ਪੰਜਾਬ

punjab

ETV Bharat / state

ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਨਾਲ ਦੁਸ਼ਮਣੀ, ਜਾਣੋ, ਕਿਵੇਂ ਬੱਝਿਆ ਸੀ ਮੁੱਢ ! - ਵਿੱਕੀ ਮਿੱਡੂ ਖੇੜਾ ਦਾ ਕਤਲ

ਪੰਜਾਬ ਦੇ ਮਸ਼ਹੂਰ ਅਤੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਨੂੰ 6 ਮਹੀਨੇ (6 months after the murder of Sidhu Moosewala) ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਵੀਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਇਹ ਕਹਾਣੀ ਲਗਭਗ ਸਭ ਨੂੰ ਪਤਾ ਹੈ ਪਰ ਗਾਇਕ ਮੂਸੇਵਾਲਾ ਗੈਂਗਸਟਰਾਂ ( Musewala under the target of gangst) ਦੇ ਨਿਸ਼ਾਨੇ ਉੱਤੇ ਕਿਉਂ ਆਇਆ ਉਸ ਦੀ ਦੁਸ਼ਮਣੀ ਗੈਂਗਸਟਰਾਂ ਨਾਲ ਕਿਵੇਂ ਪਈ ਇਸ ਕਹਾਣੀ ਬਾਰੇ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ..ਆਓ ਝਾਤ ਪਾਈਏ ਦੁਸ਼ਮਣੀ ਦੀ ਕਹਾਣੀ ਉੱਤੇ

Sidhu Moosewalas rivalry with gangsters
ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਨਾਲ ਦੁਸ਼ਮਣੀ, ਕਿਵੇਂ ਬੱਝਿਆ ਦੁਸ਼ਮਣੀ ਦਾ ਮੁੱਢ

By

Published : Dec 2, 2022, 12:48 PM IST

ਚੰਡੀਗੜ੍ਹ:ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਕੇ ਵਿਖੇ 29 ਮਈ ਨੂੰ ਸ਼ਾਮ ਵੇਲੇ ਗੈਂਗਸਟਰਾਂ ਨੇ ਗੋਲੀਆਂ (Moosewalas journey of life ended by shooting) ਮਾਰ ਕੇ ਮੂਸੇਵਾਲਾ ਦੇ ਜੀਵਨ ਦਾ ਸਫਰ ਖਤਮ ਕਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਪੁਲਿਸ ਨੇ ਕੁੱਝ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਅਤੇ ਕੁੱਝ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਦੇ ਮਾਸਟਰਮਾਈਂਡ ਗੋਲਡੀ ਬਰਾੜ (Mastermind Goldie Brar) ਬਾਰੇ ਵੀ ਬਹੁਤ ਸਾਰੀਆਂ ਖ਼ਬਰਾਂ ਆਈਆਂ ਅਤੇ ਆ ਵੀ ਰਹੀਆਂ ਹਨ।

ਦੁਸ਼ਮਣੀ ਦੀ ਸ਼ੁਰੂਆਤ: ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਨੇ ਇੱਕ ਕਬੱਡੀ ਕੱਪ ਉੱਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ (Attended the Kabaddi Cup as Chief Guest) ਕਰਨ ਸੀ ਅਤੇ ਜਿਸ ਗਰੁੱਪ ਵੱਲੋਂ ਮੂਸੇਵਾਲਾ ਨੂੰ ਸੱਦਿਆ ਗਿਆ ਸੀ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਐਂਟੀ ਧੜਾ ਸੀ। ਇਸ ਤੋਂ ਮਗਰੋਂ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਮੂਸੇਵਾਲਾ ਨੂੰ ਕਬੱਡੀ ਕੱਪ ਉੱਤੇ ਨਾ ਜਾਣ ਦੀ ਚਿਤਾਵਨੀ ਦਿੱਤੀ (Warning to Musewala not to go to Kabaddi Cup) ਪਰ ਸਿੱਧੂ ਮੂਸੇਵਾਲਾ ਨੇ ਧਮਕੀ ਦੀ ਪਰਵਾਹ ਨਾ ਕਰਦਿਆਂ ਕਬੱਡੀ ਕੱਪ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਵਿਚਾਲੇ ਮੂਸੇਵਾਲਾ ਅਤੇ ਗੈਂਗਸਟਰ ਗੋਲਡੀ ਬਰਾੜ ਵਿਚਾਲੇ (Rivalry between Moosewala and gangster Goldie ) ਦੁਸ਼ਮਣੀ ਦਾ ਮੁੱਢ ਬੱਝ ਗਿਆ।

