ਚੰਡੀਗੜ੍ਹ: ਕੈਨੇਡਾ ਨਾਲ ਚੱਲ ਰਿਹਾ ਭਾਰਤ ਦਾ ਵਿਵਾਦ ਹਾਲੇ ਠੰਡਾ ਨਹੀਂ ਹੋਇਆ ਕਿ ਭਾਰਤ ਦੀ ਏਕਤਾ ਦੇ ਦੁਸ਼ਮਣ ਗੁਰਪਤਵੰਤ ਪੰਨੂ ਨੇ ਮੁੜ ਤੋਂ ਜ਼ਹਿਰ ਉਗਲਦਿਆਂ ਕੈਨੇਡਾ ਵਿੱਚ ਵਸਦੇ ਹਿੰਦੂ ਭਾਈਚਾਰੇ ਨੂੰ ਧਮਕੀ ਭਰ ਲਹਿਜ਼ੇ ਵਿੱਚ ਇੱਕ ਵੀਡੀਓ ਸੰਦੇਸ਼ ਸੋਸ਼ਲ ਮੀਡੀਆ ਉੱਤੇ ਜਾਰੀ ਕੀਤਾ ਹੈ। ਵੀਡੀਓ ਵਿੱਚ ਪੰਨੂ ਕੈਨੇਡਾ ਅੰਦਰ ਰਹਿੰਦੇ ਭਾਰਤੀ ਹਿੰਦੂਆਂ ਨੂੰ ਧਮਕੀਆਂ ਦੇ ਰਿਹਾ ਹੈ। ਸਿੱਖ ਫਾਰ ਜਸਟਿਸ ਮੁਖੀ ਪੰਨੂ ਕਹਿ ਰਿਹਾ ਹੈ ਕਿ ਹਿੰਦੂਆਂ ਦਾ ਦੇਸ਼ ਭਾਰਤ ਹੈ ਅਤੇ ਉਹ ਕੈਨੇਡਾ ਛੱਡ ਕੇ ਭਾਰਤ ਚਲੇ ਜਾਣ। ਕੈਨੇਡਾ ਵਿੱਚ ਸਿਰਫ਼ ਉਹੀ ਸਿੱਖ ਰਹਿਣਗੇ ਜੋ ਖਾਲਿਸਤਾਨ ਦੇ ਸਮਰਥਕ ਹਨ।
Pannu Threat to India: ਗੁਰਪਤਵੰਤ ਪੰਨੂੰ ਨੇ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਭਾਰਤ ਜਾਣ ਲਈ ਆਖਿਆ, ਭਾਰਤੀ ਸਫਾਰਤਖਾਨੇ ਬੰਦ ਕਰਵਾਉਣ ਦੀ ਵੀ ਦਿੱਤੀ ਧਮਕੀ
ਵਿਦੇਸ਼ ਵਿੱਚ ਬੈਠ ਕੇ ਭਾਰਤ ਲਈ ਜ਼ਹਿਰ ਉਗਲਣ ਵਾਲੇ ਖਾਲਿਸਤਾਨੀ ਗੁਰਪਤਵੰਤ (Khalistani Gurpatwant Pannu) ਪੰਨੂ ਨੇ ਵੀਡੀਓ ਜਾਰੀ ਕਰਕੇ ਕੈਨੇਡਾ ਵਿੱਚ ਰਹੰਦੇ ਭਾਰਤੀ ਹਿੰਦੂਆਂ ਨੂੰ ਕੈਨੇਡੇ ਤੋਂ ਜਾਣ ਲਈ ਆਖਿਆ ਹੈ। ਉਸ ਨੇ ਕਿਹਾ ਕੈਨੇਡਾ ਵਿੱਚ ਸਿਰਫ ਉਹੀ ਸਿੱਖ ਰਹਿ ਸਕਦੇ ਨੇ ਜੋ ਖਾਲਿਸਤਾਨ ਦਾ ਸਮਰਥਨ ਕਰਦੇ ਨੇ। ਨਾਲ ਹੀ ਉਸ ਨੇ ਭਾਰਤੀ ਸਫਾਰਤਖਾਨੇ ਬੰਦ ਕਰਨ ਦੀ ਵੀ ਧਮਕੀ ਦਿੱਤੀ ਹੈ।
Published : Sep 20, 2023, 11:45 AM IST
ਸਫਾਰਤਖਾਨੇ ਬੰਦ ਕਰਵਾਉਣ ਦੀ ਚਿਤਾਵਨੀ: ਪੰਨੂ ਨੇ ਇੱਕ ਹੋਰ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਵੈਨਕੂਵਰ, ਓਟਾਵਾ ਅਤੇ ਟੋਰਾਂਟੋ ਵਿੱਚ ਭਾਰਤੀ ਸਫਾਰਤਖਾਨੇ 25 ਸਤੰਬਰ ਨੂੰ (Threat to close Indian embassies) ਬੰਦ ਰਹਿਣਗੇ। ਕੈਨੇਡੀਅਨ ਸਰਕਾਰ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦੇ ਇਲਜ਼ਾਮਾਂ ਤੋਂ ਬਾਅਦ ਸਿੱਖਸ ਫਾਰ ਜਸਟਿਸ ਨੇ ਭਾਰਤ ਵਿਰੁੱਧ ਮੋਰਚਾ ਖੋਲ੍ਹਣ ਦਾ ਸੱਦਾ ਦਿੱਤਾ ਹੈ।
- Conspiracies to defame the Sikhs: ਸਿੱਖਾਂ ਨੂੰ ਬਦਨਾਮ ਕਰਨ ਲਈ ਏਜੰਸੀਆਂ ਕਰ ਰਹੀਆਂ ਨੇ ਸਾਜਿਸ਼ਾਂ, ਟਰੂਡੋ ਤੋਂ ਬਾਅਦ ਹੁਣ SGPC ਦਾ ਆਇਆ ਵੱਡਾ ਬਿਆਨ
- Canada Travel Advisory: ਕੈਨੇਡਾ ਨੇ ਭਾਰਤ ਲਈ ਜਾਰੀ ਕੀਤੀ ਐਡਵਾਈਜ਼ਰੀ, ਨਾਗਰਿਕਾਂ ਨੂੰ ਕਿਹਾ ਨਾ ਜਾਣ ਜੰਮੂ-ਕਸ਼ਮੀਰ
- India Canada Relation: ਹਰਦੀਪ ਨਿੱਝਰ ਮਾਮਲੇ 'ਚ ਭਾਰਤ ਦੇ ਜਵਾਬ ਤੋਂ ਬਾਅਦ ਕੈਨੇਡਾ ਦੇ ਪੀਐੱਮ ਟਰੂਡੋ ਨੇ ਕਿਹਾ- 'ਅਸੀਂ ਭੜਕਾਉਣ ਵਾਲੇ ਨਹੀਂ ਹਾਂ'
ਰੈਫਰੈਂਡਮ ਮੁੜ ਕਰਵਾਇਆ ਜਾਵੇਗਾ: ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਡਿਪੋਲਮੈਟ ਅਧਿਕਾਰੀ ਸੰਜੇ ਕੁਮਾਰ ਵਰਮਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਿਲ ਇੰਡੀਆ ਮੂਵਮੈਂਟ ਤਹਿਤ 29 ਅਕਤੂਬਰ ਨੂੰ ਕੈਨੇਡਾ ਦੇ ਸਰੀ ਵਿੱਚ ਮੁੜ ਲੋਕ ਰਾਏਸ਼ੁਮਾਰੀ ਸੰਗ੍ਰਹਿ ਕਰਵਾਇਆ ਜਾਵੇਗਾ ਅਤੇ ਸੰਜੇ ਕੁਮਾਰ ਵਰਮਾ ਦੇ ਖਿਲਾਫ ਵੋਟਿੰਗ ਕਰਵਾਈ ਜਾਵੇਗੀ। ਪੰਨੂ ਨੇ ਇਹ ਵੀ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਭਾਰਤ ਦੇ ਜਿੰਨ੍ਹੇ ਵੀ ਸਫਾਰਤਖਾਨੇ ਹਨ, ਉਹ ਸਿਰਫ ਟੇਰਰ ਹਾਊਸ ਨੇ ਜਿੱਥੇ ਪੰਜਾਬ ਦੇ ਸਿੱਖਾਂ ਨੂੰ ਮਾਰਨ ਲਈ ਯੋਜਨਾਵਾਂ ਘੜੀਆਂ ਜਾਂਦੀਆਂ ਹਨ। ਇਸ ਲਈ ਸਥਾਨਕ ਸਰਕਾਰਾਂ ਨੂੰ ਇਸ ਸਬੰਧੀ ਸੋਚਣਾ ਚਾਹੀਦਾ ਹੈ। ਗੁਰਪਤਵੰਤ ਸਿੰਘ ਪੰਨੂ ਨੇ ਅੱਗੇ ਕਿਹਾ ਕਿ ਕੈਨੇਡਾ ਦੀ ਧਰਤੀ ਖਾਲਿਸਤਾਨੀਆਂ ਦੀ ਹੈ। ਖਾਲਿਸਤਾਨੀ ਹਮੇਸ਼ਾ ਕੈਨੇਡਾ ਦੇ ਨਾਲ ਖੜ੍ਹੇ ਹਨ ਅਤੇ ਇੱਥੋਂ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ। ਪੰਨੂੰ ਨੇ ਕਿਹਾ ਕਿ ਕੈਨੇਡਾ ਦੇ ਸੰਵਿਧਾਨ ਮੁਤਾਬਕ ਵੀ ਹਿੰਦੂ ਇੱਥੇ ਨਹੀਂ ਰਹਿ ਸਕਦੇ। ਉਨ੍ਹਾਂ ਦਾ ਦੇਸ਼ ਭਾਰਤ ਹੈ ਅਤੇ ਉਨ੍ਹਾਂ ਨੂੰ ਇੱਥੇ ਰਹਿਣ ਲਈ ਆਪਣਾ ਧਰਮ ਬਦਲਨਾ ਹੋਵੇਗਾ।