ਚੰਡੀਗੜ੍ਹ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਹਾਈਕੋਰਟ ਨੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਸਰਨਾ ਨੂੰ ਮਿਲੀ ਪਾਕਿਸਤਾਨ ਜਾਣ ਦੀ ਇਜਾਜ਼ਤ - ਪਰਮਜੀਤ ਸਿੰਘ ਸਰਨਾ
ਦਿੱਲੀ ਹਾਈਕੋਰਟ ਨੇ ਪਰਮਜੀਤ ਸਿੰਘ ਸਰਨਾ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਨੂੰ ਇੱਕ ਕੇਸ ਦੇ ਚੱਲਦਿਆਂ ਇਮੀਗ੍ਰੇਸ਼ਨ ਨੇ ਪਾਕਿਸਤਾਨ ਨਹੀਂ ਜਾਣ ਦਿੱਤਾ ਸੀ।
ਸਰਨਾ ਨੂੰ ਮਿਲੀ ਪਾਕਿਸਤਾਨ ਜਾਣ ਦੀ ਇਜਾਜ਼ਤ
ਦਰਅਸਲ ਪਿਛਲੇ ਦਿਨੀਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਦੂਜੇ ਕੌਮਾਂਤਰੀ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਸਰਨਾ ਸਨ ਪਰ ਉਨ੍ਹਾਂ ਨੂੰ ਇੱਕ ਕੇਸ ਦੇ ਚੱਲਦਿਆਂ ਇਮੀਗ੍ਰੇਸ਼ਨ ਨੇ ਪਾਕਿਸਤਾਨ ਨਹੀਂ ਜਾਣ ਦਿੱਤਾ ਸੀ।
ਦੱਸ ਦਈਏ ਕਿ 2008 ਵਿੱਚ ਦਿੱਲੀ ਵਿਖੇ ਉਨ੍ਹਾਂ ਉੱਤੇ 420 ਦਾ ਮਾਮਲਾ ਦਰਜ ਹੋਇਆ ਸੀ। ਇਮੀਗ੍ਰੇਸ਼ਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੁਕ ਆਊਟ ਨੋਟਿਸ ਦੇ ਚਲਦਿਆਂ ਪਹਿਲਾਂ ਜ਼ਮਾਨਤ ਕਰਵਾਉਣੀ ਪਵੇਗੀ ਜਿਸ ਤੋਂ ਬਾਅਦ ਹੀ ਉਹ ਪਾਕਿਸਤਾਨ ਜਾ ਸਕਦੇ ਹਨ।