ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਫ਼ਦ ਨੇ ਦੋ ਮੁੱਦਿਆਂ ਨੂੰ ਲੈ ਕੇ ਮੰਗ ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਦਿੱਤਾ। ਅਕਾਲੀ ਦਲ ਅਤੇ ਭਾਜਪਾ ਨੇ ਨਵੇਂ ਬਣਾਏ ਕੈਬਿਨੇਟ ਮੰਤਰੀਆਂ ਨੂੰ ਹਟਾਉਣ ਦੀ ਮੰਗ ਕੀਤੀ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਵਫ਼ਦ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਿਲਣ ਪਹੁੰਚਿਆ। ਜਿੱਥੇ ਇੱਕ ਮੰਗ ਪੱਤਰ ਦੋ ਮੁੱਦਿਆਂ ਦੇ ਨਾਲ ਸਪੀਕਰ ਨੂੰ ਦਿੱਤਾ ਗਿਆ। ਪਹਿਲਾ ਮੁੱਦਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਦੀ ਨਿਯੁਕਤੀ ਨੂੰ ਲੈ ਕੇ ਸੀ ਜਿਸ ਨੂੰ ਛੇ ਵਿਧਾਇਕਾਂ ਦੀ ਕੈਬਨਿਟ ਰੈਂਕ ਨਾਲ ਨਵਾਜਿਆ ਗਿਆ ਉਸਦੇ ਖਿਲਾਫ਼ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਸਪੀਕਰ ਅੱਗੇ ਸੰਵਿਧਾਨ ਅਤੇ ਉਸ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਮੰਗ ਕੀਤੀ ਇਨ੍ਹਾਂ ਵਿਧਾਇਕਾਂ ਨੂੰ ਕੈਬਨਿਟ ਰੈਂਕ ਦਿੱਤੇ ਜਾਣ ਨਾਲ ਜਨਤਾ ਨੂੰ ਕੋਈ ਫਾਇਦਾ ਨਹੀਂ ਹੋਇਆ ਉਲਟਾ ਖਜ਼ਾਨੇ 'ਤੇ ਭਾਰ ਪਿਆ।
ਉਨ੍ਹਾਂ ਕਿਹਾ 15 ਫੀਸਦੀ ਕੈਬਿਨੇਟ ਮੰਤਰੀ ਨੂੰ ਜੋ ਅੰਕੜਾ ਨਿਸ਼ਚਿਤ ਕੀਤਾ ਗਿਆ ਸੀ ਉਸ ਦੇ ਉਲਟ ਹੈ ਕਿ ਕੈਬਿਨੇਟ ਦੀ ਸੰਖਿਆ ਪੰਜਾਬ ਸਰਕਾਰ ਦੇ ਵਿੱਚ ਵਧਾਈ ਦਿਖਾਈ ਦੇ ਰਹੀ ਹੈ ਜਿਸ ਵਜੋਂ ਦੇ ਨਾਲ ਮਾਮਲੇ 'ਚ ਕਾਨੂੰਨ ਕਾਰਵਾਈ ਹੋਣੀ ਚਾਹੀਦੀ ਹੈ।