ਤਰਨਤਾਰਨ: ਸਰਹਾਲੀ ਥਾਣੇ ਉੱਤੇ ਦੇਰ ਰਾਤ ਆਰਪੀਜੀ ਅਟੈਕ (RPG attack on Sarhali police station) ਹੋਇਆ।ਪੰਜਾਬ ਦੇ ਵਿਚ ਇਹਨਾਂ ਬੀਤੇ 7 ਮਹੀਨਿਆਂ ਦੌਰਾਨ ਇਹ ਦੂਜੀ ਘਟਨਾ ਹੈ ਜਦੋਂ ਪੰਜਾਬ ਪੁਲਿਸ ਦੇ ਕਿਸੇ ਵਿਭਾਗ ਤੇ ਹਮਲਾ ਕੀਤਾ ਗਿਆ ਹੋਵੇ।ਇਸ ਤੋਂ ਪਹਿਲਾ ਮਈ ਦੇ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈਡਕੁਆਰਟਰ ਉੱਤੇ ਆਰਪੀਜੀ ਅਟੈਕ (RPG Attack on Intelligence Headquarters) ਹੋਇਆ। ਹਾਲਾਂਕਿ ਇਹਨਾਂ ਦੋਵਾਂ ਹਮਲਿਆਂ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵਾਂ 'ਚ ਇਕ ਸਮਾਨਤਾ ਜ਼ਰੂਰ ਰਹੀ ਕਿ ਦੋਵਾਂ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ।
ਮੁਹਾਲੀ ਅਟੈਕ ਨੂੰ 7 ਮਹੀਨੇ ਬੀਤਣ ਤੋਂ ਬਾਅਦ (7 months to Mohali attack) ਜ਼ਿਆਦਾ ਕੁਝ ਪੁਲਿਸ ਦੇ ਹੱਥ ਨਹੀਂ ਲੱਗਾ।ਪੰਜਾਬ ਦੇ ਤਤਕਾਲੀ ਡੀ. ਜੀ. ਪੀ. ਵੀ. ਕੇ. ਨੇ ਖੁਦ ਇਸ ਹਮਲੇ ਨੂੰ ਪੁਲਿਸ ਲਈ ਵੱਡੀ ਚੁਣੌਤੀ ਦੱਸਿਆ ਸੀ।ਇਕ ਵਾਰ ਫਿਰ ਤੋਂ ਮੁਹਾਲੀ ਇੰਟੈਲੀਜੈਂਸ ਹੈਡਕੁਆਰਟਰ (Police Intelligence Headquarters) ਹਮਲੇ ਦੀ ਚਰਚਾ ਛਿੜ ਗਈ ਹੈ ਕਿ ਆਖਿਰ ਉਸ ਅਟੈਕ ਦਾ ਕੀ ਹੋਇਆ ਅਤੇ ਜਾਂਚ ਕਿਥੇ ਤੱਕ ਪਹੁੰਚੀ।
ਇੰਟੈਲੀਜੈਂਸ ਹੈਡਕੁਆਰਟਰ ਹਮਲੇ 'ਚ 3 ਗ੍ਰਿਫ਼ਤਾਰ: ਮੁਹਾਲੀ ਸਥਿਤ ਪੰਜਾਬ ਪੁਲਿਸ ਦੇ ਹੈਡਕੁਆਰਟਰ (Police Intelligence Headquarters) ਅਤੇ ਤਰਨਤਾਰਨ ਦੇ ਸਰਹਾਲੀ ਥਾਣੇ ਤੇ ਹੋਏ ਹਮਲੇ ਦੀ ਇਕ ਸਮਾਨਤਾ ਜ਼ਰੂਰ ਹੈ ਕਿ ਦੋਵੇਂ ਹੀ ਆਰਪੀਜੀ ਅਟੈਕ ਸਨ ਅਤੇ ਦੋਵੇਂ ਹੀ ਹਮਲੇ ਰਾਤ ਸਮੇਂ ਕੀਤੇ ਗਏ। ਮਤਲਬ ਕਿ ਹਮਲਾ ਕਰਨ ਵਾਲੇ ਦਾ ਮਕਸਦ ਕਿਸੇ ਨੂੰ ਮਾਰਨਾ ਤਾਂ ਨਹੀਂ ਸੀ। ਪੁਲਿਸ ਇੰਟੈਲੀਜੈਂਸ ਹੈਡਕੁਆਟਰ ਉੱਤੇ 9 ਮਈ ਦੀ ਰਾਤ ਨੂੰ ਹਮਲਾ ਹੋਇਆ ਜਿਸਦੀ ਜ਼ਿੰਮੇਵਾਰੀ ਪਾਕਿਸਤਾਨ ਬੈਠੇ ਹਰਿੰਦਰ ਸਿੰਘ ਰਿੰਦਾ ਅਤੇ ਕੈਨੇਡਾ ਬੈਠੇ ਗੈਂਗਸਟਰ ਲਖਵਿੰਦਰ ਲੰਡਾ ਨੇ ਲਈ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਹੁਣ ਤੱਕ 7ਗ੍ਰਿਫ਼ਤਾਰੀਆਂ ਹੋਈਆਂ ਜਿਹਨਾਂ ਵਿਚੋਂ 1 ਦੋਸ਼ੀ ਨਾਬਾਲਗ ਹੈ।