ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੀ 69ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਹਾਨ ਸਰਦਾਰ ਪਟੇਲ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ। ਆਪਣੇ ਦੇਸ਼ ਦੇ ਪ੍ਰਤੀ ਉਨ੍ਹਾਂ ਦੀ ਅਸਾਧਾਰਣ ਸੇਵਾ ਤੋਂ ਅਸੀਂ ਹਮੇਸ਼ਾ ਪ੍ਰੇਰਿਤ ਹਾਂ।
ਇਸ ਦੇ ਨਾਲ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਟਵੀਟ ਕਰਕੇ ਕਿਹਾ ਕਿ ਉਸ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨੇ ਰਿਆਸਤਾਂ ਨੂੰ ਭਾਰਤ ਵਿੱਚ ਏਕੀਕਰਨ ਕਰਨ ਲਈ ਸਰਦਾਰ ਪਟੇਲ ਨਾਲ ਮਿਲ ਕੇ ਕੰਮ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਓ ਇਕਜੁੱਟ ਹੋ ਕੇ ਭਾਰਤ ਦਾ ਸਤਿਕਾਰ ਕਾਇਮ ਰੱਖਣ ਦਾ ਵਾਅਦਾ ਕਰੀਏ ਅਤੇ ਜਾਤੀ ਤੇ ਧਰਮ ਤੋਂ ਉਪਰ ਉਠ ਕੇ ਦੇਸ਼ ਲਈ ਸੋਚੀਏ।
ਇਹ ਵੀ ਪੜੋ: ਮਹਿਲਾ ਸ਼ੂਟਰ ਨੇ ਖੂਨ ਨਾਲ ਚਿੱਠੀ ਲਿੱਖ ਕੇ ਕੀਤੀ ਅਪੀਲ, ਕਿਹਾ ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੂੰ ਮੈਂ ਦਵਾਂਗੀ ਫਾਂਸੀ
ਦੱਸ ਦਈਏ ਕਿ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਪਟੇਲ ਦਾ ਦੇਹਾਂਤ 15 ਦਸੰਬਰ 1950 ਨੂੰ ਹੋਇਆ ਸੀ। ਭਾਰਤ ਦੇ 'ਲੋਹ ਪੁਰਸ਼' ਦੇ ਨਾਂ ਨਾਲ ਮਸ਼ਹੂਰ ਪਟੇਲ ਦੀ ਦੇਸ਼ ਦੇ ਸੁਤੰਤਰਤਾ ਸੰਗਰਾਮ ਤੇ ਭਾਰਤੀ ਰਿਆਸਤਾਂ ਦਾ ਏਕੀਕਰਨ ਕਰਕੇ ਦੇਸ਼ ਨੂੰ ਇੱਕ ਕਰਨ 'ਚ ਖ਼ਾਸ ਅਤੇ ਮਹੱਤਵਪੂਰਨ ਭੂਮਿਕਾ ਰਹੀ ਹੈ