ਪੰਜਾਬ

punjab

ETV Bharat / state

ਮੁਹਾਲੀ 'ਚ ਹਿਮਾਚਲ ਦੀ ਕੁੜੀ ਨਾਲ ਜਬਰ ਜਨਾਹ, ਐੱਸਐੱਚਓ ਮੁਅੱਤਲ - ਹਿਮਾਚਲ

ਮੁਹਾਲੀ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਨ ਵਾਲੀ ਹਿਮਾਚਲੀ ਲੜਕੀ ਨਾਲ ਜਬਰ ਜਨਾਹ, ਕਾਰਵਾਈ ਨਾ ਕਰਨ 'ਤੇ ਐੱਸਐੱਚਓ ਮੁਅੱਤਲ।

ਮਾਮਲਾ ਬਲਾਤਕਾਰ ਦਾ

By

Published : Apr 17, 2019, 10:08 PM IST

ਮੁਹਾਲੀ : ਇਥੋਂ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਨ ਵਾਲੀ ਹਿਮਾਚਲ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਵਾਪਰਨ ਤੋਂ ਬਾਅਦ ਉਸ ਨੇ ਜਦੋਂ ਸੁਹਾਣਾ ਦੇ ਥਾਣੇ ਵਿਖੇ ਐੱਸਐੱਚਓ ਨੂੰ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਤਾਂ ਐਸਐੱਚਓ ਨੇ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਬਾਅਦ ਵਿੱਚ ਇਹ ਮਾਮਲਾ ਉੱਚ ਅਧਿਕਾਰੀਆਂ ਕੋਲ ਪਹੁੰਚਿਆਂ ਤਾਂ ਉਨ੍ਹਾਂ ਨੇ ਕੁਤਾਹੀ ਵਰਤਣ ਵਾਲੇ ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ।

ਵੀਡੀਓ।

ਤੁਹਾਨੂੰ ਦੱਸ ਦਈਏ ਕਿ ਉਕਤ ਪੀੜ੍ਹਤ ਕੁੜੀ ਸੋਮਵਾਰ ਨੂੰ ਆਪਣੇ ਦਫ਼ਤਰ ਨੂੰ ਜਾ ਰਹੀ ਸੀ, ਪਰ ਕਿਸੇ ਕਾਰਨ ਉਸ ਨੇ ਇੱਕ ਕਾਰ ਵਾਲੇ ਤੋਂ ਲਿਫ਼ਟ ਮੰਗੀ, ਪਰ ਕਾਰ ਚਾਲਕ ਉਸ ਨੂੰ ਧੱਕੇ ਨਾਲ ਕਿਸੇ ਸੁੰਨਸਾਨ ਥਾਂ 'ਤੇ ਲੈ ਗਿਆ, ਜਿੱਥੇ ਉਸ ਨੇ ਕੁੜੀ ਨਾਲ ਬਲਾਤਕਾਰ ਕੀਤਾ। ਫ਼ਿਲਹਾਲ ਮੁਲਜ਼ਮ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਅਤੇ ਉਸ ਦੀ ਭਾਲ ਜਾਰੀ ਹੈ।

ABOUT THE AUTHOR

...view details