ਜੇ ਬੱਸ ਤਾਂ ਸਫ਼ਰ ਕਰਨਾ ਹੈ ਤਾਂ ਹੋ ਜਾਓ ਸਾਵਧਾਨ ਕਦੋਂ ਵੀ ਹੋ ਸਕਦਾ ਚੱਕਾ ਜਾਮ
ਰੋਡਵੇਜ਼ ਮੁਲਾਜ਼ਮਾਂ ਨੇ ਅੱਜ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਅੱਜ ਵੱਖ-ਵੱਖ ਸ਼ਹਿਰਾਂ ਵਿੱਚ ਦੁਪਿਹਰ 12 ਤੋਂ 1 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ।
ਚੰਡੀਗੜ੍ਹ: ਸੂਬੇ 'ਚ ਰੋਡਵੇਜ਼ ਮੁਲਾਜ਼ਮਾਂ ਨੇ ਫਿਰ ਤੋਂ ਚੱਕਾ ਜਾਮ ਕਰਨ ਦਾ ਮਨ ਬਣਾ ਲਿਆ ਹੈ। ਸਰਕਾਰੀ ਮੁਲਾਜ਼ਮ ਅੱਜ 12 ਵਜੇ ਤੋਂ 1 ਵਜੇ ਤੱਕ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਪ੍ਰਦਰਸ਼ਨ ਵਿੱਚ 4000 ਤੋਂ ਵੱਧ ਕਰਮਚਾਰੀਆਂ ਦੇ ਸ਼ਾਮਲ ਹੋਣ ਦਾ ਅੰਦਾਜ਼ਾ ਹੈ।
ਰੋਡਵੇਜ਼ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਘੰਟੇ ਦੌਰਾਨ ਉਹ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਬੱਸ ਅੱਡਿਆਂ ਵਿੱਚ ਕਿਸੇ ਵੀ ਬੱਸ ਨੂੰ ਦਾਖ਼ਲ ਨਹੀਂ ਹੋਣ ਦੇਣਗੇ। ਇਸ ਦਾ ਅੰਦਾਜਾ ਲਾਇਆ ਜਾ ਰਿਹਾ ਕਿ ਇਨ੍ਹਾਂ ਦੀ ਹੜਤਾਲ ਨਾਲ ਤਰਕੀਬਨ 1500 ਬੱਸਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਤੋਂ ਲਗਾਤਾਰ ਰੋਡਵੇਜ ਕਰਮਚਾਰੀ ਧਰਨੇ ਲਾ ਰਹੇ ਹਨ ਪਰ ਉਨ੍ਹਾਂ ਦਾ ਕਹਿਣ ਹਾ ਕਿ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ਹੈ। ਦਰਅਸਲ ਸਰਕਾਰ ਰੋਡਵੇਜ ਵਿੱਚ ਨਵੇਂ ਕਰਮਚਾਰੀਆਂ ਦੀ ਭਰਤੀ ਕਰ ਰਹੀ ਹੈ ਜਿਸ ਦਾ ਪਹਿਲਾਂ ਤੋਂ ਭਰਤੀ ਹੋਏ ਕੱਚੇ ਮੁਲਾਜ਼ਮ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਸਾਨੂੰ ਪੱਕਾ ਕੀਤਾ ਜਾਵੇ ਦੂਜਿਆਂ ਦੀ ਭਰਤੀ ਫਿਰ ਕੀਤੀ ਜਾਵੇ।
ਕਰਮਚਾਰੀ ਇਸ ਮੁੱਦੇ ਨੂੰ ਲੈ ਕੇ ਕਈ ਵਾਰ ਧਰਨਾ ਦੇ ਚੁੱਕੇ ਹਨ ਹਰ ਵਾਰ ਸਰਕਾਰ ਵੱਲੋਂ ਇਨ੍ਹਾਂ ਨੂੰ ਲੱਕੜ ਦਾ ਮੁੰਡਾ ਦਿੱਤਾ ਜਾਂਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਰ ਕਦੋਂ ਤੱਕ ਇਹ ਰੁੱਸਣ ਮਨਾਉਣ ਦਾ ਕੰਮ ਚੱਲਦਾ ਹੈ।