ਪੰਜਾਬ

punjab

ETV Bharat / state

ਲੌਕਡਾਊਨ ਦੌਰਾਨ ਸਕੂਲਾਂ ਨੇ ਮਾਪਿਆਂ ਤੋਂ ਆਨਲਾਈਨ ਫੀਸ ਮੰਗੀ ਤਾਂ ਮਾਨਤਾ ਹੋਵੇਗੀ ਰੱਦ - corona virus

ਪੰਜਾਬ ਸਰਕਾਰ ਨੇ ਆਖਿਆ ਹੈ ਕਿ ਲੌਕਡਾਊਨ ਦੌਰਾਨ ਮਾਪਿਆ ਤੋਂ ਕਿਸੇ ਨਿੱਜੀ ਸਕੂਲ ਨੇ ਆਨਲਾਈਨ ਫ਼ੀਸ ਦੀ ਮੰਗੀ ਕੀਤੀ ਤਾਂ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ।

ਵਿਜੈ ਇੰਦਰ ਸਿੰਗਲਾ
ਵਿਜੈ ਇੰਦਰ ਸਿੰਗਲਾ

By

Published : Apr 5, 2020, 9:43 AM IST

ਚੰਡੀਗੜ੍ਹ :ਕੋਰੋਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੌਕਡਾਊਨ ਦੇ ਦੌਰਾਨ ਮਾਪਿਆ ਤੋਂ ਕਿਸੇ ਨਿੱਜੀ ਸਕੂਲ ਨੇ ਆਨਲਾਈਨ ਫ਼ੀਸ ਦੀ ਮੰਗ ਕੀਤੀ ਗਈ ਤਾਂ ਉਸ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਖਿਆ ਹੈ ਕਿ ਕੁੱਝ ਮਾਮਲੇ ਸਾਹਮਣੇ ਆਏ ਹਨ ਕਿ ਸਕੂਲ ਪ੍ਰਬੰਧਕ ਪਰਿਵਾਰਾਂ ਨੂੰ ਈਮੇਲ ਜਾਂ ਵਾਟਸਐਪ ਰਾਹੀਂ ਫ਼ੀਸ ਭਰਨ ਦਾ ਮੈਸੇਜ ਭੇਜਣ ਦੀ ਬਜਾਏ ਟੀਚਰਾਂ ਤੋਂ ਫੋਨ ਕਰਵਾ ਕੇ ਆਨਲਾਈਨ ਫ਼ੀਸ ਭਰਨ ਦਾ ਜ਼ੋਰ ਪਾ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਸਕੂਲ ਫੀਸ ਭਰਨ ਦਾ ਦਬਾਅ ਪਾ ਰਿਹਾ ਹੈ ਤਾਂ ਉਨ੍ਹਾਂ ਨੂੰ ਤੁਰਤ ਜਾਣਕਾਰੀ ਦੇਣ। ਇਸ ਤੋਂ ਇਲਾਵਾ ਸਿੱਖਿਆ ਦੇ ਕਿਸੇ ਅਧਿਕਾਰੀ ਨੂੰ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਕਰਫ਼ਿਊ ਦੌਰਾਨ ਪਰਿਵਾਰ ਫ਼ੀਸ ਭਰਨ ਦੇ ਯੋਗ ਨਹੀਂ ਹਨ। ਇਸ ਤੋਂ ਇਲਾਵਾ ਮੰਤਰੀ ਨੇ ਕਿਹਾ ਜੇਕਰ ਕੋਈ ਹੁਣ ਆਨਲਾਈਨ ਫ਼ੀਸ ਭਰਨ ਦੀ ਮੰਗ ਕੀਤੀ, ਜੇ ਕੋਈ ਲਿਖਤੀ ਸ਼ਿਕਾਇਤ ਉਨ੍ਹਾਂ ਕੋਲ ਆਈ ਤਾਂ ਸਕੂਲ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਬੱਚਿਆ ਦੇ ਮਾਪਿਆ ਵੱਲੋਂ ਕਈ ਸ਼ਿਕਾਇਤਾਂ ਵਾਰ ਵਾਰ ਮਿਲ ਰਾਹੀਆਂ ਹਨ ਕਿ ਸਕੂਲ ਪ੍ਰਬੰਧਕ ਆਨਲਾਈਨ ਫ਼ੀਸ ਭਰਨ ਲਈ ਜ਼ੋਰ ਪਾ ਰਹੇ ਹਨ। ਸਿੱਖਿਆ ਮੰਤਰੀ ਨੇ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਜੇਕਰ ਕੋਈ ਵੀ ਨਿੱਜੀ ਸਕੂਲ ਫ਼ੀਸ ਭਰਨ ਉੱਤੇ ਜ਼ੋਰ ਪਾਵੇਗਾ, ਉਸ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ।

ABOUT THE AUTHOR

...view details