ਚੰਡੀਗੜ੍ਹ: ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬੀ ਸਾਹਿਤ, ਸੰਗੀਤ, ਸੱਭਿਆਚਾਰ ਤੇ ਪੱਤਰਕਾਰੀ ਖੇਤਰ ਦੀ ਨਾਮਵਰ ਸਖਸ਼ੀਅਤ ਸ਼ਮਸ਼ੇਰ ਸੰਧੂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉਤੇ ਝਾਤ ਪਾਉਂਦੀ ਪੁਸਤਕ ‘ਇਹ ਜੋ ਸ਼ਮਸ਼ੇਰ ਸੰਧੂ’ ਸ਼ੁੱਕਰਵਾਰ ਨੂੰ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸ਼ਮਸ਼ੇਰ ਸੰਧੂ, ਪੁਸਤਕ ਦੇ ਸੰਪਾਦਕ ਕੰਵਲਜੀਤ, ਨਿੰਦਰ ਘੁਗਿਆਣਵੀ ਤੇ ਦਿਲਸ਼ੇਰ ਸਿੰਘ ਚੰਦੇਲ ਵੱਲੋਂ ਇਹ ਪੁਸਤਕ ਰਿਲੀਜ਼ ਕੀਤੀ ਗਈ।
ਪਿੰਡ ਵਾਸੀਆਂ ਨੂੰ ਸਾਹਿਤ ਨਾਲ ਜੋੜਨ ਲਈ ਮਿੰਨੀ ਲਾਇਬ੍ਰੇਰੀਆਂ ਹੋਣਗੀਆਂ ਸਥਾਪਿਤ - eh jo shamsher sandhu
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬੀ ਸਾਹਿਤ, ਸੰਗੀਤ, ਸੱਭਿਆਚਾਰ ਤੇ ਪੱਤਰਕਾਰੀ ਖੇਤਰ ਦੀ ਨਾਮਵਰ ਸਖਸ਼ੀਅਤ ਸ਼ਮਸ਼ੇਰ ਸੰਧੂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉਤੇ ਝਾਤ ਪਾਉਂਦੀ ਪੁਸਤਕ ‘ਇਹ ਜੋ ਸ਼ਮਸ਼ੇਰ ਸੰਧੂ’ ਸ਼ੁੱਕਰਵਾਰ ਨੂੰ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸਾਹਿਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜਸੀ ਜੀਵਨ ਵਿੱਚ ਵਿਚਰਦਿਆਂ ਸਾਹਿਤਕ ਮਹਿਫ਼ਲਾਂ ਵਿੱਚ ਪਹੁੰਚ ਕੇ ਉਨ੍ਹਾਂ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤਿਕ ਲੋਕਾਂ ਲਈ ਕਿਤਾਬਾਂ ਪੜ੍ਹਨੀਆਂ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਬੱਚੇ ਦੇ ਹੱਥ ਵਿੱਚ ਪੁਸਤਕ ਹੋਣੀ ਚਾਹੀਦੀ ਹੈ। ਸਕੂਲੀ ਬੱਚਿਆਂ ਵਾਸਤੇ ਸਕੂਲੀ ਤੇ ਪੰਚਾਇਤ ਭਵਨ ਦੀਆਂ ਲਾਇਬ੍ਰੇਰੀਆਂ ਨੂੰ ਸ਼ਿੰਗਾਰਨ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਸਹਿਕਾਰਤਾ ਸਪਤਾਹ ਦੌਰਾਨ ਇਕ ਦਿਨ ਦਿਨ ਸਾਹਿਤਕਾਰੀ ਨੂੰ ਸਮਰਪਿਤ ਹੋਵੇਗਾ ਜਿਸ ਦਿਨ ਸਾਹਿਤਕ ਸੈਮੀਨਾਰ, ਗੋਸ਼ਟੀਆਂ, ਕਵੀ ਦਰਬਾਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 3000 ਸਹਿਕਾਰੀ ਸੁਸਾਇਟੀਆਂ ਵਿੱਚ ਪੁਸਤਕਾਂ ਪਹੁੰਚਾ ਕੇ ਉੱਥੇ ਮਿੰਨੀ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ।