ਚੰਡੀਗੜ੍ਹ:ਨਿੱਜੀ ਹਸਪਤਾਲਾਂ ਨੇ ਵੀ ਕੋਰੋਨਾ ਟੀਕਾਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੇ ਨਿੱਜੀ ਹਸਪਤਾਲਾਂ ਨੇ ਵੀ ਖੁਰਾਕਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਸਿਲਸਿਲਾ ਚੰਡੀਗੜ੍ਹ ਵਿਚ ਵੀ ਸ਼ੁਰੂ ਹੋ ਗਿਆ ਹੈ ਤਾਂ ਜੋ ਮਰੀਜ਼ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਆਪਣੀ ਸਹੂਲਤ ਅਨੁਸਾਰ ਨਿੱਜੀ ਹਸਪਤਾਲਾਂ ਵਿਚ ਵੀ ਟੀਕਾ ਲਗਵਾ ਸਕਣ।
ਹਸਪਤਾਲਾਂ ਨੇ ਨਿਰਮਾਤਾ ਤੋਂ ਸਿੱਧੇ ਟੀਕੇ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਦੇ ਚੇਤੱਨਿਆ ਹਸਪਤਾਲ ਨੇ ਮਈ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਕੋਵੀਸ਼ੀਲਡ ਦੀਆਂ 12 ਹਜ਼ਾਰ ਖੁਰਾਕਾਂ ਲੈਣੀਆਂ ਹਨਵੈਕਸੀਨ ਮਿਲਣ ਤੋਂ ਬਾਅਦ ਇਹ ਹਸਪਤਾਲ ਸਿੱਧੀ ਅਦਾਇਗੀ ਦੇ ਅਧਾਰ 'ਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਸਕਦਾ ਹੈ।ਲੋਕ ਕੋਵਿਨ ਪੋਰਟਲ ਤੇ ਰਜਿਸ਼ਟ੍ਰੇਸ਼ਨ ਕਰਨ ਤੋਂ ਬਾਅਦ ਵੈਕਸੀਨ ਲਗਵਾ ਸਕਦੇ ਹਨ।