ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗੁਰਬਾਣੀ ਪਰਸਾਰਣ PTC ਚੈਨਲ ਤੋਂ ਖਤਮ ਕਰਕੇ ਸੰਗਤਾਂ ਤੱਕ ਫ੍ਰੀ ਵਿੱਚ ਪਹੁੰਚਾਉਣ ਲਈ ਪੰਜਾਬ ਸਰਕਾਰ ਤੇ ਸੰਗਤਾਂ ਦੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਮੰਗ ਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ 72 ਘੰਟਿਆਂ ਦੇ ਨੋਟਿਸ 'ਤੇ ਸੱਦੀ ਐਮਰਜੰਸੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਲਈ ਇਕੱਤਰਤਾ ਹੋਈ। ਜਿਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ 8 ਅਪ੍ਰੈਲ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਐਸਜੀਪੀਸੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਐਸਜੀਪੀਸੀ ਵਲੋਂ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜੋ ਕਿ ਵੱਖ-ਵੱਖ ਸਮੇਂ ਤੇ ਮੀਟਿੰਗ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਰਿਪੋਰਟ ਵੀ ਪੇਸ਼ ਕਰਦੀ ਰਹੀ ਅਤੇ ਹੁਣ ਐਸਜੀਪੀਸੀ ਵੱਲੋਂ ਨਿੱਜੀ ਕੰਪਨੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਪ੍ਰਸਾਰਣ ਲਾਈਵ ਕਰਨ ਦਾ ਟੈਂਡਰ ਦਿੱਤਾ ਗਿਆ ਹੈ।
SGPC Meeting Today: 24 ਜੁਲਾਈ ਤੋਂ ਸ਼ੁਰੂ ਹੋਵੇਗਾ SGPC ਦਾ ਆਪਣਾ LIVE ਗੁਰਬਾਣੀ ਪ੍ਰਸਾਰਣ, PTC ਨਾਲ ਕੰਟ੍ਰੈਕਟ ਹੋਇਆ ਖ਼ਤਮ - latest SGPC news
ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਿੰਗ ਕਮੇਟੀ ਦੀ ਅਹਿਮ ਮੀਟਿੰਗ ਬੁਲਾਈ ਗਈ, ਜਿਸ ਵਿੱਚ ਫੈਸਲਾ ਲੈਂਦੇ ਹੋਏ 24 ਜੁਲਾਈ ਨੂੰ ਆਪਣਾ ਗੁਰਬਾਣੀ ਚੈਨਲ ਸ਼ੁਰੂ ਕੀਤਾ ਜਾਵੇਗਾ।
![SGPC Meeting Today: 24 ਜੁਲਾਈ ਤੋਂ ਸ਼ੁਰੂ ਹੋਵੇਗਾ SGPC ਦਾ ਆਪਣਾ LIVE ਗੁਰਬਾਣੀ ਪ੍ਰਸਾਰਣ, PTC ਨਾਲ ਕੰਟ੍ਰੈਕਟ ਹੋਇਆ ਖ਼ਤਮ SGPC has called an emergency meeting - the meeting will be held at 11 o'clock in Teja Singh Samari Hall](https://etvbharatimages.akamaized.net/etvbharat/prod-images/14-07-2023/1200-675-18994791-787-18994791-1689311120545.jpg)
ਮੀਟਿੰਗ ਦਾ ਏਜੰਡਾ ਪੰਥਕ ਕਾਰਜ ਰੱਖਿਆ:ਇਹ ਟੈਂਡਰ ਸਿਰਫ ਤਿੰਨ ਮਹੀਨੇ ਲਈ ਦਿੱਤਾ ਗਿਆ ਹੈ, ਜਿਸ ਦਾ ਇੱਕ ਮਹੀਨੇ ਦਾ ਖਰਚਾ 12 ਲੱਖ+GST ਹੋਵੇਗਾ ਅਤੇ ਇਸ ਦੌਰਾਨ 24 ਜੁਲਾਈ ਨੂੰ ਯੂ-ਟਿਊਬ 'ਤੇ ਗੁਰਬਾਣੀ ਪ੍ਰਸਾਰਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਚੈਨਲ ਦਾ ਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ-ਸ੍ਰੀ ਅੰਮ੍ਰਿਤਸਰ ਰੱਖਿਆ ਗਿਆ ਹੈ। ਭਾਵੇਂ ਮੀਟਿੰਗ ਦਾ ਏਜੰਡਾ ਪੰਥਕ ਕਾਰਜ ਰੱਖਿਆ ਸੀ, ਪਰ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਪ੍ਰਸਾਰਣ ਤੇ ਯੂ-ਟਿਊਬ ਚੈਨਲ ਖੋਲ੍ਹਣ ਦੀਆਂ ਤਿਆਰੀਆਂ ਕਰ ਲਈਆਂ ਹਨ । 24 ਜੁਲਾਈ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ SGPC Logo ਨਾਲ ਯੂ-ਟਿਊਬ ‘ਤੇ ਗੁਰਬਾਣੀ ਪ੍ਰਸਾਰਣ ਸ਼ੁਰੂ ਕੀਤਾ ਜਾ ਰਿਹਾ ਹੈ।
ਯੂ-ਟਿਊਬ ਪ੍ਰਸਾਰਣ ਲਈ ਟੈਂਡਰ ਪਾਸ:ਗੁਰਬਾਣੀ ਚੈਨਲ ਦੇ ਪ੍ਰਸਾਰਣ ਲਈ ਬਣਾਈ ਸਬ-ਕਮੇਟੀ ਦੀ ਰਿਪੋਰਟ ਨੂੰ ਹਰ ਪਹਿਲੂ ਤੋਂ ਤਿਆਰ ਕਰਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਜਿਸ ਸਬੰਧੀ ਫੈਸਲਾ ਲੈਣ ਲਈ ਅੰਤ੍ਰਿੰਗ ਕਮੇਟੀ ਦੀ ਵਿਚਾਰ ਕਰਕੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਉਪਰੋਕਤ ਫੈਸਲੇ ਬਾਰੇ ਦੱਸਿਆ ਹੈ, ਇਸ ਫੈਸਲੇ ਦੀ ਕਾਪੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂਬਰਾਂ ਸਮੇਤ ਸੌਂਪੀ ਗਈ। ਅਣਸੰਕਿਰਤੀ ਕਮਿਊਨਿਕੀਸ਼ਨ ਨੂੰ ਯੂ-ਟਿਊਬ ਪ੍ਰਸਾਰਣ ਲਈ ਟੈਂਡਰ ਪਾਸ ਕਰ ਕੇ ਕੰਮ ਸੌਂਪਿਆ ਗਿਆ ਹੈ ਇਸ ਤੋਂ ਇਲਾਵਾ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਐਸਜੀਪੀਸੀ ਆਪਣਾ ਸਾਈਟ ਚੈਨਲ ਬਣਾਉਣ ਦੇ ਲਈ ਵੀ ਭਾਰਤ ਸਰਕਾਰ ਦੀ ਬਰੋਡਕਾਸਟਿੰਗ ਮਨਿਸਟਰੀ ਨਾਲ ਗੱਲਬਾਤ ਕਰ ਰਹੀ ਹੈ ਜਲਦ ਹੀ ਆਪਣਾ ਸੇਟਲਾਈਟ ਚੈਨਲ ਵੀ ਐਸਜੀਪੀਸੀ ਸ਼ੁਰੂ ਕਰੇਗੀ।