ਚੰਡੀਗੜ੍ਹ: ਸੀਨੀਅਰ ਅਧਿਕਾਰੀਆਂ ਦੀ ਕਮੀ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਹੁਣ ਵਿੰਨੀ ਮਹਾਜਨ ਤੋਂ ਬਾਅਦ ਸਭ ਤੋਂ ਸੀਨੀਅਰ ਅਧਿਕਾਰੀ ਆਈਏਐੱਸ ਵੀਕੇ ਸਿੰਘ (IAS VK Singh) ਦੀ ਪੰਜਾਬ ਵਾਪਸੀ ਨਾਲ ਉਮੀਦ ਦੀ ਕਿਰਣ ਜਾਗੀ ਹੈ ਅਤੇ ਇਸ ਸਾਲ 31 ਜੁਲਾਈ ਤੋਂ ਬਾਅਦ ਪੰਜਾਬ ਵਿੱਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ (new Principal Secretary) ਦੀ ਕੁਰਸੀ ਵੀ ਖਾਲੀ ਪਈ ਹੈ। ਇਸ ਲਈ ਕਿਆਸਰਾਈਆਂ ਤੇਜ਼ ਨੇ ਕਿ 1990 ਬੈਚ ਦੇ ਆਈਏਐਸ ਵੀਕੇ ਸਿੰਘ ਨੂੰ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਮਿਲ ਸਕਦਾ ਹੈ।
VK Singh can be new Principal Secretary: ਮੁੱਖ ਮੰਤਰੀ ਪੰਜਾਬ ਦੇ ਨਵੇਂ ਪ੍ਰਿੰਸੀਪਲ ਸਕੱਤਰ ਬਣ ਸਕਦੇ ਨੇ ਸੀਨੀਅਰ ਅਧਿਕਾਰੀ ਆਈਏਐੱਸ ਵੀਕੇ ਸਿੰਘ - ਪੰਜਾਬ ਸਰਕਾਰ
New Principal Secretary of Punjab Chief Minister: ਪੰਜਾਬ ਦੇ ਸੀਨੀਅਰ ਅਧਿਕਾਰੀਆਂ ਵਿੱਚ ਸ਼ੁਮਾਰ ਵਿਜੇ ਕੁਮਾਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਨਵੇਂ ਪ੍ਰਿੰਸੀਪਲ ਸਕੱਤਰ ਬਣ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਦੀ ਸੰਭਾਵਨਾ ਜ਼ਿਆਦਾ ਲੱਗ ਰਹੀ ਹੈ ਕਿਉਂਕਿ ਹੁਣ ਉਨ੍ਹਾਂ ਦੀ ਪੰਜਾਬ ਵਾਪਸੀ ਹੋ ਚੁੱਕੀ ਹੈ।
Published : Dec 27, 2023, 3:54 PM IST
ਕੇਂਦਰ ਤੋਂ ਪੰਜਾਬ ਸਰਕਾਰ ਨੇ ਕੀਤੀ ਸੀ ਮੰਗ:ਪੰਜਾਬ ਸਰਕਾਰ ਨੇ ਵਿਜੇ ਕੁਮਾਰ ਦੀ ਵਾਪਸੀ ਲਈ ਕੇਂਦਰ ਨੂੰ ਬੇਨਤੀ ਕੀਤੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਨਿਯੁਕਤੀਆਂ ਲਈ ਬਣਾਈ ਕੇਂਦਰੀ ਕੈਬਨਿਟ ਕਮੇਟੀ (Central Cabinet Committee) ਨੇ ਪਿਛਲੇ ਮੰਗਲਵਾਰ ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵੀਕੇ ਸਿੰਘ 2017 ਤੋਂ ਕੇਂਦਰੀ ਡੈਪੂਟੇਸ਼ਨ 'ਤੇ ਹਨ, ਇਸ ਸਮੇਂ ਵਿਨੀ ਮਹਾਜਨ ਤੋਂ ਬਾਅਦ ਸਭ ਤੋਂ ਸੀਨੀਅਰ ਹਨ। ਜਦੋਂ ਕਿ ਮੁੱਖ ਸਕੱਤਰ ਦਾ ਅਹੁਦਾ 1993 ਬੈਚ ਦੇ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਕੋਲ ਹੈ। 1990 ਬੈਚ ਦੇ ਆਈਏਐਸ ਵੀਕੇ ਸਿੰਘ ਇਸ ਸਮੇਂ ਰੱਖਿਆ ਮੰਤਰਾਲੇ ਵਿੱਚ ਸਕੱਤਰ ਵਜੋਂ ਕੰਮ ਕਰ ਰਹੇ ਹਨ ਅਤੇ ਸਾਬਕਾ ਸੈਨਿਕਾਂ ਦੇ ਵਿਭਾਗ ਦੀ ਦੇਖਭਾਲ ਕਰ ਰਹੇ ਹਨ।
ਅਹਿਮ ਅਹੁਦਾ ਮਿਲਣ ਦੀ ਹੈ ਪੂਰੀ ਸੰਭਾਵਨਾ: ਇਸ ਸਮੇਂ ਕੇਂਦਰ ਸਰਕਾਰ ਦੀ ਸੇਵਾ ਵਿੱਚ ਹਾਜ਼ਿਰ ਵੀਕੇ ਸਿੰਘ ਦੀ ਪੰਜਾਬ ਸਰਕਾਰ (Punjab Govt) ਦੀ ਬੇਨਤੀ ਕਾਰਣ ਵਾਪਸੀ ਹੋ ਰਹੀ ਹੈ ਅਤੇ ਪੰਜਾਬ ਵਿੱਚ ਉਨ੍ਹਾਂ ਨੂੰ ਅਹਿਮ ਅਹੁਦਾ ਮਿਲਣ ਦੀ ਸੰਭਾਵਨਾ ਵੀ ਹੈ ਕਿਉਂਕਿ ਜਿੱਥੇ ਇਸ ਸਮੇਂ ਵੱਡੇ ਵਿਭਾਗਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਉੱਥੇ ਹੀ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਦਾ ਅਹੁਦਾ ਵੀ 31 ਜੁਲਾਈ ਤੋਂ ਖਾਲੀ ਹੈ। ਏ ਵੇਣੂ ਪ੍ਰਸਾਦ ਦੇ ਸੇਵਾਮੁਕਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਅਹੁਦੇ 'ਤੇ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਹੈ। ਪੰਜਾਬ ਸਰਕਾਰ ਨੂੰ ਸੀਨੀਅਰ ਅਫਸਰਾਂ ਦੀ ਘਾਟ ਹੈ। ਦਰਅਸਲ, ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਦੇ ਕੇਂਦਰ ਵਿੱਚ ਚਲੇ ਜਾਣ ਤੋਂ ਬਾਅਦ ਵਿਜੇ ਕੁਮਾਰ ਸਿੰਘ ਸਭ ਤੋਂ ਸੀਨੀਅਰ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪ੍ਰਿੰਸੀਪਲ ਸਕੱਤਰ ਬਣਾਉਣ ਲਈ ਹੀ ਵਾਪਸ ਬੁਲਾਇਆ ਗਿਆ ਹੈ।