ਚੰਡੀਗੜ੍ਹ: ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਚੰਡੀਗੜ੍ਹ 'ਚ ਭਾਜਪਾ ਦੇ ਸਮਾਗਮ 'ਚ ਸ਼ਿਰਕਤ ਕੀਤੀ। ਇਸ ਮੌਕੇ ਸ਼ਿਵਰਾਜ ਨੇ ਕਿਹਾ ਕਿ ਜਿਸ ਕਾਨੂੰਨ ਦਾ ਪੁਰਾ ਦੇਸ਼ ਵਿਰੋਧ ਕਰ ਰਿਹਾ ਹੈ ਉਹ ਕੋਈ ਗਲਤ ਕਾਨੂੰਨ ਨਹੀਂ ਹੈ। ਇਹ ਕਾਨੂੰਨ ਤਾਂ ਅਫਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਦੇ 'ਚ ਧਾਰਮਿਕ ਪ੍ਰਤਾੜਨਾ ਦੇ ਸ਼ਿਕਾਰ ਉਨ੍ਹਾਂ ਹਿੰਦੂਆਂ, ਸਿੱਖਾਂ, ਇਸਾਈਆਂ, ਬੌਧ ਆਦਿ ਧਰਮਾਂ ਵਾਲਿਆਂ ਨੂੰ ਜਦੋਂ ਜਹਿਦ ਤੋਂ ਆਜ਼ਾਦ ਕਰਨ ਲਈ ਬਣਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨ ਕਿਸੇ ਦੀ ਨਾਗਰਿਕਤਾ ਨੂੰ ਖੋਹ ਲਈ ਨਹੀਂ ਬਣਿਆ ਬਲਕਿ ਨਾਗਰਿਕਤਾ ਦੇਣ ਲਈ ਬਣਿਆ ਹੈ। ਇਸ ਦੇ ਨਾਲ ਹੀ ਸ਼ਿਵ ਰਾਜ ਨੇ ਕਿਹਾ ਕਿ ਸੰਸਦ 'ਚ ਜਦੋਂ ਇਹ ਕਾਨੂੰਨ ਬਣਿਆ ਜਾ ਰਿਹਾ ਸੀ ਤਦੋਂ ਸੋਨਿਆ ਗਾਂਧੀ ਨੇ ਕੁੱਝ ਨਹੀਂ ਬੋਲਿਆ ਜਦੋਂ ਹੁਣ ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ ਤਾਂ ਉਹ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਭ ਹਿੰਸਾ ਨੂੰ ਵਧਵਾ ਦੇ ਰਹੇ ਹਨ।