ਚੰਡੀਗੜ੍ਹ: ਸਰਕਾਰ ਦੇ ਵੱਲੋਂ ਤਨਖਾਹਾਂ ਸਮੇਂ ਸਿਰ ਨਾ ਦਿੱਤੇ ਜਾਣ ਕਰਕੇ ਕਰਮਚਾਰੀ ਇੱਕ ਵਾਰ ਫਿਰ ਤੋਂ ਸੜਕਾਂ 'ਤੇ 17 ਸੈਕਟਰ ਵਿੱਚ ਮੁਲਾਜ਼ਮਾਂ ਵੱਲੋਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਇਕੱਠੇ ਹੋ ਕੇ ਰੋਸ ਰੈਲੀ ਕੱਢੀ ਗਈ।
ਇਸ ਬਾਰੇ ਗੱਲਬਾਤ ਕਰਦੇ ਹੋਏ ਮੰਚ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੁਝ ਵਿਭਾਗਾਂ ਦੇ ਮੁਲਾਜ਼ਮਾਂ ਦੀ ਤਨਖ਼ਾਹ ਰੋਕ ਲਈ ਗਈ ਹੈ ਅਤੇ ਖ਼ਜ਼ਾਨੇ ਵੱਲੋਂ ਉਨ੍ਹਾਂ ਦੇ ਬਿੱਲ ਨਹੀਂ ਲਏ ਜਾ ਰਹੇ। ਉਨ੍ਹਾਂ ਨੇ ਦੱਸਿਆ ਕਿ ਖ਼ਜ਼ਾਨਾ ਵਿਭਾਗ ਉਨ੍ਹਾਂ ਦੇ ਅਫਸਰਾਂ ਨੂੰ ਆਏ ਫੰਡਾਂ ਦੀ ਵਰਤੋਂ ਦੇ ਸਰਟੀਫਿਕੇਟ ਦੀ ਮੰਗ ਕਰ ਰਿਹਾ ਹੈ ਜੋ ਕਿ ਇੱਕ ਅਫ਼ਸਰੀ ਲੈਵਲ ਦੀ ਗੱਲ ਹੈ ਅਤੇ ਮੁਲਾਜ਼ਮਾਂ ਦਾ ਉਸ ਵਿੱਚ ਕੋਈ ਹੱਥ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਕਲਾਸ ਫੋਰ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕਣ ਦੀ ਬਜਾਏ ਸਰਕਾਰ ਸਬੰਧਤ ਅਫਸਰਾਂ ਦੀ ਤਨਖਾਹ ਰੋਕੇ ਜਿਨ੍ਹਾਂ ਵੱਲੋਂ ਸਰਟੀਫਿਕੇਟ ਖਜ਼ਾਨਾ ਵਿਭਾਗ ਨੂੰ ਨਹੀਂ ਮੁਹੱਈਆ ਕਰਵਾਇਆ ਜਾ ਰਿਹਾ।
ਇਹ ਵੀ ਪੜੋ: ਦਿੱਲੀ ਦੇ ਵਧੇ ਪ੍ਰਦੂਸ਼ਣ ਲਈ ਹੁਣ ਕੌਣ ਜ਼ਿੰਮੇਵਾਰ ?
ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਬਾਰੇ ਮੁਲਾਕਾਤ ਬ੍ਰਹਮ ਮਹਿੰਦਰਾ ਅਤੇ ਸੁਰੇਸ਼ ਕੁਮਾਰ ਨਾਲ ਹੋਈ ਹੈ ਜਿਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਇਕ ਦੇ ਦਿਨ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਨਾਂ ਦੇ ਅਕਾਊਂਟ ਵਿਚ ਪਾ ਦਿੱਤੀਆਂ ਜਾਣਗੀਆਂ। ਖਹਿਰਾ ਨੇ ਕਿਹਾ ਕਿ ਉਹ ਦੋ ਦਿਨ ਇੰਤਜ਼ਾਰ ਕਰਨਗੇ, ਜੇਕਰ ਦੋ ਦਿਨਾਂ ਵਿੱਚ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਉਨ੍ਹਾਂ ਦੇ ਅਕਾਊਂਟ ਵਿਚ ਨਾ ਆਈਆਂ ਤਾਂ ਮੁਲਾਜ਼ਮਾਂ ਵੱਲੋਂ ਫਿਰ ਤੋਂ ਕਲਮ ਛੋੜ ਹੜਤਾਲ ਕੀਤੀ ਜਾਵੇਗੀ।