ਚੰਡੀਗੜ੍ਹ:ਸਿਟੀ ਬਿਉਟੀਫੁਲ ਦੇ ਰੋਜ਼ ਗਾਰਡਨ 'ਚ ਦੋ ਰੋਜਾ ਰੋਜ਼ ਫੈਸਟੀਵਲ ਚੱਲ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਖਾਸ ਅਭਿਆਨ ਚਲਾਇਆ ਗਿਆ ਹੈ। ਪੰਜਾਬ ਯੂਨੀਵਰਸਿਟੀ, ਪੀਜੀਆਈ ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਵਾਤਾਵਰਨ ਬਚਾਉਣ ਅਭਿਆਨ ਚਲਾਇਆ ਗਿਆ ਹੈ। ਜਿਸਦੇ ਵਿਚ ਵੱਖ-ਵੱਖ ਪੜਾਵਾਂ ਤਹਿਤ ਵਾਤਾਵਰਨ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ।
ਕੈਮੀਕਲ ਰਹਿਤ ਟੈਟੂ : ਇਸ ਅਭਿਆਨ ਦੇ ਵਿਚ ਕੈਮੀਕਲ ਰਹਿਤ ਯਾਨਿ ਕਿ ਗਰੀਨ ਟੈਟੂ ਬਣਾ ਕੇ ਵਾਤਾਵਰਨ ਨੂੰ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਜੋ ਕਿ ਮੂੰਹ ਹੱਥ ਅਤੇ ਗਰਦਨ ਤੇ ਖੁਦਵਾਏ ਜਾ ਰਹੇ ਹਨ। ਇਹਨਾਂ ਟੈਟੂਆਂ ਵਿਚਲੀਆਂ ਕਲਾਕ੍ਰਿਤੀਆਂ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦੇ ਰਹੇ ਹਨ। ਇਹ ਟੈਟੂ ਸਰੀਰ ਦੇ ਕਿਸੇ ਵੀ ਹਿੱਸੇ ਦੀ ਚਮੜੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।
ਗਰੀਨ ਸੈਲਫੀ:ਰੋਜ਼ ਫੈਸਟੀਵਲ 'ਚ ਵਾਤਾਵਰਨ ਨੂੰ ਬਚਾਉਣ ਲਈ ਇਹ ਇਕ ਚੰਗੀ ਪਹਿਲ ਹੈ। ਇਸ ਦੀ ਸ਼ੁਰੂਆਤ ਗਰੀਨ ਸੈਲਫੀ ਰਾਹੀਂ ਹੁੰਦੀ ਹੈ। ਗਰੀਨ ਸੈਲਫ਼ੀ ਤੋਂ ਅਗਲਾ ਪੜਾਅ ਗਰੀਨ ਟੈਟੂ ਹੈ। ਗਰੀਨ ਦਾ ਮਤਲਬ ਹਰਿਆ ਭਰਿਆ ਹਰਿਆਲੀ ਹੈ। ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ ਦੇਣ ਲਈ ਹੀ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।