ਅਕਤੂਬਰ 2022 ਵਿਚ ਪੰਜਾਬ ਪੁਲਿਸ ਅਤੇ ਐਨ. ਆਈ. ਏ. ਦੇ ਸਹਿਯੋਗ ਨਾਲ ਇਸ ਹਮਲੇ ਦਾ ਮੁੱਖ ਦੋਸ਼ੀ ਚੜਤ ਸਿੰਘ ਨੂੰ ਮਹਾਂਰਾਸ਼ਟਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
277 ਪੰਨਿਆਂ ਦੀ ਚਾਰਜਸ਼ੀਟ ਕੀਤੀ ਸੀ ਦਾਇਰ: ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਹਮਲੇ ਦੇ ਸਬੰਧ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਸੂਬਾ ਪੁਲਿਸ ਨੇ ਇਸ ਮਾਮਲੇ ਵਿੱਚ 13 ਵਿੱਚੋਂ 7 ਮੁਲਜ਼ਮਾਂ ਖ਼ਿਲਾਫ਼ 277 ਪੰਨਿਆਂ ਦੀ ਰਿਪੋਰਟ ਦਾਇਰ ਕੀਤੀ ਗਈ ਸੀ। ਚਾਰਜਸ਼ੀਟ ਦਾਇਰ ਹੋਣ ਤੱਕ, ਇੱਕ ਨਾਬਾਲਗ ਸਮੇਤ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Seven accused including minor arrested) ਕੀਤਾ ਜਾ ਚੁੱਕਾ ਸੀ, ਜਦੋਂ ਕਿ ਛੇ ਅਜੇ ਵੀ ਫਰਾਰ ਦੱਸੇ ਜਾਂਦੇ ਹਨ। ਇਨ੍ਹਾਂ ਦੋਸ਼ੀਆਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 307, 212, 216, 120ਬੀ, ਵਿਸਫੋਟਕ ਅਤੇ ਅਸਲਾ ਐਕਟ ਦੇ ਤਹਿਤ ਧਾਰਾਵਾਂ ਲਗਾਈਆਂ ਗਈਆਂ।
ਕੀ ਕਹਿਣਾ ਹੈ ਕਾਨੂੰਨ ਮਾਹਿਰਾਂ ਦਾ ?:ਪੰਜਾਬ ਦੇ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਇਹ ਵਾਰ ਵਾਰ ਕਿਹਾ ਜਾਂਦਾ ਰਿਹਾ ਹੈ ਕਿ ਪੰਜਾਬ ਦੇ ਵਿਚ ਡਰੱਗ ਸਮੱਗਲਰ ਅਤੇ ਗੈਂਗਸਟਰਾਂ ਦਾ ਨੈਕਸਸ ਚੱਲ ਰਿਹਾ ਹੈ।ਪਰ ਕਿਸੇ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਰੇਂਗੀ।ਗੈਂਗਸਟਰ, ਅੱਤਵਾਦ ਅਤੇ ਡਰੱਗ ਮਾਫ਼ੀਆ ਦਾ ਨੈਕਸਸ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਸਲਿਪਰ ਸੈਲ ਪੰਜਾਬ ਵਿਚ ਕੰਮ ਕਰ ਰਹੇ ਹਨ।