ਚੰਡੀਗੜ੍ਹ: ਪੰਜਾਬ ਵਿੱਚ 10ਵੀਂ, 11ਵੀਂ ਤੇ 12ਵੀਂ ਕਲਾਸਾਂ ਲਈ ਸਕੂਲ 26 ਜੁਲਾਈ ਤੋਂ ਖੁੱਲ੍ਹਣਗੇ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਹੋਰ ਢਿੱਲ ਦਿੰਦਿਆਂ ਇਹ ਐਲਾਨ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਅੰਦਰੂਨੀ ਇਕੱਠਾਂ ਵਿੱਚ ਲੋਕਾਂ ਦੀ ਗਿਣਤੀ ਵਧਾ ਕੇ 150 ਕਰਨ ਤੇ ਬਾਹਰੀ ਥਾਂ 300 ਲੋਕਾਂ ਦਾ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
26 ਜੁਲਾਈ ਤੋਂ ਪੰਜਾਬ 'ਚ ਖੁੱਲਣਗੇ ਸਕੂਲ - ਕੋਵਿਡ ਰੀਵਿਊ ਬੈਠਕ
ਪੰਜਾਬ ਵਿੱਚ 10ਵੀਂ, 11ਵੀਂ ਤੇ 12ਵੀਂ ਕਲਾਸਾਂ ਲਈ ਸਕੂਲ 26 ਜੁਲਾਈ ਤੋਂ ਖੁੱਲ੍ਹਣਗੇ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਹੋਰ ਢਿੱਲ ਦਿੰਦਿਆਂ ਇਹ ਐਲਾਨ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਅੰਦਰੂਨੀ ਇਕੱਠਾਂ ਵਿੱਚ ਲੋਕਾਂ ਦੀ ਗਿਣਤੀ ਵਧਾ ਕੇ 150 ਕਰਨ ਤੇ ਬਾਹਰੀ ਥਾਂ 300 ਲੋਕਾਂ ਦਾ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
![26 ਜੁਲਾਈ ਤੋਂ ਪੰਜਾਬ 'ਚ ਖੁੱਲਣਗੇ ਸਕੂਲ 26 ਜੁਲਾਈ ਤੋਂ ਪੰਜਾਬ 'ਚ ਖੁੱਲਣਗੇ ਸਕੂਲ](https://etvbharatimages.akamaized.net/etvbharat/prod-images/768-512-12517593-thumbnail-3x2-2323233.jpeg)
ਜਾਣਕਾਰੀ ਮੁਤਾਬਕ ਪੰਜਾਬ 'ਚ 10ਵੀਂ ,11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੁਣ 26 ਜੁਲਾਈ ਤੋਂ ਸਕੂਲ ਖੁੱਲ੍ਹਣਗੇ। ਇਸ ਦੇ ਨਾਲ ਹੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਵਿਦਿਆਰਥੀ ਅਤੇ ਅਧਿਆਪਕ ਹੀ ਸਕੂਲ ਆ ਸਕਣਗੇ। ਜੇ ਹਾਲਾਤ ਠੀਕ ਰਹੇ ਤਾਂ ਬਾਕੀ ਕਲਾਸਾਂ ਲਈ 2 ਅਗਸਤ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ।
ਦੱਸ ਦਈਏ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੱਚਿਆਂ ਨੂੰ ਸਕੂਲ ਆਉਣ ਲਈ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਜੇਕਰ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਸਹਿਮਤ ਹਨ ਤਾਂ ਬੱਚੇ ਸਕੂਲ ਜਾਣਗੇ। ਇਸ ਦੌਰਾਨ ਆਨਲਾਈਨ ਕਲਾਸਾਂ ਵੀ ਜਾਰੀ ਰਹਿਣਗੀਆਂ। ਹਾਲਾਂਕਿ ਇਹ ਹੁਕਮ ਸਾਰੇ ਸਕੂਲਾਂ 'ਤੇ ਲਾਗੂ ਹੁੰਦੇ ਹਨ ਪਰ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਨਾਲ ਫ਼ੈਸਲਾ ਲੈ ਸਕਦੇ ਹਨ।