ਪੰਜਾਬ

punjab

ਜੀ.ਪੀ.ਐਫ, ਵੇਰਕਾ ਡੇਅਰੀ ਪਲਾਂਟ ਤੇ ਵਿਕਾਸ ਲਈ 349.50 ਕਰੋੜ ਰੁਪਏ ਜਾਰੀ

By

Published : Feb 21, 2020, 1:06 AM IST

ਵਿੱਤ ਵਿਭਾਗ ਨੇ ਜਨਰਲ ਪ੍ਰੋਵੀਡੈਂਟ ਫੰਡ (ਜੀਪੀਐਫ), ਸਹਿਕਾਰੀ ਖੰਡ ਮਿੱਲਾਂ, ਵੇਰਕਾ ਡੇਅਰੀ ਪਲਾਂਟ ਬੱਸੀ ਪਠਾਣਾ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਪਿੰਡ ਧਨਾਂਸੂ ਦੇ ਅਤਿ ਆਧੁਨਿਕ ਸਾਈਕਲ ਵੈਲੀ ਪ੍ਰੋਜੈਕਟ ਦੇ ਵਿਕਾਸ ਲਈ 349.50 ਕਰੋੜ ਰੁਪਏ ਜਾਰੀ ਕੀਤੇ ਹਨ।

rs 349 50 crore released for gpa verka dairy plant and development
ਫ਼ੋਟੋ

ਚੰਡੀਗੜ੍ਹ: ਵਿੱਤ ਵਿਭਾਗ ਨੇ ਜਨਰਲ ਪ੍ਰੋਵੀਡੈਂਟ ਫੰਡ (ਜੀਪੀਐਫ), ਸਹਿਕਾਰੀ ਖੰਡ ਮਿੱਲਾਂ, ਵੇਰਕਾ ਡੇਅਰੀ ਪਲਾਂਟ ਬੱਸੀ ਪਠਾਣਾ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਪਿੰਡ ਧਨਾਂਸੂ ਦੇ ਅਤਿ ਆਧੁਨਿਕ ਸਾਈਕਲ ਵੈਲੀ ਪ੍ਰੋਜੈਕਟ ਦੇ ਵਿਕਾਸ ਲਈ 349.50 ਕਰੋੜ ਰੁਪਏ ਜਾਰੀ ਕੀਤੇ ਹਨ।

ਜਾਣਕਾਰੀ ਮੁਤਾਬਕ 31 ਦਸੰਬਰ 2019 ਤੱਕ ਮੁਲਾਜ਼ਮਾ ਦੇ ਬਣਦੇ ਜੀਪੀਐਫ (ਅੰਤਿਮ/ਐਡਵਾਂਸ) ਦੀ ਅਦਾਇਗੀ ਕਰਨ ਲਈ 184 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਮੈਡੀਕਲ, ਪੈਟਰੋਲੀਅਮ, ਤੇਲ ਅਤੇ ਲੁਬਰੀਕੈਂਟ(ਪੀਓਐਲ), ਪਾਣੀ/ਬਿਜਲੀ ਸਮੱਗਰੀ ਦੀ ਸਪਲਾਈ ਅਤੇ ਦਫਤਰਾਂ ਦੇ ਖਰਚਿਆਂ ਲਈ 18 ਫਰਵਰੀ 2020 ਤੱਕ ਦੀ ਅਦਾਇਗੀ ਕਰਨ ਲਈ 111 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਜਾਣਕਾਰੀ ਦਿੰਦਿਆਂ ਗੰਨਾ ਉਤਪਾਦਕਾਂ ਦਾ ਰਾਜ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲ ਪਿਆ ਮਿੱਲਾਂ ਦਾ ਬਕਾਏ ਦਾ ਭੁਗਤਾਨ ਕਰਨ ਲਈ 25 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸੇ ਤਰ੍ਹਾਂ ਹੀ ਲੁਧਿਆਣਾ ਜ਼ਿਲ੍ਹੇ ਪਿੰਡ ਧਨਾਂਸੂ ਵਿਖੇ ਸਥਾਪਤ ਕੀਤੀ ਜਾ ਰਹੀ ਅਤਿ ਆਧੁਨਿਕ ਸਾਈਕਲ ਵੈਲੀ ਨੂੰ ਲਗਦੀ ਲੁਧਿਆਣਾ-ਚੰਡੀਗੜ੍ਹ ਦੇ ਨਿਰਮਾਣ ਨੂੰ ਹੋਰ ਤੇਜ਼ੀ ਨਾਲ ਨੇਪਰੇ ਚਾੜਣ ਲਈ 17 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਬਸੀ ਪਲਾਂਟ ਵਿਖੇ ਸਥਾਪਤ ਕੀਤੇ ਜਾ ਰਹੇ ਵਿਆਪਕ ਵੇਰਕਾ ਡੇਅਰੀ ਪਲਾਂਟ ਦੇ ਨਿਰਮਾਣ ਵਿਚ ਤੇਜ਼ੀ ਲਿਆਉਣ ਲਈ 11.15 ਕਰੋੜ ਰੁਪਏ ਜਾਰੀ ਕੀਤੇ ਹਨ ਜਦਕਿ 1.35 ਕਰੋੜ ਰੁਪਏ ਪਿੰਡਾਂ ਵਿਚ ਸਾਫ਼-ਸਫਾਈ ਦੀਆ ਸਹੂਲਤਾਂ ਨੂੰ ਯਕੀਨੀ ਬਣਾਉਣ ਤਹਿਤ ਤਰਲ ਰਹਿੰਦ-ਖੂਹੰਦ ਪ੍ਰਬੰਧਨ ਲਈ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਨੂੰ ਜਾਰੀ ਕੀਤੇ ਗਏ ਹਨ।

ABOUT THE AUTHOR

...view details