ਚੰਡੀਗੜ੍ਹ: ਦਿੱਲੀ ਵਿੱਚ ਤੀਜੀ ਵਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਨ ਜਾ ਰਹੀ ਹੈ। ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਰਵਿੰਦ ਕੇਜਰੀਵਾਲ ਨੂੰ ਐਡਵਾਂਸ ਵਿੱਚ ਹੀ ਵਧਾਈ ਦਿੱਤੀ ਹੈ।
ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ - ਧਰਮਸੋਤ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ
ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਰਵਿੰਦ ਕੇਜਰੀਵਾਲ ਨੂੰ ਐਡਵਾਂਸ ਵਿੱਚ ਹੀ ਵਧਾਈ ਦੇ ਦਿੱਤੀ ਹੈ ਕਿਉਂਕਿ ਰੁਝਾਨਾਂ ਵਿੱਚ ਕੇਜਰੀਵਾਲ ਨੂੰ ਬਹੁਮਤ ਮਿਲਿਆ ਹੈ।
ਸਾਧੂ ਸਿੰਘ ਧਰਮਸੋਤ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵਧਾਈ
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸਿਆਸਤ ਕੁਝ ਹੋਰ ਹੈ ਅਤੇ ਦਿੱਲੀ ਵਿੱਚ ਸਿਆਸਤ ਕੁਝ ਹੋਰ ਹੈ। ਦਿੱਲੀ ਦੇ ਵਿੱਚ ਪੂਰੇ ਦੇਸ਼ ਦੇ ਲੋਕ ਬੈਠੇ ਹਨ ਅਤੇ ਪੰਜਾਬ ਵਿੱਚ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟ ਨੂੰ ਲੈ ਕੇ ਸਰਕਾਰ ਵ੍ਹਾਈਟ ਪੇਪਰ ਲੈ ਕੇ ਆਵੇਗੀ, ਮੁੱਖ ਮੰਤਰੀ ਇਹ ਗੱਲ ਕਹਿ ਚੁੱਕੇ ਹਨ।
ਸਾਧੂ ਸਿੰਘ ਧਰਮਸੋਤ ਨੇ ਅੱਗੇ ਕਿਹਾ ਕਿ ਕੇਜਰੀਵਾਲ ਨੇ ਇੰਨੇ ਕੰਮ ਕੀਤੇ ਹਨ ਕਿ ਪੁਰਾਣੀ ਕੋਠੀ ਉੱਪਰ ਰੰਗ ਕੀਤਾ। ਕੇਜਰੀਵਾਲ ਨੇ ਸਿਰਫ ਸਕੂਲਾਂ ਦੇ ਉੱਪਰ ਕਲੀ ਕੀਤੀ ਹੈ।