾ ਲਈ ਖਾਸ ਹੈ। ਕਰਨ ਔਜਲਾ ਦੇ ਨਾਲ ਨਜ਼ਰ ਆਉਣ ਤੋਂ ਇਲਾਵਾ ਉਸ ਦਾ ਨਾਂ ਕਬੱਡੀ ਦੇ ਸਮਾਗਮ ਕਰਵਾਉਣ ਵਿਚ ਵੀ ਆਉਂਦਾ ਹੈ। ਫਿਲਹਾਲ AGTF ਉਸ ਤੋਂ ਅਨਮੋਲ ਬਾਰੇ ਪੁੱਛਗਿੱਛ ਕਰਨਾ ਚਾਹੁੰਦੀ ਹੈ।