ਚੰਡੀਗੜ੍ਹ: "ਅਸੀਂ ਆਪਣਾ ਕਰਮ ਕਰ ਰਹੇ ਹਾਂ, ਸਾਨੂੰ ਫ਼ਲ ਜ਼ਰੂਰ ਮਿਲੇਗਾ"। ਇਹ ਕਹਿਣਾ ਹੈ ਚੰਡੀਗੜ੍ਹ ਦੇ ਇੱਕ ਬਜ਼ੁਰਗ ਜੋੜ੍ਹੇ ਦਾ ਜੋ ਆਪਣੀ ਰੋਜ਼ੀ ਰੋਟੀ ਲਈ ਸੈਕਟਰ 35 'ਚ ਇੱਕ ਟੀ ਸਟਾਲ ਲਗਾਉਂਦੇ ਹਨ। 1994 ਤੋਂ ਹੁਣ ਤੱਕ ਉਹ ਇਹ ਟੀ ਸਟਾਲ ਚੱਲਾ ਰਹੇ ਹੈ ਪਰ ਇੱਕ ਖੁਸ਼ੀ ਤੇ ਇੱਕ ਉਮੀਦ ਨਾਲ।
ਹੀਰਾ ਟੀ ਸਟਾਲ ਚੱਲ਼ਾ ਰਹੇ ਹੀਰਾ 61 ਸਾਲਾਂ ਦਾ ਹੈ ਤੇ ਉਨ੍ਹਾਂ ਦੀ ਪਤਨੀ ਪ੍ਰੋਮਿਲਾ ਦੇਵੀ 58 ਸਾਲਾਂ ਦੀ ਹੈ। ਇਹ ਦੋਵੇਂ ਸੈਕਟਰ 52 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ ਤੇ ਆਪਣਾ ਖਰਚਾ ਆਪ ਹੀ ਚਲਾਉਂਦੇ ਹਨ। ਹੀਰਾ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇੱਕ ਮੁੰਡਾ ਹੈ ਪਰ ਉਹ ਆਪਣਾ ਗੁਜ਼ਾਰਾ ਬੜਾ ਔਖਾ ਕਰਦਾ, ਉਹ ਸਾਨੂੰ ਕਿੱਥੋਂ ਸੰਭਾਲ ਲਵੇਗਾ। ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਜਦੋਂ ਮਾਂ ਬਾਪ ਨੂੰ ਸੰਭਾਲਣ ਦੀ ਗੱਲ ਆਉਂਦੀ ਹੈ ਤਾਂ ਬੱਚੇ ਪੀਛੇ ਹੱਟ ਜਾਂਦੇ ਹਨ ਤੇ ਬੁੱਢੁ ਉਮਰੇ ਸਾਨੂੰ ਫੇਰ ਤੋਂ ਕੰਮ ਕਰਨਾ ਪੈਂਦਾ ਹੈ।ਦੱਸ ਦਈਏ ਕਿ ਬਜ਼ੁਰਗ ਜੋੜੇ ਦਾ ਮੁੰਡਾ ਉਨ੍ਹਾਂ ਨਾਲ ਇੱਕੋ ਘਰ ਰਹਿੰਦੇ ਹਨ ਪਰ ਤਾਂ ਵੀ ਉਹ ਬਹੁਤ ਦੂਰ ਹੈ।