ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ 'ਚ ਖਟਾਸ ਕਿਸੇ ਤੋਂ ਲੁਕੀ ਨਹੀਂ ਹੈ।ਸ਼ਾਇਦ ਇਹੀ ਕਾਰਨ ਹੈ ਕਿ ਸਿੱਧੂ ਨੇ ਹੁਣ ਅੰਮ੍ਰਿਤਸਰ ਛੱਡ ਪਟਿਆਲਾ ਵਿੱਚ ਆਪਣੀਆਂ ਗਤੀਵੀਦੀਆਂ ਤੇਜ਼ ਕਰ ਦਿੱਤੀਆਂ ਹਨ।ਚਰਚਾ ਤਾਂ ਇਹ ਵੀ ਛਿੜੀ ਹੋਈ ਹੈ ਕਿ ਸਿੱਧੂ ਕੈਪਟਨ ਦੇ ਗੜ੍ਹ ਤੇ ਕਬਜ਼ੇ ਕਰਨ ਨੂੰ ਫਿਰ ਰਹੇ ਹਨ। ਅੱਜ ਇੱਕ ਵਾਰ ਫੇਰ ਸਿੱਧੂ ਨੇ ਕੈਪਟਨ ਤੇ ਅਸਿੱਧੇ ਤੌਰ ਤੇ ਹਮਲਾ ਬੋਲਿਆ ਹੈ।
ਸਿੱਧੂ ਦਾ ਨਵਾਂ ਵੀਡੀਓ ਬੰਬ, ਅਸੀਂ ਤਾਂ ਡੁਬਾਂਗੇ ਸਨਮ, ਪਰ ਤੈਂਨੂੰ ਵੀ ਨਾਲ ਲੈ ਕੇ... - sidhu on capt
: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ 'ਚ ਖਟਾਸ ਕਿਸੇ ਤੋਂ ਲੁਕੀ ਨਹੀਂ ਹੈ।ਸ਼ਾਇਦ ਇਹੀ ਕਾਰਨ ਹੈ ਕਿ ਸਿੱਧੂ ਨੇ ਹੁਣ ਅੰਮ੍ਰਿਤਸਰ ਛੱਡ ਪਟਿਆਲਾ ਵਿੱਚ ਆਪਣੀਆਂ ਗਤੀਵੀਦੀਆਂ ਤੇਜ਼ ਕਰ ਦਿੱਤੀਆਂ ਹਨ।ਚਰਚਾ ਤਾਂ ਇਹ ਵੀ ਛਿੜੀ ਹੋਈ ਹੈ ਕਿ ਸਿੱਧੂ ਕੈਪਟਨ ਦੇ ਗੜ੍ਹ ਤੇ ਕਬਜ਼ੇ ਕਰਨ ਨੂੰ ਫਿਰ ਰਹੇ ਹਨ। ਅੱਜ ਇੱਕ ਵਾਰ ਫੇਰ ਸਿੱਧੂ ਨੇ ਕੈਪਟਨ ਤੇ ਅਸਿੱਧੇ ਤੌਰ ਤੇ ਹਮਲਾ ਬੋਲਿਆ ਹੈ।
ਸਿੱਧੂ ਦਾ ਨਵਾਂ ਵੀਡੀਓ ਬੰਬ
ਸਿੱਧੂ ਨੇ ਟਵੀਟ ਕਰਕੇ ਕਿਹਾ ਲਿਖਿਆ," ਅਸੀਂ ਤਾਂ ਡੁਬਾਂਗੇ ਸਨਮ, ਪਰ ਤੈਂਨੂੰ ਵੀ ਨਾਲ ਲੈ ਕੇ...ਇਹ ਸਰਕਾਰ ਜਾਂ ਪਾਰਟੀ ਦੀ ਨਾਕਾਮੀ ਨਹੀਂ ਹੈ, ਬਲਕਿ ਇਹ ਉਸ ਇੱਕ ਇਨਸਾਨ ਦੀ ਗਲਤੀ ਹੈ ਜਿਸ ਨੇ ਵਿਰੋਧੀਆਂ ਨਾਲ ਹੱਥ ਮਿਲਾਏ ਹੋਏ ਹਨ।"
ਸਿੱਧੂ ਨੇ ਇੱਥੇ ਮੁੜ ਤੋਂ ਬੇਅਦਬੀ ਮਾਮਲਿਆਂ ਵਿੱਚ ਅਜੇ ਤੱਕ ਨਾ ਹੋ ਸਕੇ ਇਨਸਾਫ ਦਾ ਮੁੱਦਾ ਚੁੱਕਿਆ।ਸਿੱਧੂ ਨੇ ਟਵੀਟ ਵਿੱਚ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।ਜਿਸ ਵਿੱਚ ਉਹ ਕਹਿ ਰਹੇ ਹਨ ਕਿ ਇਹ ਸਭ ਫਰੈਂਡਲੀ ਮੈਚ ਖੇਡ ਰਹੇ ਹਨ।