ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਦੇਸ਼ ਭਰ 'ਚ ਲੌਕਡਾਊਨ ਦੇ ਚੱਲਦਿਆਂ ਬੇਰੁਜ਼ਗਾਰੀ ਦਾ ਆਲਮ ਵਧਣ ਲੱਗ ਪਿਆ ਹੈ। ਪੰਜਾਬ ਯੂਨੀਵਰਸਿਟੀ ਦੇ ਯੂਬੀਐਸ ਵਿਭਾਗ ਦੇ ਪ੍ਰੋਫੈਸਰ ਡਾ.ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨਾਰਥ ਏਰੀਆ 'ਚ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਸਣੇ ਉੱਤਰਾਖੰਡ ਦੇ ਲੋਕਾਂ ਦਾ ਆਨਲਾਈਨ ਸਰਵੇ ਕੀਤਾ ਸੀ।
ਲੌਕਡਾਊਨ 'ਚ ਵੱਧ ਰਹੇ ਬੇਰੁਜ਼ਗਾਰੀ ਦੇ ਅੰਕੜੇ, ਬਣੇ ਐਮਰਜੈਂਸੀ ਵਰਗੇ ਹਾਲਾਤ - ਸੂਬੇ ਦੀ ਆਰਥਿਕ ਸਥਿਤੀ ਤੇ ਦੇਸ਼ ਨੂੰ ਚਲਾਉਣ 'ਚ ਮਦਦ ਮਿਲ ਸਕੇ
ਪੰਜਾਬ ਯੂਨੀਵਰਸਿਟੀ ਦੇ ਯੂਬੀਐਸ ਵਿਭਾਗ ਦੇ ਪ੍ਰੋਫੈਸਰ ਡਾ.ਕੁਲਵਿੰਦਰ ਸਿੰਘ ਨੇ ਲੋਕਾਂ ਦਾ ਆਨਲਾਈਨ ਸਰਵੇ ਕੀਤਾ ਸੀ। ਉਸ ਸਰਵੇ ਵਿੱਚ ਪਤਾ ਲੱਗਿਆ ਹੈ ਕਿ ਸ਼ਹਿਰਾਂ 'ਚ 18 ਤੋਂ 25 ਸਾਲ ਤੱਕ ਦੇ 22 ਫੀਸਦੀ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ।
ਉਸ ਸਰਵੇ ਵਿੱਚ ਪਤਾ ਲੱਗਿਆ ਹੈ ਕਿ ਸ਼ਹਿਰਾਂ 'ਚ 18 ਤੋਂ 25 ਸਾਲ ਤੱਕ ਦੇ 22 ਫੀਸਦੀ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੀ ਨੌਕਰੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਚੱਲੀ ਗਈ ਹੈ। ਉੱਥੇ ਹੀ 33 ਫ਼ੀਸਦੀ ਜੋ ਆਪਣੀ ਨੌਕਰੀ ਦੇ ਨਾਲ ਪਾਰਟ ਟਾਈਮ ਕੰਮ ਵੀ ਕਰਦੇ ਸਨ ਉਨ੍ਹਾਂ 'ਤੇ ਵੀ ਬਹੁਤ ਅਸਰ ਪਿਆ ਹੈ। ਡਾਕਟਰ ਕੁਲਵਿੰਦਰ ਨੇ ਦੱਸਿਆ ਕਿ ਸੈਂਟਰ ਫਾਰ ਮੋਨੀਟਰਿੰਗ ਇਕ ਨੌਮਿਕ ਸਟੱਡੀ ਮੁਤਾਬਕ 101 ਮਿਲੀਅਨ ਲੋਕਾਂ ਦੀ ਨੌਕਰੀ ਕੋਰੋਨਾ ਮਹਾਂਮਾਰੀ ਦੇ ਕਾਰਨ ਚਲੀ ਗਈ ਹੈ।
ਬੇਰੁਜ਼ਗਾਰੀ ਦੇ ਵੱਧ ਰਹੇ ਲਗਾਤਾਰ ਅੰਕੜੇ ਐਮਰਜੈਂਸੀ ਵੱਲ ਇਸ਼ਾਰਾ ਕਰ ਰਹੇ ਹਨ। ਸਰਕਾਰਾਂ ਨੂੰ ਰੁਜ਼ਗਾਰ ਵਧਾਉਣ ਲਈ ਵਿਸ਼ੇਸ਼ ਪੈਕੇਜ 'ਤੇ ਕੰਮ ਕਰਨਾ ਚਾਹੀਦਾ ਹੈ। ਮਨਰੇਗਾ 'ਚ ਜੀਡੀਪੀ ਦਾ ਇਕ ਜਾਂ ਉਸ ਤੋਂ ਵੱਧ ਫੀਸਦੀ ਵਧਾਉਣ ਦੀ ਲੋੜ ਹੈ ਤਾਂ ਜੋ ਸੂਬੇ ਦੀ ਆਰਥਿਕ ਸਥਿਤੀ ਤੇ ਦੇਸ਼ ਨੂੰ ਚਲਾਉਣ 'ਚ ਮਦਦ ਮਿਲ ਸਕੇ।