ਚੰਡੀਗੜ੍ਹ ਡੈਸਕ :ਦਿੱਲੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਗੈਂਗਸਟਰ ਅਰਸ਼ ਡੱਲਾ ਦੇ ਦੋ ਸ਼ੂਟਰਾਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬੀ ਗਾਇਕ ਗਿੱਪੀ ਗਰੇਵਾਲ (Punjabi singer Gippy Grewal) ਤੋਂ ਬਾਅਦ ਗਾਇਕ ਐਲੀ ਮਾਂਗਟ ਉਨ੍ਹਾਂ ਦੇ ਨਿਸ਼ਾਨੇ ਉੱਤੇ ਸੀ। ਇਸ ਖੁਲਾਸੇ ਤੋਂ ਬਾਅਦ ਪੰਜਾਬੀ ਗਾਇਕੀ ਦੇ ਖੇਤਰ ਨਾਲ ਸਬੰਧ ਰੱਖਣ ਵਾਲੇ ਲੋਕਾਂ ਵਿੱਚ ਇੱਕ ਵਾਰ ਫਿਰ ਸੁੰਨ ਪਸਰ ਗਿਆ ਹੈ। ਸ਼ਾਰਪ ਸ਼ੂਟਰਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਐਲੀ ਮਾਂਗਟ ਦੇ ਕਤਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਪੁਲਿਸ ਨੇ ਕੀਤਾ ਸੀ ਸ਼ੂਟਰਾਂ ਨਾਲ ਮੁਕਾਬਲਾ :ਉਨ੍ਹਾਂ ਮੁਤਾਬਿਕ ਇਹ ਦੋਵੇਂ ਸ਼ਾਰਪ ਸ਼ੂਟਰਾਂ ਨੂੰ ਦਿੱਲੀ ਪੁਲਿਸ ਨੇ ਅਕਸ਼ਰਧਾਮ ਮੰਦਿਰ, ਮਯੂਰ ਵਿਹਾਰ ਵੱਲ ਜਾਂਦੀ ਮੁੱਖ ਸੜਕ ਤੋਂ ਥੋੜ੍ਹੀ ਦੂਰ ਤੋਂ ਕਾਬੂ ਕੀਤਾ ਹੈ। ਇਸ ਦੌਰਾਨ ਗੋਲੀ ਵੀ ਚਲਾਉਣੀ ਪਈ ਹੈ। ਮੁਕਾਬਲੇ ਦੌਰਾਨ ਮੁਲਜ਼ਮਾਂ ਵੱਲੋਂ ਪੰਜ ਰਾਊਂਡ ਫਾਇਰ ਕੀਤੇ ਗਏ। ਦੋਵਾਂ ਨੂੰ ਐਲੀ ਮਾਂਗਟ ਦਾ ਕਤਲ ਕਰਨ ਦਾ ਟੀਚਾ ਦਿੱਤਾ ਗਿਆ ਸੀ। ਗੈਂਗਸਟਰ ਅਰਸ਼ਦੀਪ ਡੱਲਾ ਨੇ ਦੋਵਾਂ ਸ਼ੂਟਰਾਂ ਨੂੰ ਐਲੀ ਮਾਂਗਟ ਨੂੰ ਕਤਲ ਕਰਨ ਲਈ ਭੇਜਿਆ ਸੀ ਪਰ ਐਲੀ ਮਾਂਗਟ ਘਰ ਵਿਚ ਨਾ ਹੋਣ ਕਾਰਨ ਸ਼ੂਟਰ ਇਹ ਵਾਰਦਾਤ ਨਹੀਂ ਕਰ ਸਕੇ ਸਨ। ਇਹ ਵੀ ਯਾਦ ਰਹੇ ਕਿ ਡੱਲਾ ਦਾ ਨਾਂ NIA ਦੀ ਮੋਸਟ ਵਾਂਟੇਡ ਅਪਰਾਧੀਆਂ ਦੀ ਲਿਸਟ ਵਿੱਚ ਸ਼ਾਮਲ ਹੈ।