ਪੰਜਾਬ

punjab

ETV Bharat / state

ਕੋਰੋਨਾ ਵਾਇਰਸ: ਅਕਾਲੀਆਂ ਨੇ ਸਿਆਣਪ ਵਰਤ ਰੈਲੀਆਂ ਤੋਂ ਪਿੱਛੇ ਖਿੱਚੇ ਪੈਰ

ਸ਼੍ਰੋਮਣੀ ਅਕਾਲੀ ਦਲ ਨੇ ਹੋਲੋ ਮਹੱਲੇ ਮੌਕੇ ਹੋਣ ਵਾਲੀ ਸਿਆਸੀ ਕਾਨਫ਼ਰੰਸ ਨੂੰ ਰੱਦ ਕਰ ਦਿੱਤਾ ਹੈ। ਐਨਾ ਹੀ ਨਹੀਂ ਅਕਾਲੀ ਦਲ ਨੇ ਆਪਣੀ ਜ਼ਿਲ੍ਹਾ ਪੱਧਰ ਤੇ ਹੋਣ ਵਾਲੀਆਂ ਮੀਟਿੰਗਾਂ ਨੂੰ ਵੀ ਮੁਲਤਵੀ ਕਰ ਦਿੱਤਾ ਹੈ।

ਕੋਰੋਨਾ ਵਾਇਰਸ
ਕੋਰੋਨਾ ਵਾਇਰਸ

By

Published : Mar 5, 2020, 8:08 PM IST

ਚੰਡੀਗੜ੍ਹ: ਭਾਰਤ ਮੁਲਕ ਇਸ ਵੇਲੇ ਹੌਲੀ-ਹੌਲੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਂਦਾ ਜਾ ਰਿਹਾ ਹੈ। ਸਰਕਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਜ਼ਿਆਦਾ ਲੋੜ ਨਾ ਹੋਵੇ ਤਾਂ ਭੀੜ ਵਾਲੀਆਂ ਥਾਵਾਂ ਤੇ ਨਾ ਜਾਇਆ ਜਾਵੇ, ਜਿਸ ਦੇ ਮੱਦਨੇਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਹੋਣ ਵਾਲੀਆਂ ਰੈਲੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਹੋਲੋ ਮਹੱਲੇ ਮੌਕੇ ਹੋਣ ਵਾਲੀ ਸਿਆਸੀ ਕਾਨਫ਼ਰੰਸ ਨੂੰ ਅੱਗੇ ਪਾ ਦਿੱਤਾ ਹੈ। ਐਨਾ ਹੀ ਨਹੀਂ ਅਕਾਲੀ ਦਲ ਨੇ ਆਪਣੀ ਜ਼ਿਲ੍ਹਾ ਪੱਧਰ ਤੇ ਹੋਣ ਵਾਲੀਆਂ ਮੀਟਿੰਗਾਂ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਪਰ 7 ਮਾਰਚ ਨੂੰ ਮਾਨਸਾ ਵਿੱਚ ਹੋਣ ਵਾਲੀ ਰੈਲੀ ਦੀ ਸਮਾ ਸਾਰਨੀ ਨੂੰ ਨਹੀਂ ਬਦਲਿਆ ਗਿਆ ਹੈ। ਇਸ ਸਭ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਦਿੱਤੀ।

ਜ਼ਿਕਰ ਕਰ ਦਈਏ ਕਿ ਕੋਰੋਨਾ ਵਾਇਰਸ (ਕੋਵਿਡ-19) ਇਸ ਵੇਲੇ ਅੱਧੀ ਦੁਨੀਆ ਵਿੱਚ ਪੈਰ ਪਸਾਰ ਚੁੱਕਿਆ ਹੈ। ਦੂਜੇ ਮੁਲਕਾਂ ਤੋਂ ਹੁੰਦਿਆਂ ਹੋਇਆ ਇਹ ਲਾ-ਇਲਾਜ ਵਾਇਰਸ ਭਾਰਤ ਵਿੱਚ ਵੀ ਦਸਤਕ ਦੇ ਚੁੱਕਿਆ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਡਾਕਟਰਾਂ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਜੇ ਜ਼ਿਆਦਾ ਲੋੜ ਨਾ ਹੋਵੇ ਤਾਂ ਭੀੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਹਾਲਾਂਕਿ ਅਜੇ ਤੱਕ ਪੰਜਾਬ ਵਿੱਚ ਇਸ ਦਾ ਕੋਈ ਵੀ ਪੀੜਤ ਨਹੀਂ ਮਿਲਿਆ ਹੈ, ਸਿਆਣੇ ਸੱਚ ਕਹਿੰਦੇ ਹਨ ਕਿ ਇਲਾਜ ਨਾਲ ਪਰਹੇਜ਼ ਚੰਗਾ ਪਰ ਇਸ ਦਾ ਤਾਂ ਹਾਲੇ ਇਲਾਜ ਵੀ ਨਹੀਂ ਬਣਿਆ, ਇਸ ਲਈ ਇਸ ਦਾ ਪਰਹੇਜ਼ ਤਾਂ ਪਹਿਲ ਦੇ ਆਧਾਰ ਤੇ ਹੀ ਕੀਤਾ ਜਾਣਾ ਚਾਹੀਦਾ।

ਇਸ ਲਈ ਜੇ ਅਕਾਲੀਆਂ ਨੇ ਇਹ ਰੈਲੀਆਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੀਆਂ ਹਨ ਤਾਂ ਇਹ ਮੰਨਣਾ ਪਵੇਗਾ ਕਿ ਅਕਾਲੀਆਂ ਦੇ ਲੋਕ ਹਿੱਤ ਦੀ ਗੱਲ ਕੀਤੀ ਹੈ।

ABOUT THE AUTHOR

...view details