ਪੰਜਾਬ

punjab

ETV Bharat / state

ਧਰਮਸੋਤ ਨੇ ਘੁਬਾਇਆ ਵੱਲੋਂ ਆਪਣੀ ਹਾਰ 'ਤੇ ਵਰਕਰਾਂ ਉੱਤੇ ਕੀਤੇ ਸਵਾਲਾਂ ਤੋਂ ਝਾੜਿਆ ਪੱਲ੍ਹਾ - ਸ਼ੇਰ ਸਿੰਘ ਘੁਬਾਇਆ

ਸਾਧੂ ਸਿੰਘ ਧਰਮਸੋਤ ਨੇ ਸ਼ੇਰ ਸਿੰਘ ਘੁਬਾਇਆ ਵੱਲੋਂ ਆਪਣੀ ਹਾਰ ਲਈ ਸਵਾਲ ਖੜੇ ਕਰਨ ਦੇ ਮਾਮਲੇ ਤੋਂ ਪਾਸੇ ਹੁੰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਨੇ ਲੋਕ ਸਭਾ ਦੀਆਂ ਕਿਸੇ ਸੀਟ ਦਾ ਵਿਰੋਧ ਨਹੀਂ ਕੀਤਾ ਹੈ।

Dharmsot React On Sher Singh Ghubaya

By

Published : May 27, 2019, 10:44 PM IST

ਚੰਡੀਗੜ੍ਹ: ਸਾਧੂ ਸਿੰਘ ਧਰਮਸੋਤ ਨੇ ਸ਼ੇਰ ਸਿੰਘ ਘੁਬਾਇਆ ਵੱਲੋਂ ਆਪਣੀ ਹਾਰ ਉੱਤੇ ਸਵਾਲ ਖੜਾ ਕਰਨ ਦੇ ਮਾਮਲੇ ਤੋਂ ਪੱਲ੍ਹਾ ਝਾੜਦੇ ਹੋਏ ਨਜ਼ਰ ਆਏ। ਉਨ੍ਹਾ ਕਿਹਾ ਕਿ ਕਾਂਗਰਸੀ ਨੇਤਾਵਾਂ ਨੇ ਲੋਕ ਸਭਾ ਦੀਆਂ ਕਿਸੇ ਸੀਟ ਦਾ ਵਿਰੋਧ ਨਹੀਂ ਕੀਤਾ ਜੋ ਘੁਬਾਇਆ ਵੱਲੋਂ ਏਵੀਐਮ ਉੱਤੇ ਸਵਾਲ ਖੜੇ ਕੀਤੇ ਗਏ ਹਨ, ਉਹ ਤਾਂ ਦੇਸ਼ਭਰ ਵਿਚੋਂ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਨਤੀਜਿਆਂ ਨੂੰ ਸਾਰੇ ਪਾਸੇ ਸ਼ੱਕ ਦੇ ਅਧਾਰ ਨਾਲ ਦੇਖਿਆ ਜਾ ਰਿਹਾ ਹੈ। ਧਰਮਸੋਤ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਮਿਸ਼ਨ 13 ਪੁਰਾ ਨਹੀਂ ਹੋਇਆ ਹੈ ਅਤੇ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ।

ਵੇਖੋ ਵੀਡੀਓ।
ਸੁਨੀਲ ਜਾਖੜ ਵਲੋਂ ਇਸ ਦੀ ਜਿੰਮੇਵਾਰੀ ਲੈਂਦੇ ਹੋਏ ਆਪਣਾ ਅਸਤੀਫ਼ਾ ਹਾਈਕਮਾਨ ਨੂੰ ਦਿੱਤਾ ਗਿਆ ਹੈ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ। ਜਿਸ ਤਰੀਕੇ ਵਿਰੋਧੀ ਧਿਰ ਕੈਪਟਨ 'ਤੇ ਅਸਤੀਫ਼ਾ ਦੇਣ ਦਾ ਦਬਾਅ ਬਣਾ ਰਹੇ ਹਨ, ਉਨ੍ਹਾਂ ਨੂੰ ਵੇਖਣਾ ਚਾਹੀਦਾ ਹੈ ਕਿ ਉਹ ਆਪ ਕਿੰਨੀਆਂ ਸਿਟਾਂ ਲੈ ਕੇ ਬੈਠੇ ਹਨ।

ABOUT THE AUTHOR

...view details