ਚੰਡੀਗੜ੍ਹ: ਸੋਮਵਾਰ ਨੂੰ ਪੰਜਾਬੀ ਮੰਚ ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦਾ ਸਨਮਾਨ ਕਿਵੇ ਬਹਾਲ ਕੀਤੇ ਜਾਵੇ ਇਸ ਸੰਬੰਧੀ ਵਿਚਾਰ ਚਰਚਾ ਕਰਵਾਈ ਗਈ। ਇਸ 'ਤੇ ਬੁੱਧੀਜੀਵੀਆਂ ਦੇ ਵੱਲੋਂ ਚਰਚਾ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੱਤਰਕਾਰ ਤਰਲੋਚਨ ਸਿੰਘ ਵੀ ਪਹੁੰਚੇ ਸੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਾਧਾਨੀ ਬਣਾਉਣ ਲਈ ਉਸਾਰਿਆ ਗਿਆ ਸੀ। ਚੰਡੀਗੜ੍ਹ ਨੂੰ ਪੰਜਾਬ ਦੇ 28 ਪਿੰਡ ਉਜਾੜ ਕੇ ਵਸਾਇਆ ਗਿਆ ਪਰ ਜਦੋ ਚੰਡੀਗੜ੍ਹ ਉਸਰ ਗਿਆ ਤਾਂ ਇਸ ਨੂੰ 1966 ਵਿੱਚ ਯੂਨੀਅਨ ਟੈਕੇਟਰੀ ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਇੱਥੇ ਕੰਮਕਾਜ ਵੀ ਸਾਰਾ ਅੰਗਰੇਜ਼ੀ 'ਚ ਹੀ ਹੁੰਦਾ, ਜਿਸ ਤਰ੍ਹਾਂ ਉਨ੍ਹਾਂ ਪਿੰਡਾਂ ਦੀ ਹੋਂਦ ਖਤਮ ਕਰ ਦਿੱਤੀ ਗਈ, ਉਸੇ ਤਰ੍ਹਾਂ ਦੇ ਚੰਡੀਗੜ੍ਹ ਵਿੱਚੋਂ ਪੰਜਾਬੀ ਭਾਸ਼ਾ ਦੀ ਹੋਂਦ ਵੀ ਖ਼ਤਮ ਹੁੰਦੀ ਜਾ ਰਹੀ ਹੈ।