ਪੰਜਾਬ

punjab

ETV Bharat / state

ਭਾਜਪਾ ਆਗੂ ਦਾ ਕੈਪਟਨ ਨੂੰ ਜਵਾਬ, RSS ਬਾਰਡਰ ਤੇ ਡੰਡੇ ਲਾਠੀਆਂ ਲੈ ਕੇ ਲੜਨ ਨੂੰ ਤਿਆਰ - ਚੀਨ ਭਾਰਤ

ਬੀਜੇਪੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਖੁਦ ਆਰਮੀ ਦੇ ਵਿੱਚ ਰਹਿ ਚੁੱਕੇ ਹਨ ਤੇ ਅਜਿਹੇ ਬਿਆਨ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ।

ਸਾਬਕਾ ਮੰਤਰੀ ਮਦਨ ਮੋਹਨ ਮਿੱਤਲ
ਸਾਬਕਾ ਮੰਤਰੀ ਮਦਨ ਮੋਹਨ ਮਿੱਤਲ

By

Published : Jun 20, 2020, 5:32 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰਡਰ 'ਤੇ ਆਰਐੱਸਐੱਸ ਸੰਘ ਦੇ ਪ੍ਰਚਾਰਕਾਂ ਨੂੰ ਲਾਠੀ ਦੇ ਕੇ ਭੇਜਣ ਸਬੰਧੀ ਦਿੱਤੇ ਬਿਆਨ 'ਤੇ ਸੂਬੇ 'ਚ ਸਿਆਸਤ ਵੀ ਭਖਣ ਲੱਗ ਪਈ ਹੈ। ਬੀਜੇਪੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਖੁਦ ਆਰਮੀ ਦੇ ਵਿੱਚ ਰਹਿ ਚੁੱਕੇ ਹਨ ਤੇ ਅਜਿਹੇ ਬਿਆਨ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ।

ਵੀਡੀਓ

ਚੀਨ ਭਾਰਤ ਦੇ ਡਿਪਲੋਮੈਟ ਤੇ ਆਰਮੀ ਅਫਸਰਾਂ ਦੀ ਗੱਲਬਾਤ ਦੇ ਦੌਰਾਨ ਹੋਈ ਇਸ ਘਟਨਾ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋ ਗਏ। ਮਿੱਤਲ ਨੇ ਕਸ਼ਮੀਰ ਦਾ ਉਦਾਹਰਣ ਦਿੰਦਿਆਂ ਕਿ ਜਦੋਂ ਕਬਾਇਲੀਆਂ ਨੇ ਹਮਲਾ ਕੀਤਾ ਸੀ ਤਾਂ ਆਰਐਸਐਸ ਦੇ ਵੱਲੋਂ ਹੀ ਆਰਮੀ ਨੂੰ ਸਾਮਾਨ ਪਹੁੰਚਾਇਆ ਗਿਆ ਸੀ।