ਵਿੱਕੀ ਮਿੱਡੂ ਖੇੜਾ ਦਾ ਕਤਲ: ਮੋਹਾਲੀ ਵਿਖੇ ਅਕਾਲੀ ਆਗੂ ਅਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਿਤ ਵਿੱਕੀ ਮਿੱਡੂਖੇੜਾ ਦਾ ਸ਼ੂਟਰਾਂ ਨੇ ਰੇਕੀ ਤੋਂ ਬਾਅਦ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ। ਜਦੋਂ ਪੁਲਿਸ ਨੇ ਮਾਮਲੇ ਦੀ ਛਾਣਬੀਣ ਕੀਤੀ ਤਾਂ ਇਸ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਮਨੈਜਰ ਸ਼ਗਨਪ੍ਰੀਤ ( Shaganpreet the manager of Musewala) ਦਾ ਨਾਂਅ ਸਾਹਮਣੇ ਆਇਆ।

ਸ਼ਗਨਪ੍ਰੀਤ ਦੀ ਭੂਮਿਕਾ: ਸਿੱਧੂ ਮੂਸੇਵਾਲਾ ਦਾ ਮੈਨੇਜਰ ਉੱਤੇ ਇਲਜ਼ਾਮ ਹੈ ਕਿ ਉਸ ਨੇ ਹੀ ਮਿੱਡੂ ਖੇੜਾ ਨੂੰ ਕਤਲ (The murder of Vicky Middu Khera) ਕਰਨ ਵਾਲੇ ਸ਼ੂਟਰਾਂ ਨੂੰ ਜ਼ਿਰਕਪੁਰ ਵਿਖੇ ਠਹਿਰਾਇਆ ਸੀ ਅਤੇ ਮਿੱਡੂ ਖੇੜਾ ਦੇ ਕਤਲ ਲਈ ਸ਼ੂਟਰਾਂ ਦੀ ਮਦਦ ਵੀ ਕੀਤੀ। ਇਸ ਤੋਂ ਮਗਰੋਂ ਜਦੋਂ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਤਾਂ ਸ਼ਗਨਪ੍ਰੀਤ ਵਿਦੇਸ਼ ਚਲਾ ਗਿਆ ਜਿਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਸ਼ੱਕ ਮੂਸੇਵਾਲਾ ਉੱਤੇ ਹੋਰ ਵੀ ਪੁਖਤਾ ਹੋਇਆ ਕਿ ਸ਼ਗਨਪ੍ਰੀਤ ਨੇ ਸਾਰਾ ਕੁੱਝ ਮੂਸੇਵਾਲਾ ਦੇ ਕਹਿਣ ਉੱਤੇ ਕਰਵਾਇਆ ਹੈ।

