ਪੰਜਾਬ

punjab

ETV Bharat / state

ਸ਼ੇਰ-ਏ-ਪੰਜਾਬ ਵਾਰਡ : ਸ਼ੂਟਰ ਹੀਨਾ ਸਿੱਧੂ ਨੇ ਖੇਡ ਨੀਤੀ 'ਚ ਸੁਧਾਰ ਦੀ ਕੀਤੀ ਮੰਗ - regional news

ਪੰਜਾਬ ਦੀ ਮਹਾਨ ਸ਼ੂਟਰ ਹੀਨਾ ਸਿੱਧੂ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰ ਪ੍ਰਗਟਾਈ ਖ਼ੁਸ਼ੀ।

ਸ਼ੇਰ-ਏ-ਪੰਜਾਬ ਐਵਾਰਡ

By

Published : Jul 9, 2019, 9:25 PM IST

Updated : Jul 10, 2019, 7:40 AM IST

ਚੰਡੀਗੜ੍ਹ : ਸ਼ੂਟਿੰਗ ਵਿੱਚ ਕਈ ਤਮਗ਼ੇ ਅਤੇ ਹੋਰ ਇਨਾਮ ਜਿੱਤਣ ਵਾਲੀ ਪੰਜਾਬ ਦੀ ਸ਼ੂਟਰ ਹੀਨਾ ਸਿੱਧ ਵੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨ ਪਹੁੰਚੀ।

ਸ਼ੇਰ-ਏ-ਪੰਜਾਬ ਐਵਾਰਡ

ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਸਿੱਧੂ ਨੇ ਖੁਸ਼ੀ ਵਿਅਕਤ ਕਰਦਿਆਂ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਐਵਾਰਡ ਸਮਾਰੋਹ ਹੋਣੇ ਚਾਹੀਦੇ ਹਨ ਇਸ ਨਾਲ ਖਿਡਾਰੀਆਂ ਨੂੰ ਹੌਂਸਲਾ ਮਿਲਦਾ ਹੈ। ਸਿੱਧੂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲਣਾ ਮੇਰੇ ਲਈ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ, ਮੈਂ ਇਸ ਐਵਾਰਡ ਦੀ ਕਾਫ਼ੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ।

ਸਿੱਧੂ ਨੇ ਨਸ਼ਿਆਂ ਬਾਰੇ ਬੋਲਦਿਆਂ ਕਿਹਾ ਕਿ ਇਹ ਸੱਚ ਹੈ ਕਿ ਨੌਜਵਾਨ ਜੇ ਖੇਡਾਂ ਨਾਲ ਜੁੜਦੇ ਨੂੰ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਪਰ ਇੱਕ ਖਿਡਾਰੀ ਹੋਣ ਦੇ ਨਾਤੇ ਸਰੀਰ ਨੂੰ ਸਹੀ ਤੰਦਰੁਸਤ ਰੱਖਣਾ ਬਹੁਤ ਜਰੂਰੀ ਹੈ ਅਤੇ ਇਸ ਲਈ ਨਸ਼ਿਆਂ ਦੇ ਸੇਵਨ ਤੋਂ ਖਿਡਾਰੀਆਂ ਨੂੰ ਦੂਰ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ : NGT ਨੇ ਪੰਜਾਬ ਸਮੇਤ ਕਈ ਸੂਬਿਆਂ ਤੋਂ ਪਰਾਲੀ ਸਾੜਨ ਦੀ ਮੰਗੀ ਰਿਪੋਰਟ

ਖੇਡ ਨੀਤੀ ਬਾਰੇ ਗੱਲ ਕਰਦਿਆਂ ਹੋਏ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਨਵੀਂ ਨੀਤੀ ਨਾਲ ਉਹ ਖੁਸ਼ ਹਨ ਪਰ ਉਹ ਚਾਹੁੰਦੇ ਹਨ ਕਿ ਹਰਿਆਣਾ ਦੀ ਤਰਜ਼ 'ਤੇ ਹਾਲੇ ਉਸ ਵਿੱਚ ਥੋੜਾ ਹੋਰ ਸੁਧਾਰ ਕੀਤਾ ਜਾਵੇ।

Last Updated : Jul 10, 2019, 7:40 AM IST

ABOUT THE AUTHOR

...view details