ਪੰਜਾਬ

punjab

ETV Bharat / state

ਕਰਫਿਊ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੋੜਵੰਦਾਂ ਲਈ ਬਣਿਆ ਮਸੀਹਾ - ਕੋਰੋਨਾ ਵਾਇਰਸ

ਇਹ ਰਾਸ਼ਨ ਪੰਜਾਬ ਵਿਚ 10 ਤੋਂ 15 ਹਜ਼ਾਰ ਪਰਿਵਾਰ ਨੂੰ ਅਗਲੇ ਇੱਕ ਦੋ ਦਿਨਾਂ ਵਿੱਚ ਪ੍ਰਸਾਸ਼ਨ ਦੇ ਜ਼ਰੀਏ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹੇ ਵਾਰ ਦਫਤਰਾਂ ਦੀ ਨਿਗਰਾਨੀ ਵਿੱਚ ਵੰਡਿਆ ਜਾਵੇਗਾ।

ਐਸਪੀ ਸਿੰਘ ਓਬਰਾਏ
ਐਸਪੀ ਸਿੰਘ ਓਬਰਾਏ

By

Published : Mar 29, 2020, 2:42 PM IST

ਚੰਡੀਗੜ੍ਹ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਚਲਦਿਆਂ ਲਾਕ ਡਾਊਨ ਅਤੇ ਕਰਫ਼ਿਊ ਕਰਕੇ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਉਣ ਦੇ ਲਈ ਪਹਿਲੀ ਖ਼ੇਪ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਲਈ ਰਵਾਨਾ ਕਰ ਦਿੱਤੀ ਹੈ।

ਇਹ ਰਾਸ਼ਨ ਪੰਜਾਬ ਵਿਚ 10 ਤੋਂ 15 ਹਜ਼ਾਰ ਪਰਿਵਾਰ ਨੂੰ ਅਗਲੇ ਇੱਕ ਦੋ ਦਿਨਾਂ ਵਿੱਚ ਪ੍ਰਸਾਸ਼ਨ ਦੇ ਜ਼ਰੀਏ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹੇ ਵਾਰ ਦਫਤਰਾਂ ਦੀ ਨਿਗਰਾਨੀ ਵਿੱਚ ਵੰਡਿਆ ਜਾਵੇਗਾ।

ਇਸ ਸੰਬਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾ ਐੱਸ ਪੀ ਸਿੰਘ ਓਬਰਾਏ ਨੇ ਪਟਿਆਲਾ ਵਿਖੇ ਆਪਣੇ ਦਫ਼ਤਰ ਵਿੱਚ ਦੱਸਿਆ ਕਿ ਟਰੱਸਟ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਪ੍ਰਸ਼ਾਸਨ ਦੇ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਪਹਿਲੀ ਖ਼ੇਪ ਵਿਚ 72 ਲੱਖ ਦੀ ਰਾਸ਼ਨ ਸਮਗਰੀ ਜਿਸ ਵਿਚ 100 ਟਨ ਆਟਾ, 20 ਟਨ ਦਾਲ, 50 ਟਨ ਖੰਡ, 20 ਟਨ ਚਾਵਲ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੈਨੀਟਾਇਜ਼ਰ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਇਸ ਵਿੱਚ ਮਜੀਠਾ,ਬਟਾਲਾ,ਜਗਰਾਓਂ ਅਤੇ ਖੰਨਾ ਪੁਲਿਸ ਜ਼ਿਲ੍ਹੇ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ 72 ਲੱਖ ਰੁਪਏ ਖਰਚਣ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ,ਸਿਵਲ ਸਰਜਨਾਂ ਤੇ ਪੁਲਸ ਮੁਖੀਆਂ ਦੀ ਮੰਗ 'ਤੇ ਟਰੱਸਟ ਵੱਲੋਂ ਲੋੜ ਅਨੁਸਾਰ ਵੈਂਟੀਲੇਟਰ,ਮਰੀਜ਼ ਦੇ ਸਾਹ ਲੈਣ 'ਚ ਸਹਾਈ ਹੋਣ ਵਾਲੇ ਉਪਕਰਨ, ਸੈਨੀਟਾਈਜ਼ਰ,ਮਾਸਕ ਅਤੇ ਹੋਰ ਲੋੜੀਂਦਾ ਸਾਮਾਨ ਵੀ ਭੇਜਿਆ ਜਾ ਰਿਹਾ ਹੈ। ਜਿਸ ਤਹਿਤ ਲਗਭਗ ਹਰੇਕ ਜ਼ਿਲ੍ਹੇ ਦੇ ਪੁਲਿਸ ਪ੍ਰਬੰਧਨ ਨੂੰ ਸੈਨੀਟਾਈਜ਼ਰ ਭੇਜ ਦਿੱਤੇ ਗਏ ਹਨ ਤੇ ਹੋਰ ਵੀ ਭੇਜੇ ਜਾ ਰਹੇ ਹਨ।

ABOUT THE AUTHOR

...view details