ਮੂਸੇਵਾਲਾ ਦੀ ਚੜ੍ਹਾਈ ਅਤੇ ਅੰਦਾਜ਼: ਮੂਸੇਵਾਲਾ ਦੇ ਗੀਤਾਂ ਦੀ ਲਿਖਾਵਟ ਅਤੇ ਬਣਾਵਟ ਜਿਹੋ ਜਿਹੀ ਸੀ ਉਸ ਨੇ ਗੈਂਗਸਟਰਾਂ ਨੂੰ ਮੂਸੇਵਾਲਾ ਵਿਰੁੱਧ ਭੜਕਾਉਣ ਦਾ ਕੰਮ ਕੀਤਾ ਇਹ ਅਸੀਂ ਨਹੀਂ ਖੁੱਦ ਵੱਖ ਵੱਖ ਗੈਂਗਸਟਰਾਂ ਨੇ ਸੋਸ਼ਲ ਮੀਡੀਆ ਰਾਹੀਂ ਕਬੂਲ ਕੀਤਾ ਹੈ। ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਸੀ ਕਿ ਇਹ ਗਾਣਿਆਂ ਵਿੱਚ ਰੂਸੀ ਹਥਿਆਰਾਂ ਦੀ ਨੁਮਾਇਸ਼ ਸਾਨੂੰ ਚੁਣੌਤੀ ਦੇਣ ਲਈ ਕਰਦਾ ਸੀ।ਇਸ ਤੋਂ ਇਲਾਵਾ ਮੂਸੇਵਾਲਾ ਦੀ ਦੁਨੀਆਂ ਉੱਤੇ ਸ਼ੌਹਰਤ ਕਰਕੇ ਉਸ ਤੋਂ ਗੈਂਗਸਟਰ ਫਿਰੌਤੀਆਂ ਵੀ ਮੰਗਦੇ ਸਨ ਪਰ ਮੂਸੇਵਾਲਾ ਨੇ ਕਦੇ ਵੀ ਉਨ੍ਹਾਂ ਦੀ ਕੋਈ ਗੱਲ ਡਰ ਕੇ ਕਬੂਲ ਨਹੀਂ ਕੀਤੀ।

ਪੁਲਿਸ ਜਾਂਚ ਵਿੱਚ ਮੂਸੇਵਾਲਾ ਬੇਕਸੂਰ: ਹਾਲਾਕਿ ਗੈਂਗਸਟਰਾਂ ਨੇ ਵਿੱਕੂ ਮਿੱਡੂ ਖੇੜਾ ਕਤਲ ਵਿੱਚ ਭਾਵੇਂ ਮੂਸੇਵਾਲਾ ਦੀ ਭੂਮਿਕਾ ਨੂੰ ਲਗਾਤਾਰ ਉਜਾਗਰ ਕੀਤਾ ਹੋਵੇ ਪਰ ਪੰਜਾਬ ਪੁਲਿਸ ਅਤੇ ਦਿੱਲੀ ਦੇ ਸਪੈਸ਼ਲ ਸੈੱਲ ਦੀ ਜਾਂਚ ਵਿੱਚ ਮੂਸੇਵਾਲਾ ਖ਼ਿਲਾਫ਼ ਕੋਈ ਵੀ ਸਬੂਤ ਪੁਲਿਸ ਨੂੰ ਨਹੀਂ ਮਿਲਿਆ ਅਤੇ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਵਿਦੇਸ਼ ਫਰਾਰ ਹੋਏ ਸ਼ਗਨਪ੍ਰੀਤ ਨੇ ਕਦੇ ਵੀ ਮੂਸੇਵਾਲਾ ਦਾ ਸਬੰਧ ਮਿੱਡੂ ਖੇੜਾ ਕਤਲ ਨਾਲ ਹੋਣ ਦੀ ਗੱਲ ਨਹੀਂ ਕਬੂਲੀ ਹੈ।

ਇਹ ਵੀ ਪੜ੍ਹੋ:ਸਿਆਸੀ ਪਨਾਹ ਲੈਣ ਲਈ ਅਮਰੀਕਾ ਭੱਜਿਆ ਸੀ ਗੈਂਗਸਟਰ ਗੋਲਡੀ ਬਰਾੜ, ਜਾਣੋ ਕਤਲ ਤੋਂ ਬਾਅਦ ਕਿੰਨੇ ਬਦਲੇ ਦੇਸ਼

ABOUT THE AUTHOR

...view details