ਵੀਡੀਓ

1965 ਦੀ ਲੜਾਈ ਦੇ ਸਮੇਂ ਵੀ ਜਨ ਸੰਘ ਦੇ ਵਰਕਰਾਂ ਵੱਲੋਂ ਹੀ ਆਰਮੀ ਦੇ ਜਵਾਨਾਂ ਨੂੰ ਘਰੋਂ ਰੋਟੀਆਂ ਬਣਾ ਕੇ ਭੇਜਦੇ ਰਹੇ ਹਨ। ਆਰ ਐੱਸ ਐੱਸ ਦੇ ਲੋਕ ਵੀ ਬਾਰਡਰ 'ਤੇ ਡੰਡੇ ਲਾਠੀਆਂ ਨਾਲ ਲੜਨ ਨੂੰ ਤਿਆਰ ਹਨ। ਪੀਐੱਮ ਦੇ ਬਿਆਨ ਕਿ ਭਾਰਤ ਦੀ ਜ਼ਮੀਨ ਤੇ ਚੀਨ ਵੱਲੋਂ ਕੋਈ ਕਬਜ਼ਾ ਨਹੀਂ ਕੀਤਾ ਗਿਆ 'ਤੇ ਬੋਲਦਿਆਂ ਮਦਨ ਮੋਹਨ ਮਿੱਤਲ ਨੇ ਕਿਹਾ ਕਿ 1962 ਦੇ 'ਚ ਜਦੋਂ ਇੰਦਰਾ ਗਾਂਧੀ ਕਾਂਗਰਸ ਦੇ ਪ੍ਰਧਾਨ ਸਨ ਤਾਂ ਜਵਾਹਰ ਲਾਲ ਨਹਿਰੂ ਦੇ ਸਾਹਮਣੇ ਕਾਂਗਰਸ ਦੇ ਕੁੱਝ ਵਰਕਰਾਂ ਵੱਲੋਂ ਭਾਰਤ ਦੀ ਜ਼ਮੀਨ 'ਤੇ ਚੀਨ ਵੱਲੋਂ ਕੀਤੇ ਕਬਜ਼ੇ ਨੂੰ ਲੈ ਕੇ ਸਵਾਲ ਕੀਤੇ ਗਏ ਸਨ। ਇਸ 'ਤੇ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਜਿਨ੍ਹਾਂ ਨੂੰ ਇਹ ਜਵਾਬ ਪਸੰਦ ਨਹੀਂ ਉਹ ਜਾ ਸਕਦੇ ਹਨ।

ਜਵਾਹਰ ਲਾਲ ਨਹਿਰੂ ਨੇ ਉਸ ਸਮੇਂ ਕਿਹਾ ਸੀ ਕਿ ਉਸ ਜ਼ਮੀਨ 'ਤੇ ਘਾਹ ਤੱਕ ਨਹੀਂ ਉੱਗਦਾ ਇਸ ਜ਼ਮੀਨ ਨੂੰ ਲੈ ਕੇ ਭਾਰਤ ਕੀ ਕਰੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਬੀਜੇਪੀ ਦੇ ਨਹੀਂ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਹਨ।

ਉਨ੍ਹਾਂ ਕਿਹਾ ਕਿ ਵੱਲੋਂ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕਾਂਗਰਸ ਸਰਕਾਰ ਦੇ ਸਮੇਂ ਕੀਤਾ ਗਿਆ ਸੀ ਜੋ ਹੁਣ ਤੱਕ ਉਸੇ ਤਰ੍ਹਾਂ ਚੱਲ ਰਿਹਾ। ਬੀਜੇਪੀ ਦੀ ਸਰਕਾਰ ਦੇ ਸਮੇਂ ਵਿੱਚ ਕੋਈ ਕਬਜ਼ਾ ਨਹੀਂ ਕੀਤਾ ਗਿਆ। ਡੋਕਲਾਮ ਜ਼ਮੀਨ ਦਾ ਵਿਵਾਦ ਜ਼ਰੂਰ ਬੀਜੇਪੀ ਸਰਕਾਰ ਸਮੇਂ ਹੋਇਆ ਸੀ ਪਰ ਉਹ ਕਬਜ਼ਾ ਸਰਕਾਰ ਵੱਲੋਂ ਨਹੀਂ ਕਰਨ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੈਨਿਕਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਤੇ ਵਿਵਾਦ ਦੇ ਸਮੇਂ ਜੋ ਵੀ ਸੈਨਿਕ ਕਮਾਂਡਰ ਨੂੰ ਸਥਿਤੀ ਠੀਕ ਲੱਗੀ, ਉਸੇ ਤਰੀਕੇ ਨਾਲ ਉਨ੍ਹਾਂ ਨੇ ਚੀਨੀ ਸੈਨਾ ਨਾਲ ਨਜਿੱਠੇ।

ABOUT THE AUTHOR

...view details